ਖਮਾਣੋਂ, 6 ਮਾਰਚ (ਜੋਗਿੰਦਰ ਪਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਖਮਾਣੋਂ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਕਰਨੈਲ ਸਿੰਘ ਜਟਾਣਾ ਨੀਵਾਂ ਦੀ ਪ੍ਰਧਾਨਗੀ ਹੇਠ ਹੋਈ | ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਕਿਰਪਾਲ ਸਿੰਘ ਬਦੇਸ਼ ਕਲਾਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਭਾਕਿਯੂ ਏਕਤਾ ਸਿੱਧੂਪੁਰ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿਚ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਇਕ ਵਿਸ਼ਾਲ ਕਿਸਾਨ ਜਾਗਰਤੀ ਯਾਤਰਾ ਸ਼ੁਰੂ ਕੀਤੀ ਗਈ ਹੈ, ਇਸ ਮੁਹਿੰਮ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਲਾਮਬੰਦ ਕਰਨਾ ਹੈ | ਉਨ੍ਹਾਂ ਦੱਸਿਆ ਕਿ ਇਹ ਯਾਤਰਾ ਪੰਜਾਬ ਪਹੁੰਚ ਚੁੱਕੀ ਹੈ, ਜੋ ਕਿ ਪੰਜਾਬ ਤੋਂ ਅੱਗੇ ਸ੍ਰੀਨਗਰ ਤੱਕ ਜਾਵੇਗੀ | ਉਨ੍ਹਾਂ ਦੱਸਿਆ ਕਿ 8 ਮਾਰਚ ਨੂੰ ਪਟਿਆਲਾ ਜ਼ਿਲੇ੍ਹ ਦੇ ਪਿੰਡ ਬਸੰਤਪੁਰਾ ਦੀ ਦਾਣਾ ਮੰਡੀ ਵਿਚ ਸ਼ਾਮ 4 ਵਜੇ ਵੱਡਾ ਇਕੱਠ ਕੀਤਾ ਜਾ ਰਿਹਾ ਹੈ, ਜਿਸ ਵਿਚ ਕਿਸਾਨਾਂ ਨੂੰ ਵੱਡੀ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ ਗਈ ਅਤੇ ਇਸ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ | ਆਗੂਆਂ ਨੇ ਦੱਸਿਆ ਕਿ ਇਸ ਸਬੰਧੀ ਕਿਸਾਨਾਂ ਵਿਚ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਵੱਡੀ ਗਿਣਤੀ ਵਿਚ ਕਿਸਾਨ ਬਸੰਤਪੁਰਾ ਵਿਖੇ ਪਹੁੰਚਣਗੇ | ਇਸ ਮੌਕੇ ਗੁਰਜੀਤ ਸਿੰਘ ਵਜੀਦਪੁਰ ਜ਼ਿਲ੍ਹਾ ਜਨਰਲ ਸਕੱਤਰ, ਉੱਤਮ ਸਿੰਘ ਬਰਵਾਲੀ, ਜਸਬੀਰ ਸਿੰਘ ਮਨੈਲੀ, ਸੁਖਦੇਵ ਸਿੰਘ ਬਾਠਾਂ, ਗੁਰਜੀਤ ਸਿੰਘ ਬਦੇਸ਼ਾਂ, ਹਰਦੀਪ ਸਿੰਘ ਜਟਾਣਾ, ਬੂਟਾ ਸਿੰਘ, ਹਰਬੰਸ ਸਿੰਘ, ਮੇਜਰ ਸਿੰਘ ਜਟਾਣਾ, ਹਰਦੀਪ ਸਿੰਘ ਖਮਾਣੋਂ, ਦਲਜੀਤ ਸਿੰਘ ਲਖਣਪੁਰ, ਸਵਰਨ ਸਿੰਘ ਬਿਲਾਸਪੁਰ, ਦਰਸ਼ਨ ਸਿੰਘ ਰਾਣਵਾਂ, ਜ਼ੋਰਾਵਰ ਸਿੰਘ ਭਾਮੀਆਂ, ਗੁਰਨਾਮ ਸਿੰਘ ਖਮਾਣੋਂ, ਬਲਦੇਵ ਸਿੰਘ ਲਖਣਪੁਰ, ਧੰਨਾ ਸਿੰਘ ਲਖਣਪੁਰ, ਰਾਮ ਆਸਰਾ ਬਾਠਾਂ ਅਤੇ ਦਲਬਾਰਾ ਸਿੰਘ ਹਾਜ਼ਰ ਸਨ |