ਸ੍ਰੀ ਰਾਮ ਮੰਦਰ ਵਿਖੇ ਸ੍ਰੀ ਹਰੀ ਕਥਾ ਸੰਮਤੀ ਦੁਆਰਾ ਸ੍ਰੀ ਰਾਮ ਕਥਾ ਕੀਤੀ
ਅਜੀਤ ਡੈਸਕ
11-03-2026
ਇਸ ਮੌਕੇ ਕਥਾ ਦੌਰਾਨ ਪੂਰਾ ਪੰਡਾਲ 'ਜੈ ਸ੍ਰੀ ਰਾਮ' ਦੇ ਜੈਕਾਰਿਆਂ ਨਾਲ ਗੂੰਜ ਉੱਠਿਆ | ਕਥਾ ਦੇ ਪ੍ਰਬੰਧਕਾਂ ਵਿਚ ਪ੍ਰਕਾਸ਼ ਚੰਦ ਗਰਗ, ਨਰੇਸ਼ ਮਿੱਤਲ, ਰਾਜਨ ਗਰਗ, ਦਿਨੇਸ਼ ਗਰਗ, ਅੰਜੂ ਗਰਗ, ਯੋਗਿਤਾ ਗਰਗ, ਕੁਲਦੀਪ ਮਿੱਤਲ, ਵਿਪੁਲ ਮਿੱਤਲ, ਨਰਾਇਣ ਸਿੰਗਲਾ, ਪਵਨ ਸ਼ਰਮਾ, ਸੁਰੇਸ਼ ਬਬਲੀ, ਸੁਭਾਸ਼ ਬਾਂਸਲ, ਸੁਭਾਸ਼ ਸਿੰਗਲਾ ਅਤੇ ਜੇ.ਪੀ. ਗੋਇਲ ਨੇ ਆਪਣੇ ਪਰਿਵਾਰਾਂ ਸਮੇਤ ਕਥਾ ਦੀ ਸ਼ੁਰੂਆਤ ਕੀਤੀ | ਇਸ ਮੌਕੇ ਕਮੇਟੀ ਦੇ ਮੈਂਬਰ ਸੰਦੀਪ ਗੋਇਲ ਸਕੱਤਰ, ਸੱਜਣ ਗੋਇਲ ਖ਼ਜ਼ਾਨਚੀ, ਯੱਗਿਆ ਦੱਤ ਚੇਅਰਮੈਨ, ਦਵਿੰਦਰ ਪਰਾਸ਼ਰ ਚੇਅਰਮੈਨ ਪ੍ਰਭਾਤ ਫੇਰੀ, ਵਿਨੋਦ ਗੋਇਲ, ਰਿਸ਼ੀ ਰਾਜ, ਰਾਕੇਸ਼ ਗੁਪਤਾ, ਯੋਗੇਸ਼ ਦਾਤਾ, ਅੰਕੁਸ਼ ਕਾਂਸਲ, ਮਨੋਜ ਭੱਲਾ ਪੈੱ੍ਰਸ ਸਕੱਤਰ ਵੀ ਹਾਜ਼ਰ ਸਨ | ਇਸ ਮੌਕੇ ਸਾਧਵੀ ਚਿੱਤਰਾ ਭਾਰਤੀ, ਵੀਨਾ ਭਾਰਤੀ ਅਤੇ ਪੁਸ਼ਪਭੱਦਰ ਭਾਰਤੀ ਨੇ ਆਪਣੀ ਸੁਰੀਲੀ ਆਵਾਜ਼ ਵਿਚ ਪ੍ਰਭੂ ਦਾ ਗੁਣਗਾਨ ਕੀਤਾ | ਇਸ ਮੌਕੇ ਸ੍ਰੀ ਹਰੀ ਕਥਾ ਕਮੇਟੀ ਦੇ ਚੇਅਰਮੈਨ ਡਾ. ਮਨਮੋਹਨ ਕੌਸ਼ਲ, ਪ੍ਰਧਾਨ ਸ਼ਰਨ ਦਾਸ ਮਿੱਤਲ ਅਤੇ ਜਨਰਲ ਸਕੱਤਰ ਸੁਰੇਸ਼ ਗੁਪਤਾ ਨੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ |