04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਨੰਬਰਦਾਰ ਯੂਨੀਅਨ ਬਲਾਕ ਬਸੀ ਪਠਾਣਾਂ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 06-03-2026
ਬਸੀ ਪਠਾਣਾਂ, 5 ਮਾਰਚ (ਐਚ.ਐਸ.ਗੌਤਮ)-ਨੰਬਰਦਾਰ ਯੂਨੀਅਨ ਬਲਾਕ ਬਸੀ ਪਠਾਣਾਂ ਦੀ ਮੀਟਿੰਗ ਕਾਰਜਕਾਰੀ ਪ੍ਰਧਾਨ ਜਸਵਿੰਦਰ ਸਿੰਘ ਸੇਖੋਂ ਅਤੇ ਮੀਤ ਪ੍ਰਧਾਨ ਅਮਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਨੰਬਰਦਾਰਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਆਗੂਆਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਪੰਜਾਬ ਸਰਕਾਰ ਤੋਂ ਨੰਬਰਦਾਰਾਂ ਨਾਲ ਕੀਤੇ ਵਾਅਦੇ ਅਨੁਸਾਰ ਮਾਣ ਭੱਤੇ ਵਿਚ ਵਾਧਾ ਕਰਨ ਅਤੇ ਪਿਛਲੇ ਕਾਫ਼ੀ ਸਮੇਂ ਤੋਂ ਰੋਕਿਆ ਭੱਤਾ ਤੁਰੰਤ ਜਾਰੀ ਕਰਨ, ਤਹਿਸੀਲ ਵਿਚ ਬੈਠਣ ਲਈ ਕਮਰਾ ਦੇਣ ਤੇ ਹੋਰ ਲਟਕਦੀਆਂ ਮੰਗਾਂ ਟੋਲ ਪਲਾਜ਼ਾ ਮੁਫ਼ਤ ਕਰਨ ਆਦਿ ਪੂਰੀਆਂ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ | ਮੀਟਿੰਗ ਵਿਚ ਨੰਬਰਦਾਰ ਬਿੱਕਰ ਸਿੰਘ ਉਦਲਪੁਰ, ਹਰਮਿੰਦਰ ਸਿੰਘ ਬਸੀ ਪਠਾਣਾਂ, ਭੁਪਿੰਦਰ ਸਿੰਘ ਮਹਿਦੂਦਾਂ, ਪ੍ਰੀਤਮ ਸਿੰਘ ਧੂੰਦਾ, ਮਲਕੀਤ ਸਿੰਘ ਅਬਦੁੱਲਾਪੁਰ, ਅਵਨਿੰਦਰ ਸਿੰਘ, ਧਰਮਵੀਰ ਸਿੰਘ ਤੇ ਅਮਰ ਸਿੰਘ ਘਮੰਡਗੜ੍ਹ, ਜਸਵੰਤ ਸਿੰਘ ਨੰਦਪੁਰ, ਗੁਰਮੁਖ ਸਿੰਘ ਮੁੱਲਾਂਪੁਰ, ਇਕਬਾਲ ਸਿੰਘ ਕੰਗ ਸ਼ਹੀਦਗੜ੍ਹ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਲਕਾ ਅਮਲੋਹ ਅੰਦਰ 25 ਦੀ ਪੰਜਾਬ ਬਚਾਓ ਰੈਲੀ ਨੂੰ ਲੈ ਕੇ ਵਰਕਰਾਂ 'ਚ ਵੱਡਾ ਉਤਸ਼ਾਹ-ਰਾਜੂ ਖੰਨਾ ਅਗਲੀ ਖ਼ਬਰ ਹਲਕਾ ਵਿਧਾਇਕ ਲਖਵੀਰ ਰਾਏ ਨੇ ਇੰਟਰਲਾਕ ਟਾਈਲਾਂ ਨਾਲ ਬਣਨ ਵਾਲੇ ਰਸਤਿਆਂ ਦਾ ਕੰਮ ਸ਼ੁਰੂ ਕਰਵਾਇਆ
Ad Position 24