25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਵਰਲਡ ਯੂਨੀਵਰਸਿਟੀ ਵਿਚ ਦੂਜਾ ਰਾਸ਼ਟਰੀ ਮੂਟ ਕੋਰਟ ਮੁਕਾਬਲਾ ਸ਼ੁਰੂ

Ad Position 21
No active advertisement
ਅਜੀਤ ਡੈਸਕ 04-04-2026
ਫ਼ਤਹਿਗੜ੍ਹ ਸਾਹਿਬ, 3 ਅਪ੍ਰੈਲ (ਬਲਜਿੰਦਰ ਸਿੰਘ)-ਯੂਨੀਵਰਸਿਟੀ ਸਕੂਲ ਆਫ਼ ਲਾਅ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਚ ਦੂਜਾ ਰਾਸ਼ਟਰੀ ਮੂਟ ਕੋਰਟ ਮੁਕਾਬਲਾ ਅੱਜ ਬੜੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ ਹੈ | ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਜਸਟਿਸ ਹਰਸਿਮਰਨ ਸਿੰਘ ਸੇਠੀ ਸਨ | ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਾਨੂੰਨੀ ਖੇਤਰ ਵਿਚ ਆਪਣੇ ਵਿਸ਼ਾਲ ਅਨੁਭਵ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਵਿਸ਼ਲੇਸ਼ਣਾਤਮਿਕ ਸੋਚ, ਨੈਤਿਕ ਮੁੱਲਾਂ ਅਤੇ ਨਿਆਂ ਪ੍ਰਤੀ ਡੂੰਘੀ ਵਚਨਬੱਧਤਾ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਮੂਟ ਕੋਰਟ ਮੁਕਾਬਲੇ ਵਿਦਿਆਰਥੀਆਂ ਨੂੰ ਮੁਕੱਦਮੇਬਾਜ਼ੀ, ਨਿਆਇਕ ਤਰਕਸ਼ੀਲਤਾ ਅਤੇ ਵਕਾਲਤੀ ਕਲਾ ਦੀਆਂ ਬਾਰੀਕੀਆਂ ਨਾਲ ਜਾਣੂ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ | ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪਰਿਤਪਾਲ ਸਿੰਘ ਨੇ ਭਾਗੀਦਾਰਾਂ ਨੂੰ ਕਾਨੂੰਨੀ ਉਤਕਿ੍ਸ਼ਟਤਾ ਅਤੇ ਪੇਸ਼ੇਵਰਤਾ ਦੇ ਉੱਚ ਮਿਆਰ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ | ਪ੍ਰੋਗ੍ਰਾਮ ਦੀ ਸ਼ੁਰੂਆਤ ਪਰੰਪਰਾਗਤ ਰਸਮਾਂ ਤੇ ਯੂਨੀਵਰਸਿਟੀ ਐਂਥਮ ਨਾਲ ਹੋਈ | ਇਸ ਤੋਂ ਬਾਅਦ ਡਾ. ਅਮਿਤਾ ਕੌਸ਼ਲ ਮੁਖੀ ਤੇ ਡੀਨ ਯੂਨੀਵਰਸਿਟੀ ਸਕੂਲ ਆਫ਼ ਲਾਅ ਨੇ ਸਵਾਗਤੀ ਭਾਸ਼ਣ ਦਿੱਤਾ | ਉਨ੍ਹਾਂ ਕਿਹਾ ਕਿ ਕਾਨੂੰਨੀ ਸਿੱਖਿਆ ਭਵਿੱਖ ਦੇ ਵਕੀਲਾਂ ਨੂੰ ਤਿਆਰ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ ਅਤੇ ਮੂਟ ਕੋਰਟ ਇਸ ਦਾ ਇਕ ਮਹੱਤਵਪੂਰਨ ਅੰਗ ਹੈ, ਜੋ ਸਿਧਾਂਤਕ ਗਿਆਨ ਅਤੇ ਵਿਹਾਰਕ ਤਜਰਬੇ ਵਿਚਕਾਰ ਮਜ਼ਬੂਤ ਪੁਲ ਦਾ ਕੰਮ ਕਰਦਾ ਹੈ | ਇਸ ਮੌਕੇ 'ਤੇ ਡਾ. ਸੁਖਵਿੰਦਰ ਸਿੰਘ ਬਿਲਿੰਗ ਡੀਨ ਅਕਾਦਮਿਕ ਮਾਮਲੇ ਅਤੇ ਡਾ. ਤੇਜਬੀਰ ਸਿੰਘ ਰਜਿਸਟਰਾਰ ਵੀ ਹਾਜ਼ਰ ਸਨ | ਸਮਾਗਮ ਦੀ ਮੇਜ਼ਬਾਨੀ ਕਨਵੀਨਰ ਡਾ. ਨਵਨੀਤ ਕੌਰ ਵਲੋਂ ਕੀਤੀ ਗਈ | ਮੁਕਾਬਲੇ ਵਿਚ ਦੇਸ਼ ਭਰ ਦੀਆਂ ਵੱਖ-ਵੱਖ ਕਾਨੂੰਨੀ ਸੰਸਥਾਵਾਂ ਤੋਂ ਟੀਮਾਂ ਨੇ ਭਰਪੂਰ ਭਾਗ ਲਿਆ | ਪਹਿਲੇ ਦਿਨ ਵਿਚ ਰਜਿਸਟ੍ਰੇਸ਼ਨ ਅਤੇ ਵਿਸ਼ਲੇਸ਼ਣਾਤਮਿਕ ਯੋਗਤਾਵਾਂ ਦੀ ਜਾਂਚ ਲਈ ਰਿਸਰਚਰ ਟੈਸਟ ਕਰਵਾਇਆ ਗਿਆ | ਇਸ ਤੋਂ ਬਾਅਦ ਨਕਲੀ ਅਦਾਲਤੀ ਦਾ ਆਯੋਜਨ ਕੀਤਾ ਗਿਆ, ਜਿੱਥੇ ਭਾਗੀਦਾਰਾਂ ਨੂੰ ਆਪਣੀਆਂ ਵਕਾਲਤੀ ਕਾਬਲੀਅਤਾਂ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ | ਇਹ ਦੌਰ ਵੱਖ-ਵੱਖ ਜ਼ਿਲ੍ਹਾ ਅਦਾਲਤਾਂ ਅਤੇ ਹਾਈ ਕੋਰਟਾਂ ਦੇ ਤਜਰਬੇਕਾਰ ਵਕੀਲਾਂ ਵਲੋਂ ਨਿਰਦੇਸ਼ਿਤ ਕੀਤੇ ਗਏ | ਅਖੀਰ ਵਿਚ ਕੁਆਟਰ ਫਾਈਨਲ ਲਈ ਚੁਣੀਆਂ ਗਈਆਂ ਟੀਮਾਂ ਦੇ ਨਤੀਜੇ ਘੋਸ਼ਿਤ ਕੀਤੇ ਗਏ | ਇਸ ਮੌਕੇ 'ਤੇ ਡਾ. ਸਿਕੰਦਰ ਸਿੰਘ ਡੀਨ ਵਿਦਿਆਰਥੀ ਭਲਾਈ, ਜਗਜੀਤ ਸਿੰਘ ਡਿਪਟੀ ਰਜਿਸਟਰਾਰ, ਐਡਵੋਕੇਟ ਅਨਿਰੁੱਧ ਕੌਸ਼ਲ, ਐਡ. ਹਰਵਿੰਦਰ ਸਿੰਘ ਮਾਨ ਅਤੇ ਐਡਵੋਕੇਟ ਕਿਰਨਦੀਪ ਕੌਰ ਬਲੱਗਣ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨਵੇਂ ਵਿੱਦਿਅਕ ਸੈਸ਼ਨ ਸੰਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਵਲੋਂ ਸਕੂਲਾਂ ਦੇ ਵਿਸ਼ੇਸ਼ ਦੌਰੇ ਜਾਰੀ ਅਗਲੀ ਖ਼ਬਰ ਬਸੀ ਪਠਾਣਾਂ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀ ਕੱਢੀ
Ad Position 24