ਫ਼ਤਹਿਗੜ੍ਹ ਸਾਹਿਬ, 8 ਅਪ੍ਰੈਲ (ਮਨਪ੍ਰੀਤ ਸਿੰਘ)-ਨਗਰ ਕੌਂਸਲ ਸਰਹਿੰਦ ਦੇ ਅਧੀਨ ਆਉਂਦੇ ਵਾਰਡ ਨੰਬਰ-13 ਵਿਖੇ ਵਿਸ਼ਵਕਰਮਾ ਚੌਂਕ ਤੋਂ ਬਾਬਾ ਪੀਰ ਵਾਲੀ ਰੋਡ ਨੂੰ 39 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕ ਟਾਈਲਾਂ ਦੇ ਨਾਲ ਪੱਕਾ ਕਰਨ ਦੇ ਲਈ ਨੀਂਹ ਪੱਥਰ ਰੱਖਿਆ ਗਿਆ | ਇਸ ਰਸਤੇ ਦੇ ਬਣਨ ਨਾਲ ਜਿੱਥੇ ਵਾਰਡ ਵਾਸੀਆਂ ਨੂੰ ਫ਼ਾਇਦਾ ਹੋਵੇਗਾ, ਉੱਥੇ ਹੀ ਸਰਹਿੰਦ ਜੀ.ਟੀ ਰੋਡ ਤੋਂ ਰੇਲਵੇ ਸਟੇਸ਼ਨ ਸਰਹਿੰਦ ਜਾਣ ਵਾਲੇ ਹਰ ਵਿਅਕਤੀ ਨੂੰ ਆਸਾਨੀ ਹੋਵੇਗੀ | ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਵਾਰਡ ਨੰਬਰ-13 ਦੀ ਕੌਂਸਲਰ ਆਸ਼ਾ ਰਾਣੀ ਅਤੇ ਬਲਾਕ ਪ੍ਰਧਾਨ ਰਮੇਸ਼ ਕੁਮਾਰ ਸੋਨੂੰ ਬਹੁਤ ਹੀ ਮਿਹਨਤੀ ਵਰਕਰ ਹਨ | ਜਿਹੜੇ ਹਮੇਸ਼ਾ ਹੀ ਵਾਰਡ ਦਾ ਵਿਕਾਸ ਕਰਾਉਣ ਦੇ ਲਈ ਤੱਤਪਰ ਰਹਿੰਦੇ ਹਨ | ਇਨ੍ਹਾਂ ਦੇ ਯਤਨਾਂ ਸਦਕਾ ਇਸ ਵਾਰਡ ਵਿਚ ਹੁਣ ਤੱਕ ਕਰੀਬ 2 ਕਰੋੜ ਰੁਪਏ ਦੇ ਵਿਕਾਸ ਕਾਰਜ ਸ਼ੁਰੂ ਕਰਵਾਏ ਜਾ ਚੁੱਕੇ ਹਨ, ਜਿਨ੍ਹਾਂ ਵਿਚ ਇਕ ਐਸ.ਪੀ.ਐਸ. ਸਕੂਲ ਵਾਲਾ ਰਸਤਾ, ਇਕ ਧਰਮਸ਼ਾਲਾ ਅਤੇ ਬਾਬਾ ਪੀਰ ਵਾਲਾ ਰੋਡ ਸ਼ਾਮਿਲ ਹਨ | ਇਹ ਰਸਤਾ ਕੇਵਲ ਵਾਰਡ ਵਾਸੀਆਂ ਲਈ ਹੀ ਨਹੀਂ, ਬਲਕਿ ਰੇਲਵੇ ਸਟੇਸ਼ਨ ਤੱਕ ਆਉਣ ਜਾਣ ਵਾਲੇ ਲੋਕਾਂ ਲਈ ਵੀ ਸੁਖਾਵਾਂ ਹੋਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਆਸ਼ਾ ਰਾਣੀ, ਬਲਾਕ ਪ੍ਰਧਾਨ ਰਮੇਸ਼ ਸੋਨੂੰ, ਮੋਹਿਤ ਸੂਦ, ਪੀਏ ਬਹਾਦਰ ਖ਼ਾਨ, ਪ੍ਰੋ. ਧਰਮਿੰਦਰ ਸਿੰਘ, ਕੁਲਦੀਪ ਕੁਮਾਰ, ਕੁਲਦੀਪ ਕੌਰ, ਸੁਨੀਤਾ ਦੇਵੀ, ਰਜਿੰਦਰ ਸਿੰਘ ਬੱਬਾ, ਸਕੁੰਤਲਾ, ਸਵਿੰਦਰ ਕੁਮਾਰ, ਸੌਰਭ ਕਪੂਰ, ਅਰੁਣ ਕੁਮਾਰ, ਤਰਲੋਕ ਸਿੰਘ, ਗੁਰਜੀਤ ਸਿੰਘ, ਰਵੀ ਕੁਮਾਰ, ਜੋਗਿੰਦਰ ਕੁਮਾਰ, ਰਜਤ ਕੁਮਾਰ, ਸਚਿਨ ਕੁਮਾਰ, ਮਨੋਜ ਕੁਮਾਰ, ਦਲਵੀਰ ਸਿੰਘ, ਬਿੰਦਰ ਕੁਮਾਰ, ਕਿ੍ਸ਼ਨ ਪਾਲ, ਰਿਸ਼ੀਪਾਲ, ਸ਼ੰਮੀ, ਗੋਲਡੀ, ਯਤਿਨ ਕੁਮਾਰ, ਡਾ. ਸਤਨਾਮ ਸਿੰਘ, ਜਗਦੀਸ਼ ਸਿੰਘ, ਨਰੇਸ਼ ਵੈਦ, ਵਿਨੋਦ ਵੈਦ, ਗੁਰਵਿੰਦਰ ਬੱਤਰਾ, ਕੇਸਰ ਸਿੰਘ ਅਤੇ ਵਿਸ਼ਾਲ ਵੀ ਹਾਜ਼ਰ ਸਨ |