ਸੰਘੋਲ, 4 ਅਪ੍ਰੈਲ (ਗੁਰਨਾਮ ਸਿੰਘ ਚੀਨਾ)-ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਖੰਟ-ਮਾਨਪੁਰ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਸਮਾਰੋਹ ਦੌਰਾਨ ਨਰਸਰੀ ਤੋਂ ਲੈ ਕੇ 11ਵੀਂ ਜਮਾਤ ਤੱਕ ਦੇ ਅਵੱਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਪਿ੍ੰਸੀਪਲ ਜਸਵੰਤ ਕੌਰ ਅਤੇ ਸਕੂਲ ਮੈਨੇਜਮੈਂਟ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਨੇ ਕਿਹਾ ਕਿ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਤੇ 100 ਫ਼ੀਸਦੀ ਬੱਚਿਆਂ ਨੇ ਪ©ੀਖਿਆ ਪਾਸ ਕੀਤੀ | ਉਨ੍ਹਾਂ ਦੱਸਿਆ ਕਿ ਸਕੂਲ ਦਾ ਨਤੀਜਾ ਹਰ ਸਾਲ 100 ਫ਼ੀਸਦੀ ਰਿਹਾ ਹੈ ਤੇ ਸਕੂਲ ਦੀਆਂ ਤਿੰਨ ਹੋਣਹਾਰ ਵਿਦਿਆਰਥਣਾਂ ਨੇ 2024-25 ਸੈਸ਼ਨ ਦੌਰਾਨ ਅੱਠਵੀਂ ਜਮਾਤ 'ਚੋਂ ਸੂਬੇ ਭਰ 'ਚੋਂ 11ਵਾਂ, 12ਵਾਂ ਤੇ 13ਵਾਂ ਰੈਂਕ ਪ੍ਰਾਪਤ ਕੀਤਾ ਹੈ | ਉਨ੍ਹਾਂ ਕਿਹਾ ਕਿ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਇਲਾਕੇ ਦਾ ਨਾਮਵਰ ਤੇ ਇਕਲੌਤਾ ਸਕੂਲ ਹੈ, ਜਿੱਥੇ ਫ਼ੀਸਾਂ ਬਹੁਤ ਘੱਟ ਹਨ ਤੇ ਵਿਦਿਆਰਥੀਆਂ ਨੂੰ ਵਰਦੀਆਂ ਅਤੇ ਕਿਤਾਬਾਂ ਦੇ ਕਮਿਸ਼ਨ ਤੇ ਲਾਲਚ ਤੋਂ ਬਿਨਾਂ ਪੜ੍ਹਾਇਆ ਜਾਂਦਾ ਹੈ | ਇਸ ਮੌਕੇ ਜਸਵੀਰ ਸਿੰਘ ਖੰਟ ਨੇ ਦੱਸਿਆ ਕਿ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੁਆਰਾ ਥਾਪੜਾ ਪ੍ਰਾਪਤ ਸਵ. ਪਿ੍ੰਸੀਪਲ ਜੋਗਿੰਦਰ ਸਿੰਘ ਦੀ ਯਾਦ 'ਚ ਪਿ੍ੰਸੀਪਲ ਜਸਵੰਤ ਕੌਰ ਤੇ ਸਹਿ ਸੰਪਾਦਕ ਲੈਕਚਰਾਰ ਅਮਨਦੀਪ ਕੌਰ, ਲੈਕ. ਤਲਵਿੰਦਰ ਕੌਰ, ਲੈਕ. ਰੁਪਿੰਦਰ ਕੌਰ ਵਲੋਂ 'ਦਰਪਣ' ਮੈਗਜ਼ੀਨ ਦੀ ਸੰਪਾਦਨਾ ਕੀਤੀ ਗਈ ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਇਸ ਨੂੰ ਤਿਆਰ ਕੀਤਾ ਗਿਆ ਹੈ | ਜਿਸ ਨੂੰ ਸਮਾਰੋਹ ਦੌਰਾਨ ਸਕੂਲੀ ਪ੍ਰਬੰਧਕ ਕਮੇਟੀ ਵਲੋਂ ਰਿਲੀਜ਼ ਕੀਤਾ ਗਿਆ | ਇਸ ਮੌਕੇ ਪ੍ਰਧਾਨ ਪ੍ਰੀਤਮ ਸਿੰਘ ਕਜੋਲੀ, ਸਵਰਨ ਸਿੰਘ ਸੰਧਾਰੀ ਮਾਜਰਾ, ਜਰਨੈਲ ਸਿੰਘ ਪੰਜਕੋਹਾ, ਨਿਰਮਲ ਸਿੰਘ ਭੱਟੀਆਂ, ਡਾ. ਜੈਦੀਪ ਅਗਨੀਹੋਤਰੀ, ਅੰਮਿ੍ਤਪਾਲ ਸਿੰਘ ਪ੍ਰੇਮਪੁਰਾ, ਬਚਿੱਤਰ ਸਿੰਘ ਮਾਨਪੁਰ, ਗੁਰਪ੍ਰੀਤ ਸਿੰਘ ਖੰਟ, ਪਵਨਜੀਤ ਸਿੰਘ ਮਾਨਪੁਰ, ਐਡਵੋਕੇਟ ਚਰਨਜੀਤ ਸਿੰਘ ਧਿਆਨੂੰ ਮਾਜਰਾ, ਪਿ੍ੰਸੀਪਲ ਛੱਜਾ ਸਿੰਘ ਚੱਕਲਾਂ, ਜਸਬੀਰ ਸਿੰਘ ਖੰਟ, ਕੁਲਵੰਤ ਸਿੰਘ ਉਦਮਪੁਰ ਤੋਂ ਇਲਾਵਾ ਸਕੂਲ ਸਟਾਫ਼ ਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਸ਼ਮੂਲੀਅਤ ਕੀਤੀ |