28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਟੋਭੇ 'ਚ ਗੰਦਾ ਪਾਣੀ ਪਾਉਣ ਨੂੰ ਲੈ ਕੇ ਪਿੰਡ ਨਾਨੋਵਾਲ 'ਚ ਦੋ ਧਿਰਾਂ ਆਹਮੋ-ਸਾਹਮਣੇ

Ad Position 21
No active advertisement
ਅਜੀਤ ਡੈਸਕ 09-04-2026
ਖਮਾਣੋਂ, 8 ਅਪ੍ਰੈਲ (ਮਨਮੋਹਣ ਸਿੰਘ ਕਲੇਰ)-ਬਲਾਕ ਖਮਾਣੋਂ ਦੇ ਪਿੰਡ ਨਾਨੋਵਾਲ ਵਿਖੇ ਪਾਣੀ ਦੇ ਛੱਪੜ 'ਚ ਗੰਦਾ ਪਾਣੀ ਪਾਉਣ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ ਆ ਗਈਆਂ ਹਨ | ਇਸ ਸਬੰਧੀ ਪਿੰਡ ਦੇ ਐਸ.ਸੀ. ਭਾਈਚਾਰੇ ਵਲੋਂ ਐਸ.ਡੀ.ਐਮ ਖਮਾਣੋਂ ਨੂੰ ਦਿੱਤੀ ਆਪਣੀ ਸ਼ਿਕਾਇਤ, ਜਿਸ ਵਿਚ ਪਰਮਿੰਦਰ ਸਿੰਘ ਨਾਨੋਵਾਲ, ਦਰਸ਼ਨ ਸਿੰਘ, ਸੁਰਜੀਤ ਸਿੰਘ, ਗੁਰਮੀਤ ਸਿੰਘ, ਸਰਬਜੀਤ ਕੌਰ, ਪਰਮਜੀਤ ਕੌਰ, ਬਲਵੀਰ ਕੌਰ, ਜਸਵਿੰਦਰ ਕੌਰ, ਗੁਰਦੇਵ ਕੌਰ, ਸੱਤਪਾਲ ਸਿੰਘ, ਕਰਨੈਲ ਸਿੰਘ, ਕੁਲਦੀਪ ਸਿੰਘ, ਪਾਲ ਸਿੰਘ, ਕਰਮਜੀਤ ਕੌਰ ਆਦਿ ਦਸਤਖ਼ਤ ਹਨ, ਨੇ ਦੱਸਿਆ ਕਿ ਪਿੰਡ ਦੇ ਕੁਝ ਰਸੂਖਦਾਰ ਵਿਅਕਤੀ ਪਿੰਡ ਦੇ ਐਸ.ਸੀ. ਛੱਪੜ 'ਚ ਗੰਦੇ ਪਾਣੀ ਦੀ ਨਿਕਾਸੀ ਲਈ ਪ੍ਰਾਈਵੇਟ ਪਾਈਪ ਪਾ ਕੇ ਅਦਾਲਤੀ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ | ਜਿਸ ਨਾਲ ਪਿੰਡ ਦੇ ਦੋ ਭਾਈਚਾਰਿਆਂ 'ਚ ਆਪਸੀ ਝਗੜਾ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਅਦਾਲਤ ਵਲੋਂ ਸਾਫ਼ ਹੁਕਮ ਦਿੱਤਾ ਗਿਆ ਸੀ ਕਿ ਪਾਣੀ ਮੰਡੀ ਵਾਲੇ ਟੋਭੇ ਵਿਚ ਹੀ ਪਾਇਆ ਜਾਵੇ, ਜਦਕਿ ਉਕਤ ਵਿਅਕਤੀ ਵਲੋਂ ਪੰਚਾਇਤ ਨਾਲ ਹਮਮਸ਼ਵਰਾ ਹੋ ਕੇ ਪਾਣੀ ਐਸ.ਸੀ. ਟੋਭੇ 'ਚ ਪਾਇਆ ਜਾ ਰਿਹਾ ਹੈ | ਉਨ੍ਹਾਂ ਆਪਣੀ ਸ਼ਿਕਾਇਤ 'ਚ ਉੱਚ ਅਧਿਕਾਰੀ ਨੂੰ ਬੇਨਤੀ ਕੀਤੀ ਕਿ ਮੌਕਾ ਦੇਖ ਕੇ ਉਕਤ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਤਾਂ ਜੋ ਪਿੰਡ 'ਚ ਲੜਾਈ ਝਗੜੇ ਦਾ ਮਾਹੌਲ ਨਾ ਬਣ ਸਕੇ |
ਕੀ ਕਹਿਣਾ ਹੈ ਪਿੰਡ ਦੇ ਸਰਪੰਚ ਸੁਖਦੇਵ ਸਿੰਘ ਦਾ
ਇਸ ਸਬੰਧੀ ਪਿੰਡ ਦੇ ਸਰਪੰਚ ਸੁਖਦੇਵ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਅਤੇ ਕੁਝ ਘਰਾਂ 'ਚ ਬਰਸਾਤੀ ਪਾਣੀ ਓਵਰਫ਼ਲੋ ਹੋਣ ਕਰਕੇ ਗਲੀ 'ਚ ਆ ਖੜ੍ਹਦਾ ਸੀ | ਗੁਰਦੁਆਰਾ ਸਾਹਿਬ ਜਾਣ ਵਾਲੀ ਸੰਗਤ ਨੂੰ ਧਿਆਨ 'ਚ ਰੱਖਦਿਆਂ ਕੁਝ ਵਿਅਕਤੀਆਂ ਵਲੋਂ ਪਾਣੀ ਦੀ ਨਿਕਾਸੀ ਦਾ ਆਪਣੇ ਤੌਰ 'ਤੇ ਪ੍ਰਬੰਧ ਕੀਤਾ ਗਿਆ ਸੀ, ਪੰ੍ਰਤੂ ਪੰਚਾਇਤ ਵਿਭਾਗ ਦੇ ਹੁਕਮਾਂ ਅਨੁਸਾਰ ਕੰਮ ਰੋਕ ਦਿੱਤਾ ਗਿਆ ਹੈ |
ਕੀ ਕਹਿਣਾ ਹੈ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਪਰਮਿੰਦਰ ਸਿੰਘ ਨਾਨੋਵਾਲ ਦਾ
ਉਨ੍ਹਾਂ ਕਿਹਾ ਕਿ ਕਥਿਤ ਸਿਆਸੀ ਦਬਾਅ ਹੇਠ ਪਿੰਡ ਦੇ ਐਸ.ਸੀ. ਭਾਈਚਾਰੇ ਦੇ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ | ਪਿੰਡ ਦੇ ਐਸ.ਸੀ. ਟੋਭੇ 'ਚ ਰਸੂਖਦਾਰ ਵਿਅਕਤੀਆਂ ਦੇ ਘਰਾਂ ਦਾ ਪਾਣੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਜਿਸ ਨੂੰ ਉਹ ਹਰਗਿਜ਼ ਨਹੀਂ ਹੋਣ ਦੇਣਗੇ |
ਕੀ ਕਹਿਣਾ ਬੀ.ਡੀ.ਪੀ.ਓ ਖਮਾਣੋਂ ਦਾ
ਇਸ ਮਾਮਲੇ ਸਬੰਧੀ ਜਦੋਂ ਬੀ.ਡੀ.ਪੀ.ਓ. ਖਮਾਣੋਂ ਵਿਨੀਤਾ ਮਿੱਤਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਮੇਰੇ ਧਿਆਨ 'ਚ ਹੈ ਅਤੇ ਮੌਕੇ 'ਤੇ ਚੱਲ ਰਹੇ ਕੰਮ ਨੂੰ ਰੁਕਵਾ ਦਿੱਤਾ ਗਿਆ ਅਤੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ 'ਵਰਸਿਟੀ ਦੇ 86 ਵਿਦਿਆਰਥੀਆਂ ਨੇ ਪੀ.ਐਸ. ਟੈੱਟ 'ਚ ਸਫਲਤਾ ਕੀਤੀ ਹਾਸਿਲ ਅਗਲੀ ਖ਼ਬਰ ਸੈਕਰਡ ਹਾਰਟ ਸਕੂਲ ਨੇ ਵਿਸ਼ਵ ਸਿਹਤ ਦਿਵਸ ਉਤਸ਼ਾਹ ਨਾਲ ਮਨਾਇਆ
Ad Position 24