04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸਿਹਤਮੰਦ ਨਾਗਰਿਕ ਹੀ ਨਰੋਏ ਸਮਾਜ ਦੀ ਸਿਰਜਣਾ ਕਰ ਸਕਦੇ ਹਨ-ਭੁੱਟਾ

Ad Position 21
repet_subhas-goyals [Copy P29]
ਪਿੰਡ ਜੰਡਾਲੀ ਦੇ ਐਲੀਮੈਂਟਰੀ ਸਕੂਲ 'ਚ ਲਗਾਏ ਮੈਨੂਅਲ ਥੈਰੇਪੀ ਕੈਂਪ ਦੌਰਾਨ ਬਲਜੀਤ ਸਿੰਘ ਭੁੱਟਾ ਦੀ ਮੌਜੂਦਗੀ ਵਿਚ ਡਾ. ਜਗਤਾਰ ਸਿੰਘ ਇਕ ਮਰੀਜ ਦਾ ਥਰੈਪੀ ਰਾਹੀਂ ਇਲਾਜ਼ ਕਰਦੇ ਹੋਏ | ਅਜੀਤ ਤਸਵੀਰ <br/> 08-03-2026
ਫ਼ਤਹਿਗੜ੍ਹ ਸਾਹਿਬ, 7 ਮਾਰਚ (ਬਲਜਿੰਦਰ ਸਿੰਘ)-ਫ਼ਤਹਿਗੜ੍ਹ ਸਾਹਿਬ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਪਿੰਡ ਜੰਡਾਲੀ ਦੇ ਐਲੀਮੈਂਟਰੀ ਸਕੂਲ ਵਿਖੇ ਮੁਫ਼ਤ ਮੈਨੂਅਲ ਥੈਰੇਪੀ ਕੈਂਪ ਲਗਾਇਆ ਗਿਆ | ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਸ. ਭੁੱਟਾ ਨੇ ਕਿਹਾ ਕਿ ਅਜੋਕੇ ਭੱਜ-ਦੌੜ ਦੇ ਸਮੇਂ 'ਚ ਹਰੇਕ ਵਿਅਕਤੀ ਦਾ ਸਿਹਤਮੰਦ ਰਹਿਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਿਹਤਮੰਦ ਨਾਗਰਿਕ ਹੀ ਨਰੋਏ ਸਮਾਜ ਦੀ ਸਿਰਜਣਾ ਕਰ ਸਕਦੇ ਹਨ | ਇਸ ਮੌਕੇ ਪਿਛਲੇ 14 ਸਾਲਾਂ ਤੋਂ ਸੇਵਾ ਨਿਭਾ ਰਹੇ ਡਾ. ਜਗਤਾਰ ਸਿੰਘ ਬੈਚਲਰ ਇੰਨ ਨੈਚੁਰੋਪੈਥੀ ਐਂਡ ਯੋਗਿਕ ਸਾਇੰਸ ਨੇ ਕਿਹਾ ਕਿ ਮੈਨੂਅਲ ਥੈਰੇਪੀ ਰਾਹੀਂ ਕਈ ਤਰ੍ਹਾਂ ਦੇ ਦਰਦਾਂ ਵਿਚ ਤੁਰੰਤ ਸੁਧਾਰ ਸੰਭਵ ਹੈ | ਇਸ ਮੌਕੇ ਜਸਵਿੰਦਰ ਸਿੰਘ ਕਾਲਾ, ਹਰਜਿੰਦਰ ਸਿੰਘ ਮਾਵੀ, ਮਨਜੀਤ ਕੌਰ ਸਰਪੰਚ, ਪੂਰਨ ਸਿੰਘ, ਸਿਕੰਦਰ ਸਿੰਘ, ਜੋਰਾ ਸਿੰਘ, ਗੁਰਦੀਪ ਸਿੰਘ, ਬਲਵਿੰਦਰ ਸਿੰਘ, ਰਜਿੰਦਰ ਸਿੰਘ ਗਿੱਲ, ਜਸਵਿੰਦਰ ਸਿੰਘ ਕਾਕਾ, ਕੁਲਵਿੰਦਰ ਸਿੰਘ ਤੇ ਜਸਪਾਲ ਸਿੰਘ ਪੰਚ, ਪ੍ਰਭਜਿੰਦਰ ਸਿੰਘ, ਰਾਜੂ ਮਸੀਹ, ਰਵੀ, ਹਰਦੇਵ ਸਿੰਘ, ਹਰਜਿੰਦਰ ਸਿੰਘ ਚੀਮਾ, ਮਨਦੀਪ ਸਿੰਘ ਮੀਪਾ, ਮਨਜੀਤ ਸਿੰਘ ਮਾਨ ਖਾਨਪੁਰ, ਸੁਖਵਿੰਦਰ ਸਿੰਘ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਈਬਰ ਠੱਗਾਂ ਤੋਂ ਬਚਣ ਲਈ ਸਾਵਧਾਨੀ ਜ਼ਰੂਰੀ-ਜ਼ਿਲ੍ਹਾ ਪੁਲਿਸ ਮੁਖੀ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੀ ਲੋਕ ਹਿਤੈਸ਼ੀ-ਲਿਬੜਾ
Ad Position 24