27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਬਾਬਾ ਬੰਦਾ ਸਿੰਘ ਬਹਾਦਰ ਵੈੱਲਫੇਅਰ ਸੁਸਾਇਟੀ ਨੇ 7 ਲੋੜਵੰਦਾਂ ਨੂੰ 52,500 ਰੁਪਏ ਦੀ ਸਹਾਇਤਾ ਰਾਸ਼ੀ ਵੰਡੀ

Ad Position 21
No active advertisement
ਬਾਬਾ ਬੰਦਾ ਸਿੰਘ ਬਹਾਦਰ ਵੈੱਲਫੇਅਰ ਸੁਸਾਇਟੀ ਅਮਲੋਹ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਾਲਾ ਅਰੋੜਾ ਅਤੇ ਅਹੁਦੇਦਾਰ ਲੋੜਵੰਦਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਤਕਸੀਮ ਕਰਨ ਸਮੇਂ | ਤਸਵੀਰ: ਕੇਵਲ ਸਿੰਘ <br/> 10-04-2026
ਅਮਲੋਹ, 9 ਅਪ੍ਰੈਲ (ਕੇਵਲ ਸਿੰਘ, ਅੰਮਿ੍ਤ ਸ਼ੇਰਗਿੱਲ)-ਬਾਬਾ ਬੰਦਾ ਸਿੰਘ ਬਹਾਦਰ ਵੈੱਲਫੇਅਰ ਸੁਸਾਇਟੀ ਅਮਲੋਹ ਵਲੋਂ ਅੱਜ 7 ਲੋੜਵੰਦਾਂ ਨੂੰ ਇਲਾਜ ਅਤੇ ਪੜ੍ਹਾਈ ਲਈ 52,500 ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਗਏ | ਹਰ ਲੋੜਵੰਦ ਨੂੰ 7,500 ਰੁਪਏ ਦੀ ਮਦਦ ਦਿੱਤੀ ਗਈ | ਇਸ ਮੌਕੇ ਲੋੜਵੰਦਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਵਲੋਂ ਸੁਸਾਇਟੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਇਸ ਸਮੇਂ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਾਲਾ ਅਰੋੜਾ ਨੇ ਕਿਹਾ ਕਿ ਸੁਸਾਇਟੀ ਵਲੋਂ ਪਹਿਲਾਂ ਵੀ ਸਮੇਂ-ਸਮੇਂ 'ਤੇ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਰਹੀ ਹੈ ਅਤੇ ਅੱਗੇ ਵੀ ਇਹ ਸੇਵਾ ਜਾਰੀ ਰਹੇਗੀ | ਉਨ੍ਹਾਂ ਕਿਹਾ ਕਿ ਮਾਨਵਤਾ ਦੀ ਭਲਾਈ ਲਈ ਕੀਤੇ ਗਏ ਕੰਮ ਨਾਲ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਅਤੇ ਸਮਾਜ ਵਿਚ ਭਲਾਈ ਦੀ ਭਾਵਨਾ ਵੱਧਦੀ ਹੈ | ਇਸ ਮੌਕੇ ਸਕੱਤਰ ਡਾ. ਅਰਜਨ ਸਿੰਘ, ਕੈਸ਼ੀਅਰ ਗਗਨ ਗੁਪਤਾ, ਕੁਲਦੀਪ ਸਿੰਘ ਮਛਰਾਏ, ਪਰਮਿੰਦਰ ਸਿੰਘ ਨੀਟਾ ਸੰਧੂ, ਪੰਚਾਇਤ ਅਫ਼ਸਰ ਬਲਪਿੰਦਰ ਸਿੰਘ ਹੈਪੀ, ਹਰਬੰਸ ਸਿੰਘ ਬਡਾਲੀ, ਬਲਦੇਵ ਸਿੰਘ ਘੁਟੀਂਡ, ਰੇਸ਼ਮ ਸਿੰਘ ਵਿਰਕ, ਅਮਰੀਕ ਸਿੰਘ ਟਿੱਬੀ, ਡਾ. ਅਮਰੀਕ ਸਿੰਘ, ਹਰਪ੍ਰੀਤ ਸਿੰਘ ਸੋਨੂੰ, ਸੁਖਦੇਵ ਸਿੰਘ ਬੈਣੀ, ਕੇਸਰ ਸਿੰਘ, ਅਵਤਾਰ ਸਿੰਘ,
Ad Position 22
No active advertisement
ਪਿਛਲੀ ਖ਼ਬਰ ਜਗਬੀਰ ਸਿੰਘ ਸਲਾਣਾ ਮੁੜ ਬਣੇ ਬਲਾਕ ਕਾਂਗਰਸ ਅਮਲੋਹ ਦੇ ਪ੍ਰਧਾਨ ਅਗਲੀ ਖ਼ਬਰ ਰੇਲ ਯਾਤਰੀਆਂ ਕੋਲੋਂ ਲੁੱਟ-ਖੋਹ ਕਰਨ ਵਾਲੇ ਗਰੋਹ ਦਾ ਪਰਦਾਫਾਸ਼ <br/>
Ad Position 24