06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਨੇ ਸ੍ਰੀ ਸੁੰਦਰ ਕਾਂਡ ਦਾ ਪਾਠ ਕਰਵਾਇਆ

Ad Position 21
No active advertisement
ਅਜੀਤ ਡੈਸਕ 07-04-2026
ਫ਼ਤਹਿਗੜ੍ਹ ਸਾਹਿਬ, 6 ਅਪ੍ਰੈਲ (ਬਲਜਿੰਦਰ ਸਿੰਘ)-ਭਾਰਤ ਵਿਕਾਸ ਪਰਿਸ਼ਦ ਸਰਹਿੰਦ ਵਲੋਂ ਸਾਈਾ ਮੰਦਿਰ ਵਿਖੇ ਸ੍ਰੀ ਸੁੰਦਰ ਕਾਂਡ ਦਾ ਪਾਠ ਕਰਵਾਇਆ ਗਿਆ | ਪਰਿਸ਼ਦ ਪ੍ਰਧਾਨ ਮੁਨੀਸ਼ ਵਰਮਾ ਨੇ ਦੱਸਿਆ ਕਿ ਸੈਸ਼ਨ 2026-27 ਦਾ ਇਹ ਪਹਿਲਾ ਪ੍ਰੋਜੈਕਟ ਹੈ ਅਤੇ ਪਰਿਸ਼ਦ ਦੇ ਸੈਸ਼ਨ ਦੀ ਸ਼ੁਰੂਆਤ ਹਮੇਸ਼ਾ ਰੱਬ ਦਾ ਨਾਮ ਲੈ ਕੇ ਕੀਤੀ ਜਾਂਦੀ ਹੈ | ਇਸ ਸਮਾਗਮ ਵਿਚ ਜੋਤੀ ਪ੍ਰਚੰਡ ਕਰਨ ਦੀ ਰਸਮ ਪ੍ਰਦੀਪ ਕੁਮਾਰ ਨੇ ਨਿਭਾਈ | ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਮਨੁੱਖ ਨੂੰ ਰੱਬ ਦੇ ਨਾਮ ਨਾਲ ਜੋੜਨਾ ਜ਼ਰੂਰੀ ਹੈ ਅਤੇ ਪਰਿਸ਼ਦ ਇਹ ਕੰਮ ਬਾਖ਼ੂਬੀ ਕਰ ਰਹੀ ਹੈ | ਸਕੱਤਰ ਅਰਵਿੰਦ ਵਰਮਾ ਨੇ ਪਰਿਸ਼ਦ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸੇ ਤਰ੍ਹਾਂ ਇਸ ਟੀਮ ਦਾ ਸਾਥ ਦਿੰਦੇ ਰਹਿਣ ਤਾਂ ਜੋ ਟੀਮ ਤਨ, ਮਨ ਦੇ ਨਾਲ ਆਪਣਾ ਕੰਮ ਕਰਦੀ ਰਹੇ | ਪਰਿਸ਼ਦ ਬੁਲਾਰੇ ਪੂਰਨ ਸਹਿਗਲ ਨੇ ਦੱਸਿਆ ਕਿ ਪਰਿਸ਼ਦ ਦੇਸ਼ ਸੇਵਾ ਤੇ ਸਮਾਜ ਸੇਵਾ ਦੇ ਕੰਮ ਕਰਦੀ ਹੈ | ਪਾਠ ਮਗਰੋਂ ਸੰਗਤਾਂ ਨੇ ਲੰਗਰ ਪ੍ਰਸ਼ਾਦ ਗ੍ਰਹਿਣ ਕੀਤਾ | ਇਸ ਮੌਕੇ ਅਨੁਜ ਗੋਇਲ, ਰਾਜੇਸ਼ ਧੀਮਾਨ, ਰੋਹਿਤ ਸ਼ਰਮਾ, ਰਾਜੇਸ਼ ਗਰਗ, ਨਰਿੰਦਰ, ਸੰਜੀਵ ਸ਼ਰਮਾ, ਸੁਮਿਤ ਮੋਦੀ, ਰਾਜੇਸ਼, ਤਰਸੇਮ ਉੱਪਲ, ਬੌਬੀ ਗੁਪਤਾ, ਅਮਰਜੀਤ, ਯੋਗੇਸ਼, ਅਸ਼ਵਨੀ, ਅੰਕਿਤ, ਵਿਨੀਤ ਸ਼ਰਮਾ, ਦਿਨੇਸ਼, ਹਰਵਿੰਦਰ ਵਰਮਾ, ਹਰੀਸ਼, ਸੰਜੀਵ ਸੈਣੀ, ਹਰਸ਼ਿਤ, ਰਾਜਨ, ਨਿਤਿਨ, ਬਾਨਿਸ਼, ਉਮੇਸ਼, ਵਿਸ਼ਾਲ ਵਰਮਾ, ਸੰਜੇ, ਗੁਰਦੀਪ ਸਿੰਘ, ਪਵਨ ਕਾਲੜਾ ਅਤੇ ਸੁਮਨ ਸਹਿਗਲ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੰਤਰੀ ਡਾ. ਹਰਬੰਸ ਲਾਲ ਦੀ ਅਗਵਾਈ ਹੇਠ ਮਨਾਇਆ ਭਾਜਪਾ ਦਾ 47ਵਾਂ ਸਥਾਪਨਾ ਦਿਵਸ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ (ਏਕਤਾ) ਦੀ ਮਹੀਨਾਵਾਰ ਮੀਟਿੰਗ
Ad Position 24