25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਡਾਇਟ ਫ਼ਤਹਿਗੜ੍ਹ ਸਾਹਿਬ ਦੇ 95 ਸਿਖਿਆਰਥੀਆਂ ਨੇ ਪਾਸ ਕੀਤੀ ਟੈੱਟ ਪ੍ਰੀਖਿਆ

Ad Position 21
No active advertisement
ਅਜੀਤ ਡੈਸਕ 10-04-2026
ਫ਼ਤਹਿਗੜ੍ਹ ਸਾਹਿਬ, 9 ਅਪ੍ਰੈਲ (ਰਾਜਿੰਦਰ ਸਿੰਘ)-ਅਧਿਆਪਨ ਦੇ ਖੇਤਰ 'ਚ ਟੈੱਟ ਦੀ ਪ੍ਰੀਖਿਆ ਉਹ ਪ੍ਰਕਿਰਿਆ ਹੈ, ਜਿਸ ਰਾਹੀਂ ਅਧਿਆਪਕ ਬਣਨ ਜਾ ਰਹੇ ਵਿਦਿਆਰਥੀ ਦੇ ਗਿਆਨ ਦੀ ਸਮਝ, ਹੁਨਰ ਤੇ ਯੋਗਤਾ ਦੀ ਜਾਂਚ ਕੀਤੀ ਜਾਂਦੀ ਹੈ ¢ ਗੌਰਤਲਬ ਹੈ ਕਿ ਸਿੱਖਿਆ ਦਾ ਅਧਿਕਾਰ ਐਕਟ ਅਤੇ ਕੌਮੀ ਸਿੱਖਿਆ ਨੀਤੀ ਤਹਿਤ ਸੂਬੇ ਅੰਦਰ ਸਰਕਾਰੀ ਅਧਿਆਪਕ ਬਣਨ ਲਈ ਟੈੱਟ ਦਾ ਇਮਤਿਹਾਨ ਪਾਸ ਕਰਨਾ ਅਤਿ ਜ਼ਰੂਰੀ ਪ੍ਰਕਿਰਿਆ ਹੈ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਆਨੰਦ ਗੁਪਤਾ ਪਿ੍ੰਸੀਪਲ ਡਾਇਟ ਨੇ ਦੱਸਿਆ ਕਿ ਇਸ ਪ੍ਰੀਖਿਆ ਅੰਦਰ ਸੰਸਥਾ ਦੇ ਕੁੱਲ 105 ਸਿੱਖਿਆਰਥੀ ਅਧਿਆਪਕ ਸ਼ਾਮਿਲ ਹੋਏ ਸਨ, ਜਿਨ੍ਹਾਂ 'ਚੋਂ 95 ਬੱਚਿਆਂ ਨੇ ਸਫਲਤਾ ਹਾਸਲ ਕੀਤੀ¢ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਸੰਸਥਾ ਦੇ ਅਧਿਆਪਕਾਂ ਦੀ ਯੋਗ ਅਗਵਾਈ ਸਦਕਾ 90 ਪ੍ਰਤੀਸ਼ਤ ਤੋਂ ਵੀ ਵੱਧ ਆਏ ਇਸ ਨਤੀਜੇ ਨੇ ਡਾਇਟ ਫ਼ਤਹਿਗੜ੍ਹ ਸਾਹਿਬ ਨੂੰ ਸੂਬੇ ਦੀਆਂ ਮਾਣਮੱਤੀਆਂ ਸਿੱਖਿਅਕ ਸੰਸਥਾਵਾਂ ਦੀ ਕਤਾਰ ਵਿਚ ਲਿਆ ਖੜ੍ਹਾ ਕੀਤਾ ਹੈ¢ ਡਾ. ਗੁਪਤਾ ਨੇ ਸਫਲਤਾ ਹਾਸਲ ਕਰਨ ਵਾਲੇ ਸਮੁੱਚੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ | ਇਸ ਪ੍ਰਾਪਤੀ ਦੀ ਖ਼ੁਸ਼ੀ ਸਾਂਝੀ ਕਰਦਿਆਂ ਡਾਇਟ ਸਟਾਫ਼ ਕੰਵਲਦੀਪ ਸਿੰਘ ਸੋਹੀ, ਡਾ. ਕੁਲਦੀਪ ਦੀਪ, ਨਰਿੰਦਰ ਕੌਰ, ਵੰਦਨਾ ਚੋਪੜਾ, ਜਸਪਾਲ ਕੌਰ, ਪਰਮਿੰਦਰ ਕੌਰ, ਹਰਪ੍ਰੀਤ ਕੌਰ, ਸੁਜਾਦ ਅਲੀ, ਤਨਵੀਰ ਸਿੰਘ, ਹਰਜੀਤ ਸਿੰਘ ਅਤੇ ਪਰਵਿੰਦਰ ਸਿੰਘ ਸਮੇਤ ਸਮੁੱਚੇ ਅਧਿਆਪਕਾਂ ਨੇ ਸਿੱਖਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਸੂਬੇ 'ਚ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਉਤਾਵਲੇ-ਰਣੀਕੇ <br/> ਅਗਲੀ ਖ਼ਬਰ ਖ਼ਾਲਸਾ ਕਾਲਜ ਵਿਖੇ 'ਅਗਰਬੱਤੀ ਬਣਾਉਣ ਲਈ ਫੁੱਲਾਂ ਦੀ ਰਹਿੰਦ-ਖੂੰਹਦ ਦੀ ਰਿਸਾਈਕਲਿੰਗ' ਵਿਸ਼ੇ 'ਤੇ ਤਿੰਨ ਦਿਨਾਂ ਵਰਕਸ਼ਾ...
Ad Position 24