ਸਾਬਕਾ ਮੰਤਰੀ ਡਾ. ਹਰਬੰਸ ਲਾਲ ਦੀ ਅਗਵਾਈ ਹੇਠ ਮਨਾਇਆ ਭਾਜਪਾ ਦਾ 47ਵਾਂ ਸਥਾਪਨਾ ਦਿਵਸ
ਅਜੀਤ ਡੈਸਕ
07-04-2026
ਭਾਜਪਾ ਦਾ ਇਤਿਹਾਸ ਸਿਰਫ਼ ਇੱਕ ਰਾਜਨੀਤਿਕ ਪਾਰਟੀ ਦੀ ਕਹਾਣੀ ਨਹੀਂ, ਸਗੋਂ ਰਾਸ਼ਟਰਵਾਦ, ਲੋਕਤੰਤਰ ਅਤੇ ਵਿਕਾਸ ਦੀ ਲਗਾਤਾਰ ਪ੍ਰੇਰਣਾਯੋਗ ਗਾਥਾ ਹੈ | ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸੂਬੇ ਨੂੰ ਵਿਕਾਸ ਦੀਆਂ ਲੀਹਾਂ 'ਤੇ ਤੋਰਨ ਲਈ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਵੱਡੇ ਬਹੁਮਤ ਨਾਲ ਜਿੱਤ ਦਿਵਾ ਕੇ ਡਬਲ ਇੰਜਨ ਵਾਲੀ ਸਰਕਾਰ ਬਣਾਈ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਨ ਤੇ ਨੌਜਵਾਨਾਂ, ਮਹਿਲਾਵਾਂ, ਮਜ਼ਦੂਰਾਂ, ਕਿਸਾਨਾਂ ਅਤੇ ਦੁਕਾਨਦਾਰਾਂ ਦੇ ਹਿਤ ਸੁਰੱਖਿਅਤ ਹੋ ਸਕਣਗੇ | ਇਸ ਸਮਾਗਮ ਵਿਚ ਸਾਬਕਾ ਜ਼ਿਲ੍ਹਾ ਪ੍ਰਧਾਨ ਸਤਿੰਦਰ ਨਾਥ ਸ਼ਰਮਾ ਅਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਨੇ ਵੀ ਆਪਣੇ ਵਿਚਾਰ ਪੇਸ਼ ਕਰਕੇ ਭਾਰਤ ਤੇ ਭਾਰਤ ਦੇਸ਼ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ | ਸਮਾਗਮ ਵਿਚ 11 ਸ਼ਖ਼ਸੀਅਤਾਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਈਆਂ, ਜਿਨ੍ਹਾਂ ਵਿਚ ਸਤਿੰਦਰ ਨਾਥ ਸ਼ਰਮਾ, ਵਿਭੀਸ਼ਨ ਧੀਮਾਨ, ਵਰਿੰਦਰ ਰਤਨ ਭਾਰਦਵਾਜ, ਸ਼ਸ਼ੀ ਭੂਸ਼ਨ ਉੱਪਲ, ਡਾ: ਰਜਿੰਦਰ ਸੂਦ, ਯਸ਼ ਕੁਮਾਰ ਵਰਮਾ, ਸੰਦੀਪ ਸਿੰਘ ਲਵਲੀ, ਮਨਮੋਹਨ ਸਿੰਘ ਸਿੱਬਲ, ਤਰਲੋਕ ਬਾਜਵਾ ਸਾਬਕਾ ਪ੍ਰਧਾਨ ਨਗਰ ਕੌਂਸਲ ਸਰਹਿੰਦ, ਅਮਰ ਸ਼ਹੀਦ ਮੋਤੀ ਰਾਮ ਮਹਿਰਾ ਜ਼ਿਲ੍ਹਾ ਵੈਲਫੇਅਰ ਕਮੇਟੀ ਦੇ ਪ੍ਰਧਾਨ ਗੁਰਦੇਵ ਸਿੰਘ ਡੇਰਾ ਮੀਰ ਮੀਰਾਂ, ਨੀਰਜ ਸੂਦ ਪ੍ਰਧਾਨ ਆਰਿਆ ਮੰਦਿਰ ਸਰਹਿੰਦ ਪ੍ਰਮੁੱਖ ਤੌਰ 'ਤੇ ਸ਼ਾਮਿਲ ਹਨ | ਇਸ ਮੌਕੇ ਗੁਰਨਾਮ ਸਿੰਘ ਸੋਢੀ, ਅਸ਼ੋਕ ਕੁਮਾਰ ਤਲਾਣੀਆਂ, ਜਰਨੈਲ ਕੌਰ ਹਮਾਯੂੰਪੁਰ, ਆਦਿਤਿਆ ਵਰਮਾ, ਲੇਖ ਰਾਜ ਵਰਮਾ, ਸਰਦਾਰਾ ਸਿੰਘ, ਡਾ: ਸੋਮ ਨਾਥ, ਜਗਦੇਵ ਸਿੰਘ ਮਲਕੋਮਾਜਰਾ, ਸੂਬਾ ਪ੍ਰੈਸ ਸਕੱਤਰ ਗੁਰਦੀਪ ਸਿੰਘ ਭਾਗਨਪੁਰ, ਗੁਰਤੇਜ ਸਿੰਘ ਭਾਗਨਪੁਰ, ਹਰਪ੍ਰੀਤ ਸਿੰਘ ਬੋਰਾਂ, ਸੁਖਦੇਵ ਸਿੰਘ ਬੁਚੜੇ, ਬਲਵੰਤ ਸਿੰਘ ਬੀਬੀਪੁਰ, ਗੁਰਮੇਲ ਕੌਰ, ਦਲੇਰ ਸਿੰਘ ਖਾਲਸਾ, ਜਤਿੰਦਰ ਸਿੰਘ ਬੀਬੀਪੁਰ, ਮਨਵਿੰਦਰ ਸਿੰਘ ਭੱਟ ਮਾਜਰਾ, ਸੁੱਚਾ ਖਾਨ ਮਹਾਦੀਆਂ, ਗੁਰਮੇਲ ਸਿੰਘ ਮਹਿਮੂਦਪੁਰ ਸੋਢੀਆਂ, ਬੀਰ ਬਚਿੱਤਰ ਸਿੰਘ, ਪੰਜਾਬੀ ਗਾਇਕ ਰਾਮ ਸਿੰਘ ਅਲਬੇਲਾ, ਜਸਵੀਰ ਕੌਰ, ਜਰਨੈਲ ਕੌਰ, ਦਲਜੀਤ ਸਿੰਘ, ਹਰਭਜਨ ਕੌਰ, ਮਨਜੀਤ ਕੌਰ ਮੱਠੀ, ਕੁਲਦੀਪ ਸਿੰਘ ਮੱਠੀ, ਵਿਪਨ ਵਰਮਾ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ 'ਤੇ ਗਿਣਤੀ ਵਿਚ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ |