ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਨੇ ਵਿਕਾਸ ਕਾਰਜਾਂ ਦੇ ਚਾਰ ਨੀਂਹ ਪੱਥਰ ਰੱਖੇ
ਅਜੀਤ ਡੈਸਕ
09-04-2026
ਇਸ ਮੌਕੇ ਪਿੰਡ ਦੇ ਸਰਪੰਚ ਗੁਰਦੀਪ ਸਿੰਘ ਜਖਵਾਲੀ ਵਲੋਂ ਮੁੱਖ ਮੰਤਰੀ ਅਤੇ ਵਿਧਾਇਕ ਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਪਿੰਡ ਜਖਵਾਲੀ 'ਚ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਹੀ ਪਿੰਡ ਵਿਚ ਵਿਕਾਸ ਕਾਰਜ ਚੱਲ ਰਹੇ ਹਨ, ਉਨ੍ਹਾਂ ਦੇ ਚਰਨ ਛੋਹ ਪ੍ਰਾਪਤ ਪਿੰਡ ਨੂੰ ਸੋਹਣਾ ਬਣਾਉਣ ਲਈ ਸਾਡੀ ਗ੍ਰਾਮ ਪੰਚਾਇਤ ਜਖਵਾਲੀ ਅਤੇ ਪਿੰਡ ਵਾਸੀ ਪੂਰੀ ਇਮਾਨਦਾਰੀ ਨਾਲ ਸਾਡੇ ਨਾਲ ਕੰਮ ਕਰ ਰਹੇ ਹਨ | ਇਸ ਮੌਕੇ ਪਿੰਡ ਵਾਸੀਆਂ ਨੇ 'ਆਪ' ਦੀ ਸਰਕਾਰ, ਵਿਧਾਇਕ ਰਾਏ, ਪੀ.ਏ. ਮਾਨਵ ਅਤੇ ਬਹਾਦਰ ਖਾਨ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ | ਇਸ ਮੌਕੇ 'ਆਪ' ਆਗੂਆਂ 'ਚ ਕੁਲਵਿੰਦਰ ਸਿੰਘ ਕਿੰਦਾ, ਮਨਦੀਪ ਸਿੰਘ ਪੋਲਾ ਤੇ ਹਰਮੇਸ਼ ਸਿੰਘ ਛੰਨਾ ਬਲਾਕ ਸੰਮਤੀ ਮੈਂਬਰ, ਸਰਪੰਚ ਸੁੱਖੀ ਬਾਗੜੀਆਂ, ਰਣਜੀਤ ਸਿੰਘ, ਪ੍ਰੇਮ ਸਿੰਘ, ਹਰਿੰਦਰ ਸਿੰਘ ਸਰਪੰਚ ਛੰਨਾ, ਪ੍ਰਧਾਨ ਹਰਿੰਦਰ ਸਿੰਘ, ਪੰਚ ਰਵਿੰਦਰ ਸਿੰਘ, ਸੁਖਵਿੰਦਰ ਸਿੰਘ, ਨੌਰੰਗ ਸਿੰਘ, ਬਲਜੀਤ ਕੌਰ, ਗੁਰਪ੍ਰੀਤ ਸਿੰਘ ਜਖਵਾਲੀ, ਸੁਖਵਿੰਦਰ ਬਿੱਟੂ, ਭੁਪਿੰਦਰ ਸਿੰਘ ਭਿੰਦਾ, ਗੁਰਜੰਟ ਸਿੰਘ, ਅਵਤਾਰ ਸਿੰਘ, ਸਕਿੰਦਰ ਸਿੰਘ, ਰਿੰਕਾ ਬਾਵਾ, ਹਰਪ੍ਰੀਤ ਸਿੰਘ ਗੋਲਾ ਖਰੌੜ, ਬਿੰਦਰ, ਪੱਪੂ, ਸੁਖਵਿੰਦਰ ਸਿੰਘ ਗੋਲਾ ਅਤੇ ਵੱਖ-ਵੱਖ ਪਿੰਡਾਂ ਤੋਂ ਪਾਰਟੀ ਵਰਕਰ ਵੀ ਹਾਜ਼ਰ ਸਨ |