ਰਾਜਪੁਰਾ, 5 ਮਾਰਚ (ਰਣਜੀਤ ਸਿੰਘ)-ਇੱਥੇ ਆਰੀਆ ਸਮਾਜ ਮੰਦਰ ਰੋਡ 'ਤੇ ਸਥਿਤ ਬਾਬਾ ਖਾਟੂ ਸ਼ਾਮ ਮੰਦਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ | ਇਸ ਸ਼ੋਭਾ ਯਾਤਰਾ ਨੂੰ ਵਿਧਾਇਕ ਦੇ ਬੇਟੇ ਅਤੇ ਆਪ ਆਗੂ ਲਵਿਸ਼ ਮਿੱਤਲ ਨੇ ਝੰਡੀ ਦੇ ਕੇ ਰਵਾਨਾ ਕੀਤਾ | ਉਨ੍ਹਾਂ ਨੇ ਬਾਬਾ ਖਾਟੂ ਸ਼ਾਮ ਮੰਦਰ ਬਾਰੇ ਚਾਨਣਾ ਪਾਇਆ | ਉਨ੍ਹਾਂ ਨੇ ਦੱਸਿਆ ਕਿ ਰਾਜਪੁਰਾ ਵਿਖੇ ਖਾਟੂ ਸ਼ਾਮ ਬਾਬਾ ਦਾ ਮੰਦਰ ਕਰੀਬ ਚਾਰ ਸਾਲ ਪਹਿਲਾਂ ਬਣਨਾ ਸ਼ੁਰੂ ਹੋਇਆ ਸੀ ਅਤੇ ਹੁਣ ਬਣ ਕੇ ਤਿਆਰ ਹੋ ਗਿਆ ਹੈ | ਉਨ੍ਹਾਂ ਨੇ ਦੱਸਿਆ ਕਿ ਮੰਦਰ ਵਿਚ ਸ਼ਰਧਾਲੂ ਨੇੜੇ ਤੇੜੇ ਦੇ ਹਲਕੇ ਤੋਂ ਮੱਥਾ ਟੇਕਣ ਲਈ ਆੳਾੁਦੇ ਹਨ | ਇਸ ਮੌਕੇ 'ਤੇ ਹਾਰੇ ਕਾ ਸਹਾਰਾ ਬਾਬਾ ਖਾਟੂ ਸ਼ਾਮ ਦੇ ਜੈਕਾਰੇ ਗੁੂੰਜਦੇ ਰਹੇ | ਸ਼ੋਭਾ ਯਾਤਰਾ ਦੌਰਾਨ ਵੱਡੀ ਗਿਣਤੀ ਵਿਚ ਸ਼ਰਧਾਲੂ ਹੱਥਾਂ ਵਿਚ ਝੰਡੇ ਲੈ ਕੇ ਖੁਸ਼ੀਆਂ ਮਨਾ ਰਹੇ ਸਨ | ਇਸ ਮੌਕੇ 'ਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਵੱਖ ਵੱਖ ਵਾਹਨਾਂ 'ਤੇ ਹਾਜਰ ਸਨ | ਸ਼ੌਭਾ ਯਾਤਰਾ ਤੋਂ ਪਹਿਲਾਂ ਕੀਰਤਨ ਦਾ ਆਯੋਜਨ ਕੀਤਾ ਗਿਆ | ਮੰਦਰ ਕਮੇਟੀ ਵਲੋਂ ਲਵਿਸ਼ ਮਿੱਤਲ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਮਹਿੰਦਰ ਸੰਮੀ, ਕੰਵਰ ਨਾਗਪਾਲ, ਜਗਦੀਸ਼ ਸ਼ਰਮਾ, ਅਸ਼ਵਨੀ ਵਰਮਾ, ਦੀਪੂ ਸ਼ਰਮਾ, ਰੋਹਿਤ, ਸੋਰਵ, ਮੋਹਿਤ ਅਤੇ ਹੋਰ ਸ਼ਰਧਾਲੂ ਵਾੱਡੀ ਗਿਣਤੀ ਵੱਡੀ ਗਿਣਤੀ ਵਿਚ ਸਨ |