ਸੰਘੋਲ, 6 ਮਾਰਚ (ਪਰਮਵੀਰ ਸਿੰਘ ਧਨੋਆ)-ਸੰਘੋਲ 'ਚ ਕਿਸਾਨਾਂ ਦੀ ਜ਼ਮੀਨ ਆਧਾਰ ਕਾਰਡ ਨਾਲ ਅਟੈਚ ਕਰਨ ਦੀ ਕਾਰਵਾਈ ਮੁਕੰਮਲ ਕਰਨ ਦੇ ਮਕਸਦ ਨਾਲ ਖੇਤੀਬਾੜੀ ਵਿਭਾਗ ਵਲੋਂ ਕੈਂਪ ਲਗਾਇਆ ਗਿਆ | ਡਾ. ਇਕਬਾਲਜੀਤ ਬੈਨੀਪਾਲ ਖੇਤੀਬਾੜੀ ਬਾਲਕ ਅਫ਼ਸਰ ਖਮਾਣੋਂ ਅਤੇ ਡਾ. ਸ਼ਿਵ ਕੁਮਾਰ ਖੇਤੀਬਾੜੀ ਵਿਸਥਾਰ ਅਫ਼ਸਰ ਰਾਏਪੁਰ ਮਾਜਰੀ ਨੇ ਕਿਸਾਨਾਂ ਨਾਲ ਉਕਤ ਸਕੀਮ ਨਾਲ ਜੁੜਨ ਲਈ ਪ੍ਰੇਰਤ ਕਰਦਿਆਂ ਕਣਕ ਦੀ ਫ਼ਸਲ ਦੀ ਸਾਂਭ-ਸੰਭਾਲ ਬਾਰੇ ਜਾਗਰੂਕ ਵੀ ਕੀਤਾ | ਕਿਸਾਨਾਂ ਨੂੰ ਦੱਸਿਆ ਕਿ ਜੇਕਰ ਉਹ ਆਈ.ਡੀ ਬਣਾਉਣ ਦੀ ਕਾਰਵਾਈ ਮੁਕੰਮਲ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਵਿਭਾਗ ਦੀਆਂ ਸਰਕਾਰੀ ਸਕੀਮਾਂ ਤੋਂ ਵਾਂਝੇ ਰਹਿਣਾ ਪੈ ਸਕਦਾ ਹੈ | ਇਸ ਮੌਕੇ ਰਵਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਨਾਨੋਵਾਲ, ਪਿ੍ਤਪਾਲ ਸਿੰਘ ਏ.ਐੱਸ.ਆਈ, ਗਗਨਦੀਪ ਸਿੰਘ ਏ.ਟੀ.ਐਮ, ਮੁਖਤਿਆਰ ਸਿੰਘ ਐਫ.ਐਮ, ਵੀਰਪਾਲ, ਹਰਚੰਦ ਸਿੰਘ ਬਾਠ, ਅਮਰਜੀਤ ਸਿੰਘ, ਮੋਹਣ ਸਿੰਘ, ਰਾਜੀਵ ਕੁਮਾਰ, ਜਗਤਾਰ ਸਿੰਘ, ਵਿਕਰਮ ਸਿੰਘ, ਜਸਵੀਰ ਸਿੰਘ, ਡੋਗਰ ਸਿੰਘ, ਸਵਰਨ ਸਿੰਘ, ਬਲਜੀਤ ਸਿੰਘ, ਰਣਜੀਤ ਸਿੰਘ ਮੌਜੂਦ ਸਨ |