ਖਮਾਣੋਂ, 6 ਅਪ੍ਰੈਲ (ਜੋਗਿੰਦਰ ਪਾਲ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ (ਏਕਤਾ) ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਕਰਨੈਲ ਸਿੰਘ ਜਟਾਣਾ ਨੀਵਾਂ ਦੀ ਪ੍ਰਧਾਨਗੀ ਹੇਠ ਹੋਈ | ਉਨ੍ਹਾਂ ਕਿਹਾ ਕਿ ਕਣਕ ਦੀ ਰਸਮੀ ਖ਼ਰੀਦ ਸ਼ੁਰੂ ਹੋ ਗਈ ਹੈ ਅਤੇ ਕੁਝ ਦਿਨਾਂ 'ਚ ਕਣਕ ਮੰਡੀਆਂ ਵਿਚ ਪਹੁੰਚਣੀ ਸ਼ੁਰੂ ਹੋ ਜਾਵੇਗੀ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮੰਡੀਆਂ ਵਿਚ ਖ਼ਰੀਦ ਦੇ ਪ੍ਰਬੰਧ ਮੁਕੰਮਲ ਕੀਤੇ ਜਾਣ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ | ਇਸ ਤੋਂ ਇਲਾਵਾ ਸਰਕਾਰ ਤੋਂ ਮੰਗ ਕੀਤੀ ਕਿ ਜਿੱਥੇ-ਜਿੱਥੇ ਵੀ ਬਾਰਿਸ਼ ਅਤੇ ਗੜਿਆਂ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ ਹੈ, ਉਸ ਦੀ ਤੁਰੰਤ ਭਰਪਾਈ ਕੀਤੀ ਜਾਵੇ ਅਤੇ ਬਣਦਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਵੇ | ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸੱਠਾ ਝੋਨਾ ਲਾਉਣ ਦੀ ਆਗਿਆ ਵੀ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਦੇ ਹੋਏ ਕਿਸਾਨ ਦੀ ਪੂਰਤੀ ਹੋ ਸਕੇ | ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ਮਹਿਕਮੇ ਨੂੰ ਹੁਣ ਬਿਜਲੀ ਦੀ ਸਪਲਾਈ ਵੀ ਰਾਤ ਦੇ ਸਮੇਂ ਕਰ ਦੇਣੀ ਚਾਹੀਦੀ ਹੈ ਕਿਉਂਕਿ ਕਣਕ ਦੀ ਫ਼ਸਲ ਪੱਕ ਚੁੱਕੀ ਹੈ ਤਾਂ ਦਿਨ ਸਮੇਂ ਸ਼ਾਰਟ ਸਰਕਿਟ ਨਾਲ ਫ਼ਸਲ ਦਾ ਨੁਕਸਾਨ ਨਾ ਹੋ ਸਕੇ | ਇਸ ਮੌਕੇ ਕਿਸਾਨ ਆਗੂ ਉੱਤਮ ਸਿੰਘ ਬਰਵਾਲੀ, ਕਿਰਪਾਲ ਸਿੰਘ ਬਦੇਸ਼ਾਂ, ਮੋਹਨ ਸਿੰਘ ਭੁੱਟਾ, ਜੋਰਾਵਰ ਸਿੰਘ ਭਾਮੀਆਂ, ਭਰਪੂਰ ਸਿੰਘ ਲਖਣਪੁਰ, ਜਸਬੀਰ ਸਿੰਘ ਮਨੈਲੀ, ਸੁਖਦੇਵ ਸਿੰਘ ਬਾਠਾਂ ਕਲਾਂ, ਹਰਦੀਪ ਸਿੰਘ ਸੋਮਲ, ਸਰਵਣ ਸਿੰਘ, ਦਲਜੀਤ ਸਿੰਘ ਖਮਾਣੋਂ, ਬਲਜਿੰਦਰ ਸਿੰਘ, ਗੁਰਦਰਸ਼ਨ ਸਿੰਘ, ਗੁਰਮੁਖ ਸਿੰਘ, ਕਰਨੈਲ ਸਿੰਘ, ਜੋਧਾ ਸਿੰਘ ਕਕਰਾਲਾ, ਮਨਜੀਤ ਸਿੰਘ, ਬਲਦੇਵ ਸਿੰਘ ਲਖਣਪੁਰ, ਧੰਨਾ ਸਿੰਘ ਲਖਣਪੁਰ, ਦਰਸ਼ਨ ਸਿੰਘ ਰਾਣਵਾਂ, ਗੁਰਨਾਮ ਸਿੰਘ ਖਮਾਣੋਂ, ਬੂਟਾ ਸਿੰਘ ਜਟਾਣਾ ਉੱਚਾ, ਚਰਨਜੀਤ ਸਿੰਘ ਅਮਰਾਲਾ ਅਤੇ ਲਖਬੀਰ ਸਿੰਘ ਲਖਣਪੁਰ ਹਾਜ਼ਰ ਸਨ |