ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਸਰਹਿੰਦ ਦੇ 23 ਵਾਰਡਾਂ ਲਈ 230 ਬੈਂਚ, ਵੱਖ-ਵੱਖ ਵਾਰਡਾਂ ਲਈ 11 ਵਾਟਰ ਕੂਲਰ ਤੇ 3 ਮੋਰਚਰੀ ਫ਼ਰਿੱਜ ਵੰਡੇ
ਅਜੀਤ ਡੈਸਕ
05-04-2026
ਡਾ. ਸਿੰਘ ਨੇ ਦੱਸਿਆ ਕਿ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਵਾਟਰ ਕੂਲਰਾਂ ਦੀ ਵੰਡ ਇਕ ਮਹੱਤਵਪੂਰਨ ਕਦਮ ਹੈ, ਜਿਸ ਨਾਲ ਆਮ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ | ਨਾਲ ਹੀ ਜਨਤਕ ਪਬਲਿਕ ਥਾਵਾਂ 'ਤੇ ਬੈਠਣ ਲਈ ਬੈਂਚ ਲਗਾਉਣ ਨਾਲ ਬਜ਼ੁਰਗਾਂ ਅਤੇ ਮਹਿਲਾਵਾਂ ਨੂੰ ਆਰਾਮ ਮਿਲੇਗਾ | ਉਨ੍ਹਾਂ ਕਿਹਾ ਕਿ ਕਈ ਵਾਰ ਪਰਿਵਾਰਕ ਮੈਂਬਰਾਂ ਦੇ ਦੂਰ ਦਰਾਜ਼ ਤੋਂ ਪਹੁੰਚਣ ਵਿਚ ਦੇਰੀ ਹੋਣ ਕਾਰਨ ਅੰਤਿਮ ਸੰਸਕਾਰ ਵਿਚ ਸਮੱਸਿਆ ਆਉਂਦੀ ਹੈ, ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਮੋਰਚਰੀ ਫ਼ਰਿਜ ਮਿ੍ਤਕ ਦੇਹ ਨੂੰ ਸੰਭਾਲਣ ਦੇ ਕੰਮ ਆਉਣਗੇ | ਇਨ੍ਹਾਂ ਦੀ ਸਹਾਇਤਾ ਨਾਲ ਅੰਤਿਮ ਸੰਸਕਾਰ ਤੱਕ ਦੇਹ ਨੂੰ ਸੁਰੱਖਿਅਤ ਰੱਖਿਆ ਜਾ ਸਕੇਗਾ ਅਤੇ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ | ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਸੰਸਦ ਮੈਂਬਰ ਡਾ. ਅਮਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਲੋਕ-ਹਿਤ ਉਪਰਾਲਿਆਂ ਨਾਲ ਸਰਹਿੰਦ ਦੇ ਵਸਨੀਕਾਂ ਨੂੰ ਵੱਡੀ ਰਾਹਤ ਮਿਲੇਗੀ | ਉਨ੍ਹਾਂ ਕਿਹਾ ਕਿ ਬੈਂਚਾਂ, ਵਾਟਰ ਕੂਲਰਾਂ ਤੇ ਮੋਰਚਰੀ ਫ਼ਰਿਜ ਦੀ ਵੰਡ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ | ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿਚ ਵੀ ਹਲਕੇ ਦੇ ਹਰ ਖੇਤਰ ਵਿਚ ਇਸ ਤਰ੍ਹਾਂ ਦੇ ਹੋਰ ਲੋਕ-ਭਲਾਈ ਪ੍ਰੋਜੈਕਟ ਲਿਆਂਦੇ ਜਾਣਗੇ, ਤਾਂ ਜੋ ਹਰ ਵਰਗ ਨੂੰ ਇਸ ਦਾ ਲਾਭ ਮਿਲ ਸਕੇ |
ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ, ਮਨਦੀਪ ਕੌਰ ਨਾਗਰਾ, ਨਗਰ ਕੌਂਸਲ ਸਰਹਿੰਦ ਦੇ ਪ੍ਰਧਾਨ ਅਸ਼ੋਕ ਸੂਦ, ਸਾਬਕਾ ਪ੍ਰਧਾਨ ਚਰਨਜੀਵ ਸ਼ਰਮਾ, ਕੌਂਸਲਰ ਗੁਲਸ਼ਨ ਰਾਏ ਬੌਬੀ, ਨਰਿੰਦਰ ਕੁਮਾਰ ਪਿ੍ੰਸ, ਕੌਸ਼ਲਿਆ ਸ਼ਰਮਾ, ਪਵਨ ਕਾਲੜਾ, ਅਨੰਦ ਮੋਹਨ, ਵਿਸਾਖੀ ਰਾਮ, ਅਮਰਦੀਪ ਸਿੰਘ ਬੈਨੀਪਾਲ, ਯਸ਼ਪਾਲ ਲਹੌਰੀਆ ਸਾਰੇ ਕੌਂਸਲਰ, ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਬਲਾਕ ਪ੍ਰਧਾਨ ਖਮਾਣੋਂ ਸਰਬਜੀਤ ਸਿੰਘ ਜੀਤੀ, ਸਾਬਕਾ ਸਰਪੰਚ ਦਵਿੰਦਰ ਸਿੰਘ ਜੱਲ੍ਹਾ, ਜ਼ਿਲ੍ਹਾ ਮੀਤ ਪ੍ਰਧਾਨ ਕੁਲਵੰਤ ਸਿੰਘ ਢਿੱਲੋਂ, ਭੁਪਿੰਦਰ ਸਿੰਘ ਬਧੌਛੀ, ਗੁਰਲਾਲ ਸਿੰਘ ਲਾਲੀ, ਸੁਖਵਿੰਦਰ ਸਿੰਘ ਕਾਲਾ, ਹਰਿੰਦਰ ਸਿੰਘ ਮੂਲੇਪੁਰ, ਪਰਮਿੰਦਰ ਸਿੰਘ ਨੋਨੀ, ਧਰਮਿੰਦਰ ਸਿੰਘ ਨਬੀਪੁਰ, ਸਵਰਨਦੀਪ ਸਿੰਘ,ਅਨਿਲ ਗੁਪਤਾ, ਰਵਿੰਦਰ ਸਿੰਘ ਬਾਸੀ, ਗੁਰਜੀਤ ਸਿੰਘ ਲੌਗੀ, ਸਰਜੀਵਨ, ਰਾਕੇਸ਼ ਗੁਪਤਾ, ਪਿ੍ੰਸ ਔਜਲਾ, ਜੰਗ ਸਿੰਘ, ਗੁਰਪ੍ਰੀਤ ਸਿੰਘ ਗੋਲੂ, ਤਾਰੂ ਸਿੰਘ ਨੰਬਰਦਾਰ, ਵੰਨੀ ਸਿੰਗਲਾ, ਰਾਜੀਵ ਸ਼ਰਮਾ, ਗੁਰਸ਼ਰਨ ਸਿੰਘ ਬਿੱਟੂ, ਅੰਮਿ੍ਤਪਾਲ ਸਿੰਘ ਨਿੱਟੂ, ਮਨਦੀਪ ਸਿੰਗਲਾ, ਬਿੰਦਰ, ਕਿ੍ਸ਼ਨ ਪਾਲ, ਰਾਕੇਸ਼ ਸ਼ਰਮਾ, ਸੂਰਜ ਕੁਮਾਰ, ਰਵਿੰਦਰ ਸਿੰਘ ਹਰੀਪੁਰ, ਸ਼ਿੰਦਰਪਾਲ ਸਿੰਘ, ਰਾਜੀਵ ਸ਼ਰਮਾ, ਬਿੱਟਾ ਬਧੌਛੀ, ਲਾਡੀ ਟਿਵਾਣਾ ਆਦਿ ਹਾਜ਼ਰ ਸਨ |