ਖਮਾਣੋਂ, 6 ਮਾਰਚ (ਮਨਮੋਹਣ ਸਿੰਘ ਕਲੇਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ਼ੁਰੂ ਕੀਤੀਆਂ ਹਲਕਾ ਪੱਧਰੀ ਪੰਜਾਬ ਬਚਾਓ ਰੈਲੀਆਂ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਅਕਾਲੀ ਵਰਕਰਾਂ 'ਚ ਜੋਸ਼ ਭਰ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਸਟ੍ਰੇਲੀਆ ਤੋਂ ਰਵਿੰਦਰ ਸਿੰਘ ਲੋਪੋ, ਦੀਪ ਸਿੰਘ ਘੁੰਮਣ, ਪਰਦੀਪ ਸਿੰਘ ਖੱਟੜਾ, ਕਵਨਦੀਪ ਸਿੰਘ ਬੱਲ, ਹਰਮਨ ਬੋਪਾਰਾਏ, ਰਾਜਦੀਪ ਸਿੰਘ ਰੰਧਾਵਾ ਅਤੇ ਅਮੋਲਕ ਸਿੰਘ ਗਿੱਲ ਨੇ ਸਾਂਝੇ ਤੌਰ 'ਤੇ ਕੀਤਾ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਹੋ ਚੁੱਕੀ ਹੈ, ਇਸ ਕਾਰਨ ਲੋਕ 2027 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਤਤਪਰ ਹਨ ਅਤੇ ਸੁਖਬੀਰ ਸਿੰਘ ਬਾਦਲ ਦੇ ਹੱਥਾਂ 'ਚ ਪੰਜਾਬ ਦੀ ਵਾਂਗਡੋਰ ਦੇਖਣਾ ਚਾਹੁੰਦੇ ਹਨ | ਕਿਉਂਕਿ ਲੋਕ ਸਮਝ ਚੁੱਕੇ ਹਨ ਕਿ ਜੇਕਰ ਕੋਈ ਪਾਰਟੀ ਪੰਜਾਬ ਦਾ ਵਿਕਾਸ ਕਰ ਸਕਦੀ ਹੈ ਤਾ ਉਹ ਇਕੋ ਇਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ |