ਬਸੀ ਪਠਾਣਾਂ, 5 ਅਪ੍ਰੈਲ (ਪੱਤਰ ਪ੍ਰੇਰਕ)-ਭਾਰਤ ਵਿਕਾਸ ਪਰਿਸ਼ਦ ਦੀ ਸਥਾਨਕ ਸ਼ਾਖਾ ਵਲੋਂ ਸੰਤ ਨਾਮਦੇਵ ਮੰਦਰ ਵਿਖੇ ਪ੍ਰਧਾਨ ਨੀਰਜ ਮਲਹੋਤਰਾ ਦੀ ਅਗਵਾਈ ਹੇਠ ਖ਼ੂਨਦਾਨ ਕੈਂਪ ਲਗਾਇਆ ਗਿਆ | ਮਾਨਵਤਾ ਦੀ ਭਲਾਈ ਲਈ ਲਗਾਏ ਗਏ ਇਸ ਕੈਂਪ ਦੌਰਾਨ ਚੰਡੀਗੜ੍ਹ ਸੈਕਟਰ 32 ਤੋਂ ਆਈ ਬਲੱਡ ਬੈਂਕ ਦੀ ਟੀਮ ਨੇ ਦਾਨੀਆਂ ਵਲੋਂ ਦਿੱਤਾ 72 ਯੂਨਿਟ ਖ਼ੂਨ ਇਕੱਤਰ ਕੀਤਾ | ਕੈਂਪ ਦਾ ਉਦਘਾਟਨ ਸਮਾਜ ਸੇਵੀ ਰੋਟੇਰੀਅਨ ਨਕੇਸ਼ ਜਿੰਦਲ ਵਲੋਂ ਜੋਤ ਜਗਾ ਕੇ ਕੀਤਾ ਗਿਆ | ਇਸ ਮੌਕੇ ਸ਼ਾਖਾ ਪ੍ਰਧਾਨ ਨੀਰਜ ਮਲਹੋਤਰਾ, ਸਕੱਤਰ ਰਵਿੰਦਰ ਰਿੰਕੂ, ਖ਼ਜ਼ਾਨਚੀ ਪ੍ਰਦੀਪ ਮਲਹੋਤਰਾ, ਪ੍ਰੋਜੈਕਟ ਚੇਅਰਮੈਨ ਸੁਸ਼ੀਲ ਗਰੋਵਰ ਤੇ ਰੁਪਿੰਦਰ ਸੁਰਜਨ ਨੇ ਖ਼ੂਨ ਦਾਨੀਆਂ, ਡਾਕਟਰਾਂ ਦੀ ਟੀਮ ਅਤੇ ਹੋਰ ਮੁਹਤਬਰਾਂ ਦੇ ਨਾਲ-ਨਾਲ ਕੈਂਪ ਨੂੰ ਸਫਲ ਬਣਾਉਣ ਵਿਚ ਸਹਿਯੋਗ ਦੇਣ ਲਈ ਪਰਿਸ਼ਦ ਮੈਂਬਰਾਂ ਦਾ ਵੀ ਧੰਨਵਾਦ ਕੀਤਾ | ਇਸ ਮੌਕੇ ਸੰਸਥਾ ਵਲੋਂ ਮੁੱਖ ਮਹਿਮਾਨ ਨਕੇਸ਼ ਜਿੰਦਲ, ਡਾਕਟਰਾਂ ਦੀ ਟੀਮ ਤੇ ਹੋਰ ਸਹਿਯੋਗੀ ਸੰਸਥਾਵਾਂ ਦੇ ਨੁਮਾਇੰਦਿਆਂ ਤੇ ਆਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਰਮੇਸ਼ ਮਲਹੋਤਰਾ ਸੂਬਾ ਮੀਤ ਪ੍ਰਧਾਨ, ਵਿਨੋਦ ਕੁਮਾਰ, ਰਕੇਸ਼ ਸੋਨੀ, ਸੰਜੀਵ ਸੋਨੀ, ਜੈ ਕਿਸ਼ਨ ਕਸ਼ਯਪ, ਬੱਬਲਜੀਤ ਪਨੇਸਰ ਕੋਆਰਡੀਨੇਟਰ, ਭਾਰਤ ਭੂਸ਼ਣ, ਰਣਧੀਰ ਕੁਮਾਰ, ਪ੍ਰੀਤਮ ਰੱਬੜ, ਪੰਡਿਤ ਨੀਲਮ ਸ਼ਰਮਾ, ਸ਼ਸ਼ੀ ਬਾਲਾ, ਵੀਨਾ ਕਸ਼ਯਪ, ਪੂਜਾ ਮਲਹੋਤਰਾ, ਰੀਤੂ ਮਲਹੋਤਰਾ, ਨੀਰੂ ਸੋਨੀ, ਮੀਨਾਕਸ਼ੀ ਸੋਨੀ, ਕਲਾ ਨੰਦਾ, ਪ੍ਰਾਚੀਨ ਸ੍ਰੀ ਰਾਮ ਮੰਦਿਰ ਦੇ ਪ੍ਰਧਾਨ ਸੁਰਜੀਤ ਸਿੰਗਲਾ, ਡਾ. ਦੀਵਾਨ ਧੀਰ, ਧਰਮਿੰਦਰ ਬਾਂਡਾ, ਜਗਦੀਸ਼ ਮੜਕਣ ਆਦਿ ਮੌਜੂਦ ਸਨ |