04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸਾਈਬਰ ਠੱਗਾਂ ਤੋਂ ਬਚਣ ਲਈ ਸਾਵਧਾਨੀ ਜ਼ਰੂਰੀ-ਜ਼ਿਲ੍ਹਾ ਪੁਲਿਸ ਮੁਖੀ

Ad Position 21
repet_subhas-goyals [Copy P29]
ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਸਰਹਿੰਦ ਦੀ ਮੀਟਿੰਗ ਦੌਰਾਨ ਮੁੱਖ ਮਹਿਮਾਨ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਦਾ ਸਵਾਗਤ ਕਰਦੇ ਹੋਏ ਐਸੋਸੀਏਸ਼ਨ ਦੇ ਅਹੁਦੇਦਾਰ ਤੇ ਮੈਂਬਰ | ਅਜੀਤ ਤਸਵੀਰ <br/> 08-03-2026
ਫ਼ਤਹਿਗੜ੍ਹ ਸਾਹਿਬ, 7 ਮਾਰਚ (ਬਲਜਿੰਦਰ ਸਿੰਘ)-ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਸਰਹਿੰਦ ਦੀ ਅਹਿਮ ਮੀਟਿੰਗ ਪ੍ਰਧਾਨ ਰਾਮ ਨਾਥ ਸ਼ਰਮਾ ਦੀ ਪ੍ਰਧਾਨਗੀ ਹੇਠ ਸਰਹਿੰਦ ਵਿਖੇ ਹੋਈ | ਜਿਸ ਵਿਚ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਨੇ ਸਾਈਬਰ ਠੱਗਾਂ ਤੋਂ ਬਚਾਅ ਲਈ ਸੀਨੀਅਰ ਸਿਟੀਜ਼ਨਾਂ ਅਤੇ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੰਦਿਆਂ ਕਿਹਾ ਕਿ ਕਦੇ ਵੀ ਕਿਸੇ ਅਣਜਾਣ ਵਿਅਕਤੀ ਨਾਲ ਆਪਣੀ ਨਿੱਜੀ ਜਾਣਕਾਰੀ ਅਤੇ ਓ.ਟੀ.ਪੀ ਵਗੈਰਾ ਸਾਂਝਾ ਨਾ ਕੀਤਾ ਜਾਵੇ | ਉਨ੍ਹਾਂ ਸਾਈਬਰ ਠੱਗਾਂ ਦੁਆਰਾ ਅਪਣਾਏ ਢੰਗ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਤਾਂ ਜੋ ਅਜਿਹੀਆਂ ਠੱਗੀਆਂ ਤੋਂ ਬਚਿਆ ਜਾ ਸਕੇ | ਸ੍ਰੀ ਅਗਰਵਾਲ ਨੇ ਆਖਿਆ ਕਿ ਜੇਕਰ ਕਿਸੇ ਵਿਅਕਤੀ ਨਾਲ ਕੋਈ ਆਨਲਾਈਨ ਠੱਗੀ ਹੋ ਜਾਂਦੀ ਹੈ ਤਾਂ ਬਿਨਾਂ ਸਮਾਂ ਬਰਬਾਦ ਕੀਤੇ ਇਸ ਦੀ ਸੂਚਨਾ 1930 ਨੰਬਰ 'ਤੇ ਦਰਜ ਕਰਵਾਈ ਜਾਵੇ | ਇਸ ਦੇ ਨਾਲ ਹੀ ਇਸ ਤਰ੍ਹਾਂ ਦੀ ਘਟਨਾ ਦੀ ਜਾਣਕਾਰੀ 112 ਨੰਬਰ ਅਤੇ ਸਬੰਧਿਤ ਬੈਂਕ ਕੋਲ ਵੀ ਈਮੇਲ ਰਾਹੀਂ ਦਿੱਤੀ ਜਾਵੇ | ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਰਾਮਨਾਥ ਸ਼ਰਮਾ ਨੇ ਜ਼ਿਲ੍ਹਾ ਪੁਲਿਸ ਮੁਖੀ ਦਾ ਮੀਟਿੰਗ ਵਿਚ ਸਵਾਗਤ ਕਰਦਿਆਂ ਉਨ੍ਹਾਂ ਦੁਆਰਾ ਸ਼ਹੀਦੀ ਜੋੜ ਮੇਲ ਦੌਰਾਨ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ | ਦਵਿੰਦਰ ਵਰਮਾ ਨੇ ਮੁੱਖ ਮਹਿਮਾਨ ਸ਼ੁਭਮ ਅਗਰਵਾਲ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ | ਇਸ ਮੌਕੇ 'ਤੇ ਸੁਰਿੰਦਰ ਭਾਰਦਵਾਜ ਨੇ ਫ਼ਤਹਿਗੜ੍ਹ ਸਾਹਿਬ ਦੀ ਕਾਨੂੰਨ ਵਿਵਸਥਾ ਨੂੰ ਚੁਸਤ ਦਰੁਸਤ ਰੱਖਣ ਵਿਚ ਪੁਲਿਸ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ | ਮੀਟਿੰਗ ਦੌਰਾਨ ਨਕੇਸ਼ ਜਿੰਦਲ ਨੂੰ ਆਲ ਇੰਡੀਆ ਰੈੱਡ ਕਰਾਸ ਸੁਸਾਇਟੀ ਦਾ ਮੈਂਬਰ ਬਣਨ 'ਤੇ ਐਸੋਸੀਏਸ਼ਨ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਮੰਚ ਸੰਚਾਲਨ ਪ੍ਰੋ ਅਸ਼ੋਕ ਸੂਦ ਨੇ ਕੀਤਾ | ਜਦੋਂਕਿ ਸਤਪਾਲ ਪੁਰੀ, ਤਰਸੇਮ ਖੁੱਲਰ, ਅਨਿਲ ਅੱਤਰੀ, ਅਮਰੀਕ ਸਿੰਘ, ਜਗਦੀਸ਼ ਵਰਮਾ ਅਤੇ ਤਰਵਿੰਦਰ ਚੱਢਾ ਨੇ ਆਪਣੇ ਗੀਤਾਂ ਅਤੇ ਕਵਿਤਾਵਾਂ ਰਾਹੀਂ ਸਰੋਤਿਆਂ ਨੂੰ ਕੀਲਿ੍ਹਆ | ਇਸ ਮੌਕੇ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਰਘਵੀਰ ਸੂਰੀ, ਰਵਿੰਦਰ ਪੁਰੀ ਦੇ ਪੁੱਤਰ ਯੋਗੇਸ਼ ਪੁਰੀ ਅਤੇ ਰਾਜੇਸ਼ ਸ਼ਰਮਾ ਦੇ ਮਾਤਾ ਨਿਰਮਲਾ ਦੇਵੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਫਰਵਰੀ ਤੇ ਮਾਰਚ ਮਹੀਨੇ ਵਿਚ ਜਨਮੇ ਮੈਂਬਰ ਰਾਧੇ ਸ਼ਿਆਮ ਸੂਦ, ਹਰਜਿੰਦਰ ਚੱਢਾ, ਤਰਵਿੰਦਰ ਚੱਢਾ, ਦਿਨੇਸ਼ ਗੁਪਤਾ ਨੂੰ ਜਨਮ ਦਿਨ ਅਤੇ ਨਕੇਸ਼ ਜਿੰਦਲ ਦੀ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦਿੱਤੀ ਗਈ | ਮੀਟਿੰਗ ਵਿਚ ਪ੍ਰੋ ਅਸ਼ੋਕ ਸੂਦ, ਸਤਪਾਲ ਪੁਰੀ, ਚੰਦਰ ਪੁਰੀ, ਨਕੇਸ਼ ਜਿੰਦਲ, ਅਨਿਲ ਅੱਤਰੀ, ਹਰਜਿੰਦਰ ਚੱਢਾ, ਤਰਵਿੰਦਰ ਚੱਢਾ, ਤਰਸੇਮ ਖੁੱਲਰ, ਡਾ. ਗਿਰੀਸ਼ ਬਿੱਥਰ, ਸਾਧੂ ਰਾਮ ਭੱਟਮਾਜਰਾ, ਦਵਿੰਦਰ ਵਰਮਾ, ਕੇ.ਕੇ. ਵਰਮਾ, ਜਗਦੀਸ਼ ਵਰਮਾ, ਸੰਜੀਵ ਵਰਮਾ, ਕਰਨੈਲ ਸਿੰਘ, ਪਿਸ਼ੌਰਾ ਸਿੰਘ, ਅਮਰੀਕ ਸਿੰਘ, ਪ੍ਰੋ. ਸਾਧੂ ਸਿੰਘ, ਪ੍ਰੋ. ਗੁਰਦਸ਼ਨ ਸਿੰਘ, ਅਜੈ ਮੜਕਣ, ਕੁਲਦੀਪ ਸ਼ਰਮਾ, ਰਾਜੇਸ਼ ਸ਼ਰਮਾ, ਕੁਲਭੂਸ਼ਨ ਬਾਲੀ, ਅਮਰਜੀਤ ਸਿੰਘ, ਮੇਜਰ ਸਿੰਘ, ਅਮਰਜੀਤ ਲਾਲ, ਡਾ. ਸੁਦੇਸ਼ ਚੋਪੜਾ, ਨੀਲ ਸ਼ਰਮਾ, ਰਾਮ ਰਤਨ ਲੂੰਬਾ, ਰਾਕੇਸ਼ ਭਾਰਦਵਾਜ, ਪ੍ਰਦੀਪ ਮਲਹੋਤਰਾ, ਸੁਰਿੰਦਰ ਸ਼ਰਮਾ, ਪ੍ਰੋ. ਗੁਰਪ੍ਰਕਾਸ਼ ਸਿੰਘ ਸੰਧੂ, ਡਾ. ਕੇ.ਕੇ. ਖੰਨਾ, ਅਸ਼ੋਕ ਸਡਾਨਾ, ਡਾ. ਮਨਮੋਹਨ ਕੌਸ਼ਲ, ਸ਼ਮੀ ਕਪੂਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੋਗਾ ਵਿਚ ਹੋਣ ਵਾਲੀ ਪਰਿਵਰਤਨ ਰੈਲੀ ਵਿਰੋਧੀਆਂ ਦੀ ਨੀਂਦ ਹਰਾਮ ਕਰੇਗੀ-ਸਿੱਧੂਪੁਰ ਅਗਲੀ ਖ਼ਬਰ ਸਿਹਤਮੰਦ ਨਾਗਰਿਕ ਹੀ ਨਰੋਏ ਸਮਾਜ ਦੀ ਸਿਰਜਣਾ ਕਰ ਸਕਦੇ ਹਨ-ਭੁੱਟਾ
Ad Position 24