22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਬਜ਼ੁਰਗ ਨਾਲ ਵੱਜੀ ਠੱਗੀ, ਅਣਪਛਾਤਾ ਵਿਅਕਤੀ ਨਕਲੀ ਨੋਟ ਦੇ ਕੇ ਅਸਲੀ ਲੈ ਕੇ ਹੋਇਆ ਫ਼ਰਾਰ <br/>

Ad Position 21
No active advertisement
ਅਜੀਤ ਡੈਸਕ 07-03-2026
ਅਮਲੋਹ, 6 ਮਾਰਚ (ਕੇਵਲ ਸਿੰਘ)-ਅਮਲੋਹ ਦੇ ਵਾਰਡ ਨੰ. 11 ਟੈਲੀਫ਼ੋਨ ਐਕਸਚੇਂਜ ਵਾਲੀ ਗਲੀ ਵਿਚ ਇਕ ਬਜ਼ੁਰਗ ਵਿਅਕਤੀ ਨਾਲ ਠੱਗੀ ਦੀ ਘਟਨਾ ਸਾਹਮਣੇ ਆਈ ਹੈ | ਜਾਣਕਾਰੀ ਅਨੁਸਾਰ ਅਣਪਛਾਤਾ ਵਿਅਕਤੀ (ਨੌਸਰਬਾਜ਼) ਬਜ਼ੁਰਗ ਨੂੰ ਨਕਲੀ ਨੋਟ ਦੇ ਕੇ ਅਸਲੀ ਪੈਸੇ ਲੈ ਕੇ ਫ਼ਰਾਰ ਹੋ ਗਿਆ | ਪੀੜਤ ਬਜ਼ੁਰਗ ਜੀਤ ਸਿੰਘ ਨੇ ਦੱਸਿਆ ਕਿ ਇਕ ਅਣਪਛਾਤਾ ਵਿਅਕਤੀ ਮੋਟਰਸਾਈਕਲ 'ਤੇ ਆਇਆ ਸੀ, ਜਿਸ ਦਾ ਮੂੰਹ ਢੱਕਿਆ ਹੋਇਆ ਸੀ | ਉਸ ਨੇ ਕਿਹਾ ਕਿ ਉਸ ਨੇ ਵਿਆਹ 'ਤੇ ਜਾਣਾ ਹੈ ਅਤੇ ਸ਼ਗਨ ਪਾਉਣ ਲਈ ਬੰਨ੍ਹੇ ਹੋਏ ਪੈਸਿਆਂ ਦੀ ਲੋੜ ਹੈ | ਇਸ ਗੱਲ 'ਤੇ ਵਿਸ਼ਵਾਸ ਕਰਦੇ ਹੋਏ ਬਜ਼ੁਰਗ ਨੇ ਉਸ ਨੂੰ 500-500 ਰੁਪਏ ਦੇ 2500 ਰੁਪਏ ਦੇ ਦਿੱਤੇ | ਬਦਲੇ ਵਿਚ ਉਸ ਵਿਅਕਤੀ ਨੇ 200-200 ਰੁਪਏ ਦੇ ਨੋਟ ਦਿੱਤੇ, ਜਿਹੜੇ ਨਕਲੀ ਸਨ ਅਤੇ ਮੌਕਾ ਮਿਲਦੇ ਹੀ ਨੌਸਰਬਾਜ਼ ਮੋਟਰਸਾਈਕਲ 'ਤੇ ਫ਼ਰਾਰ ਹੋ ਗਿਆ | ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਚਿੰਤਾ ਦਾ ਮਾਹੌਲ ਹੈ |


Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ-ਲਿਬੜਾ ਅਗਲੀ ਖ਼ਬਰ ਪਬਲਿਕ ਕਾਲਜ 'ਚ ਰਾਸ਼ਟਰੀ ਸੇਵਾ ਸਕੀਮ ਦਾ ਕੈਂਪ-ਕਾਲਜ ਕੈਂਪਸ ਦੀ ਸਫ਼ਾਈ <br/>
Ad Position 24