12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਸ਼ੀਤਲਾ ਮਾਤਾ ਮੰਦਰ ਅਮਲੋਹ ਵਿਖੇ ਬਾਸੜੀਏ ਦੇ ਮੇਲੇ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਹੋਈਆਂ ਨਤਮਸਤਕ

Ad Position 21
No active advertisement
ਅਜੀਤ ਡੈਸਕ 11-03-2026
ਅਮਲੋਹ, 10 ਮਾਰਚ (ਕੇਵਲ ਸਿੰਘ)-ਅਮਲੋਹ ਦੇ ਸ੍ਰੀ ਸ਼ੀਤਲਾ ਮਾਤਾ ਮੰਦਿਰ ਵਿਚ ਬਾਸੜੀਏ ਦੇ ਮੇਲੇ ਦੌਰਾਨ ਭਗਤਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ | ਮਾਂ ਸ਼ੀਤਲਾ ਜੀ ਦੇ ਜੈਕਾਰਿਆਂ ਨਾਲ ਮੇਲੇ ਦੀ ਸ਼ੁਰੂਆਤ ਹੋਈ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਮੰਦਰ ਵਿਚ ਮੱਥਾ ਟੇਕਣ ਪਹੁੰਚੇ | ਮੰਦਰ ਵਿਚ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ ਅਤੇ ਭਗਤ ਆਪਣੀ ਵਾਰੀ ਦੀ ਉਡੀਕ ਕਰਦੇ ਨਜ਼ਰ ਆ ਰਹੇ ਸਨ | ਰਾਤ ਕਰੀਬ ਸਵਾ 11 ਵਜੇ ਤੋਂ ਹੀ ਭਗਤਾਂ ਦਾ ਮੰਦਰ ਆਉਣਾ ਸ਼ੁਰੂ ਹੋ ਗਿਆ ਸੀ | ਮੰਦਰ ਪ੍ਰਬੰਧਕਾਂ ਵਲੋਂ ਸਵਾ 12 ਵਜੇ ਪੂਜਾ ਅਰਚਨਾ ਤੋਂ ਬਾਅਦ ਹੀ ਮੱਥਾ ਟੇਕਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ | ਮੇਲੇ ਦੌਰਾਨ ਆਤਿਸ਼ਬਾਜ਼ੀ ਵੀ ਕੀਤੀ ਗਈ, ਜਿਸ ਨਾਲ ਮਾਹੌਲ ਹੋਰ ਰੌਣਕਮਈ ਬਣ ਗਿਆ | ਸ਼ਰਧਾਲੂ ਨੰਗੇ ਪੈਰ ਮੰਦਰ ਪਹੁੰਚ ਕੇ ਮਾਂ ਨੂੰ ਕੱਚੀ ਲੱਸੀ ਅਤੇ ਰਾਤ ਦੇ ਬਣੇ ਬਾਸੇ ਭੋਜਨ ਦਾ ਭੋਗ ਲਗਾ ਰਹੇ ਸਨ ਅਤੇ ਬੱਚਿਆਂ ਦੀ ਚੰਗੀ ਸਿਹਤ ਲਈ ਅਰਦਾਸ ਕਰ ਰਹੇ ਸਨ | ਸ੍ਰੀ ਸ਼ੀਤਲਾ ਮਾਤਾ ਵੈੱਲਫੇਅਰ ਟਰੱਸਟ ਦੇ ਚੇਅਰਮੈਨ ਵਿਨੈ ਪੁਰੀ ਨੇ ਦੱਸਿਆ ਕਿ ਇਸ ਮੰਦਰ ਦੀ ਪੂਰੇ ਪੰਜਾਬ ਵਿਚ ਮਾਨਤਾ ਹੈ ਅਤੇ ਚੇਤ ਮਹੀਨੇ ਦੌਰਾਨ ਭਗਤ ਲਗਾਤਾਰ ਮੱਥਾ ਟੇਕਣ ਆਉਂਦੇ ਹਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਹਸਪਤਾਲ 'ਚ ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਤਹਿਤ ਕੈਂਪ ਅਗਲੀ ਖ਼ਬਰ ਸ੍ਰੀ ਰਾਮ ਮੰਦਰ ਵਿਖੇ ਸ੍ਰੀ ਹਰੀ ਕਥਾ ਸੰਮਤੀ ਦੁਆਰਾ ਸ੍ਰੀ ਰਾਮ ਕਥਾ ਕੀਤੀ
Ad Position 24