ਫ਼ਤਹਿਗੜ੍ਹ ਸਾਹਿਬ, 6 ਅਪ੍ਰੈਲ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਬਲਜੀਤ ਸਿੰਘ ਭੁੱਟਾ ਵਲੋਂ ਪਾਰਟੀ ਨੂੰ ਬੂਥ ਪੱਧਰ 'ਤੇ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਅਣਥੱਕ ਯਤਨਾਂ ਬਦਲੇ ਅੱਜ ਆਲ ਕਾਲਜ ਵਿਦਿਆਰਥੀ ਜਥੇਬੰਦੀ ਦੁਆਰਾ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਬਾਹਰ ਪਾਰਕਿੰਗ ਵਿਚ ਰੱਖੇ ਸਮਾਗਮ ਦੌਰਾਨ ਬਲਜੀਤ ਸਿੰਘ ਭੁੱਟਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਭੁੱਟਾ ਨੇ ਕਿਹਾ ਕਿ ਕਿਸੇ ਵੀ ਸਮਾਜ ਦੇ ਵਿਕਾਸ ਵਿਚ ਨੌਜਵਾਨ ਵਰਗ ਦਾ ਵੱਡਾ ਯੋਗਦਾਨ ਹੁੰਦਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਨੌਜਵਾਨਾਂ ਦੇ ਵਿਕਾਸ ਨੂੰ ਸ਼ੁਰੂ ਤੋਂ ਹੀ ਤਰਜੀਹ ਦਿੱਤੀ ਹੈ | ਸ. ਭੁੱਟਾ ਨੇ ਕਿਹਾ ਕਿ ਅੱਜ ਦਾ ਨੌਜਵਾਨ ਕੱਲ੍ਹ ਦਾ ਭਵਿੱਖ ਹੈ ਅਤੇ ਭਵਿੱਖ ਨੂੰ ਸੁਨਹਿਰਾ ਬਣਾਉਣਾ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ | ਉਨ੍ਹਾਂ ਕਿਹਾ ਕਿ ਸਮਾਜ ਵਿਚ ਫੈਲੀਆਂ ਲਾਹਨਤਾਂ ਦਾ ਖ਼ਾਤਮਾ ਕਰਨ ਵਾਸਤੇ ਨੌਜਵਾਨਾਂ ਦਾ ਸਾਥ ਬਹੁਤ ਜ਼ਰੂਰੀ ਹੈ ਕਿਉਂਕਿ ਨੌਜਵਾਨ ਤਾਕਤ ਹੀ ਕਿਸੇ ਵੀ ਚੁਣੌਤੀ ਦਾ ਮੂੰਹ ਤੋੜ ਜਵਾਬ ਦੇ ਸਕਦੀ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਨੌਜਵਾਨਾਂ ਨੂੰ ਹਰੇਕ ਖੇਤਰ ਵਿਚ ਮੋਹਰੀ ਭੂਮਿਕਾ ਨਿਭਾਉਣ ਦਾ ਮੌਕਾ ਦਿੱਤਾ ਜਾਵੇਗਾ | ਇਸ ਮੌਕੇ 'ਤੇ ਮਾਤਾ ਗੁਜਰੀ ਕਾਲਜ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਬਾਬਾ ਬੰਦਾ ਸਿੰਘ ਬਹਾਦਰ ਬਹੁ ਤਕਨੀਕੀ ਕਾਲਜ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਮਾਗਮ ਦੌਰਾਨ ਪਲਵਿੰਦਰ ਸਿੰਘ ਨਬੀਪੁਰ ਸਰਕਲ ਪ੍ਰਧਾਨ, ਮਨਜੀਤ ਸਿੰਘ ਮਾਨ ਹਲਕਾ ਮੀਤ ਪ੍ਰਧਾਨ, ਜਰਨੈਲ ਸਿੰਘ ਸਾਨੀਪੁਰ ਵਾਈਸ ਪ੍ਰਧਾਨ ਬੀ.ਸੀ ਵਿੰਗ, ਕਰਮਜੀਤ ਸਿੰਘ ਜੱਲ੍ਹਾ, ਤਜਿੰਦਰ ਸਿੰਘ ਸੌਂਢਾ, ਜਸ਼ਨ ਮੱਲੀ, ਹਰਮਨਜੀਤ ਸਿੰਘ, ਸਤਪਾਲ ਸਿੰਘ ਸਲੇਮਪੁਰ, ਦਮਨਜੋਤ ਸਿੰਘ ਚੀਮਾ ਜਲਵੇੜੀ ਗਹਿਲਾਂ, ਸਤਨਾਮ ਸਿੰਘ ਚੀਮਾ, ਅਮਰਿੰਦਰ ਸਿੰਘ ਭੱਟੀ, ਯਾਦਵਿੰਦਰ ਸਿੰਘ ਬੈਂਸ, ਰੋਬਿਨ ਨਲੀਨਾ, ਰਜਿੰਦਰ ਸਿੰਘ, ਦਿਲਕਰਨ ਸਿੰਘ, ਕਮਲ ਬਾਬਾ, ਵਿਸ਼ਵ ਅਜੀਤ ਸਿੰਘ, ਜੀਵਨ ਗੌਤਮ, ਜਸਵੀਰ ਕੌਰ ਰੰਧਾਵਾ, ਤਰਨਪ੍ਰੀਤ ਕੌਰ ਰੰਧਾਵਾ, ਸਤਵਿੰਦਰ ਸਿੰਘ ਬਡਾਲੀ ਮਾਈ ਕੀ, ਸਿਮਰਨ ਕੌਰ ਗਿੱਲ, ਨਿਹਾਰਕਾ, ਰਜਿੰਦਰ ਸਿੰਘ ਸੇਖੋਂ, ਬਲਜੀਤ ਸਿੰਘ ਖਾਲਸਾ, ਸੁਖਵਿੰਦਰ ਸਿੰਘ, ਕਰਨਵੀਰ ਸਿੰਘ ਢੋਲਾ, ਅਰਸ਼ਪ੍ਰੀਤ ਸਿੰਘ ਬਡਾਲੀ ਆਲਾ ਸਿੰਘ, ਸੁਖਰਾਜ ਸਿੰਘ ਝਾਂਮਪੁਰ, ਜਸਦੀਸ ਸਿੰਘ, ਸਿਮਰਨਜੀਤ ਸਿੰਘ, ਸ਼ਬਦ ਇੰਦਰ ਸਿੰਘ, ਰੋਹਨਪ੍ਰੀਤ ਸਿੰਘ, ਰਾਜਵੀਰ ਸਿੰਘ ਆਹਲੂਵਾਲੀਆ, ਜੋਗਿੰਦਰ ਸਿੰਘ ਅਤੇ ਸਰਵੀਰ ਲੀਸਾ ਸਮੇਤ ਵੱਡੀ ਗਿਣਤੀ ਵਿਦਿਆਰਥੀ ਹਾਜ਼ਰ ਸਨ |