14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸ਼ੀਤਲਾ ਮਾਤਾ ਮੰਦਿਰ ਕਮੇਟੀ ਦੇ ਧਾਰਮਿਕ ਖੇਤਰ 'ਚ ਕਾਰਜ ਸ਼ਲਾਘਾਯੋਗ-ਰਾਜੂ ਖੰਨਾ

Ad Position 21
No active advertisement
ਸ੍ਰੀ ਸ਼ੀਤਲਾ ਮਾਤਾ ਮੰਦਿਰ ਕਮੇਟੀ ਅਮਲੋਹ ਦੀ ਸਮੁੱਚੀ ਪ੍ਰਬੰਧਕ ਕਮੇਟੀ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਹੋਰ ਪਤਵੰਤਿਆਂ ਦਾ ਸਨਮਾਨ ਕਰਨ ਸਮੇਂ | ਤਸਵੀਰ: ਸ਼ੇਰਗਿੱਲ <br/> 13-04-2026
ਅਮਲੋਹ, 12 ਅਪ੍ਰੈਲ (ਅੰਮਿ੍ਤ ਸਿੰਘ ਸ਼ੇਰਗਿੱਲ, ਕੇਵਲ ਸਿੰਘ)-ਸ੍ਰੀ ਸ਼ੀਤਲਾ ਮਾਤਾ ਵੈੱਲਫੇਅਰ ਟਰੱਸਟ ਅਤੇ ਮੰਦਿਰ ਕਮੇਟੀ ਅਮਲੋਹ ਵਲੋਂ ਇਸ ਮੰਦਰ ਵਿਚ 22ਵਾਂ ਸਾਲਾਨਾ ਸ੍ਰੀਮਦ ਭਾਗਵਤ ਦੀ ਪਾਵਨ ਕਥਾ ਤੇ ਹਵਨ ਯੱਗ ਕਰਵਾਇਆ ਗਿਆ | ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਕੇ ਕਥਾ ਵਾਚਕ ਮਹੰਤ ਪਿ੍ਅੰਕਾ ਬਾਵਾ ਪਠਾਨਕੋਟ ਵਾਲਿਆਂ ਤੋਂ ਅਸ਼ੀਰਵਾਦ ਲਿਆ | ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਰਾਜੂ ਖੰਨਾ ਨੇ ਕਿਹਾ ਕਿ ਸ਼ੀਤਲਾ ਮਾਤਾ ਟਰੱਸਟ ਅਤੇ ਮੰਦਿਰ ਕਮੇਟੀ ਅਮਲੋਹ ਵਲੋਂ ਜੋ ਧਾਰਮਿਕ ਕਾਰਜ ਕੀਤੇ ਜਾ ਰਹੇ ਹਨ ਉਸ ਲਈ ਸਮੁੱਚੀ ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਹੈ | ਇਸ ਕਮੇਟੀ ਵਲੋਂ ਜਿੱਥੇ ਹਰ ਸਾਲ ਇਹ ਵਿਸ਼ਾਲ ਸਮਾਗਮ ਕਰਵਾ ਕੇ ਸੰਗਤਾਂ ਨੂੰ ਪ੍ਰਭੂ ਭਗਤੀ ਨਾਲ ਜੋੜਿਆਂ ਜਾਂਦਾ ਹੈ | ਉੱਥੇ ਇਸ ਸੰਸਥਾ ਵਲੋਂ ਵੱਖ-ਵੱਖ ਸਮਾਜਿਕ ਕੁਰੀਤੀਆਂ ਵਿਰੁੱਧ ਵੀ ਸੈਮੀਨਾਰ ਤੇ ਰੈਲੀਆਂ ਕੱਢ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ | ਇਥੇ ਹੀ ਬੱਸ ਨਹੀਂ ਇਸ ਧਾਰਮਿਕ ਸੰਸਥਾ ਵੱਲੋਂ ਸੰਗਤਾਂ ਨੂੰ ਸਮੇਂ ਸਮੇਂ ਤੇ ਵੱਖ ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਵੀ ਕਰਵਾਏ ਜਾਂਦੇ ਹਨ | ਸ੍ਰੀ ਸ਼ੀਤਲਾ ਮਾਤਾ ਮੰਦਿਰ ਅਮਲੋਹ ਵਿਖੇ ਲੰਗਰਾਂ ਦੇ ਪ੍ਰਬੰਧ ਲਈ ਵੀ ਇਹ ਕਮੇਟੀ ਵਧਾਈ ਦੀ ਪਾਤਰ ਹੈ | ਉਨ੍ਹਾਂ ਮੰਦਿਰ ਕਮੇਟੀ ਦੇ ਸਮੁੱਚੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਹਮੇਸ਼ਾ ਦੀ ਤਰ੍ਹਾਂ ਉਨ੍ਹਾਂ ਨਾਲ ਸਮਾਜ ਸੇਵਾ ਕਾਰਜਾਂ ਲਈ ਡਟ ਕੇ ਖੜ੍ਹੇ ਹਨ ਜਿਸ ਲਈ ਉਹ ਹਰ ਮਾਲੀ ਸਹਾਇਤਾ ਵੀ ਪ੍ਰਦਾਨ ਕਰਦੇ ਰਹਿਣਗੇ ਤੇ ਮਾਤਾ ਦਾ ਅਸ਼ੀਰਵਾਦ ਲੈਂਦੇ ਰਹਿਣਗੇ | ਇਸ ਮੌਕੇ ਤੇ ਕਥਾ ਵਾਚਕ ਮਹੰਤ ਪਿ੍ਅੰਕਾ ਬਾਵਾ ਪਠਾਨਕੋਟ ਵਾਲਿਆਂ ਤੇ ਟਰੱਸਟ ਦੇ ਚੇਅਰਮੈਨ ਵਿਨੈ ਕੁਮਾਰ ਪੁਰੀ ਨੇ ਜਿੱਥੇ ਸਮੁੱਚੀ ਪ੍ਰਬੰਧਕ ਕਮੇਟੀ ਨੂੰ ਨਾਲ ਲੈ ਕਿ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਜ਼ਿਲ੍ਹਾ ਪ੍ਰਧਾਨ ਐਸ.ਸੀ ਵਿੰਗ ਡਾ ਅਰਜੁਨ ਸਿੰਘ, ਸੀਨੀਅਰ ਆਗੂ ਸੁਖਵਿੰਦਰ ਸਿੰਘ ਕਾਲਾ ਅਰੋੜਾ, ਸਾਬਕਾ ਕੌਂਸਲਰ ਬਲਤੇਜ ਸਿੰਘ ਤੇ ਗੁਰਪ੍ਰੀਤ ਸਿੰਘ ਗੁਰੀ ਦਾ ਵਿਸ਼ੇਸ਼ ਸਨਮਾਨ ਕੀਤਾ ਉੱਥੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਟਰੱਸਟ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਲੰਮਾ ਸਮਾਂ ਪਵਿੱਤਰ ਕਥਾ ਦਾ ਅਨੰਦ ਮਾਣਿਆ | ਇਸ ਮੌਕੇ ਤੇ ਚੇਅਰਮੈਨ ਵਿਨੈ ਕੁਮਾਰ ਪੁਰੀ, ਸੁਸ਼ੀਲ ਬਾਂਸਲ, ਰਜਨੀਸ਼ ਗਰਗ, ਹਰੀਸ਼ ਸਿੰਗਲਾ, ਭਾਜਪਾ ਆਗੂ ਰਾਜਪਾਲ ਗਰਗ, ਜਤਿੰਦਰ ਲੁਟਾਵਾ, ਇੰਦਰਮੋਹਨ ਸੂਦ, ਵਿਸ਼ਾਲ ਖੁੱਲਰ, ਦਿਨੇਸ਼ ਪੁਰੀ, ਰਾਜੀਵ ਧੰਮੀ, ਮੁਕੇਸ਼ ਅਗਰਵਾਲ, ਰਾਜੀਵ ਕਰਕਰਾ, ਬਲਜੀਤ ਸਿੰਘ ਧਮੋਟ, ਗੁਰਪਾਲ ਸਿੰਘ ਬੌਬੀ, ਦੀਪਕ ਮੜਕਣ, ਬੱਬੀ ਡੰਗ, ਅਸ਼ੋਕ ਬਾਤਿਸ਼, ਪੰਡਿਤ ਦੀਪਕ ਭੱਟ, ਪੰਕਜ ਅਰੋੜਾ, ਸੰਦੀਪ ਖੁੱਲਰ, ਚਮਕੌਰ ਸਿੰਘ, ਈਸ਼ਾ ਡੰਗ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤ ਮਾਲਾ ਪ੍ਰੋਜੈਕਟ ਤਹਿਤ ਰੋਡਾਂ 'ਤੇ ਲਗਾਏ ਸਾਈਨ ਬੋਰਡਾਂ 'ਤੇ ਫ਼ਤਹਿਗੜ੍ਹ ਸਾਹਿਬ ਨਾ ਲਿਖਣਾ ਮੰਦਭਾਗਾ-ਚੇਅਰਮੈਨ ਢਿੱ... ਅਗਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਰਾਏ ਜੀ ਦੀ ਆਮਦ ਦਿਵਸ ਸੰਬੰਧੀ ਭਾਈ ਅਵਤਾਰ ਸਿੰਘ ਰਿਆ ਵਲੋਂ ਮੀਟਿੰਗ
Ad Position 24