14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਪਾਈਨ ਗਰੋਵ ਪਬਲਿਕ ਸਕੂਲ ਦੇ ਅਬੀਰ ਨੇ ਸ਼ਤਰੰਜ 'ਚ ਸਕੂਲ ਦਾ ਨਾਂਅ ਰੌਸ਼ਨ ਕੀਤਾ

Ad Position 21
No active advertisement
ਅਜੀਤ ਡੈਸਕ 13-04-2026
ਬਸੀ ਪਠਾਣਾਂ, 12 ਅਪ੍ਰੈਲ (ਪੱਤਰ ਪ੍ਰੇਰਕ)-ਪਾਈਨ ਗਰੋਵ ਪਬਲਿਕ ਸਕੂਲ ਦੇ ਪ੍ਰਧਾਨ ਵਿਜੇ ਕੌਸ਼ਲ, ਚੇਅਰਮੈਨ ਵੀਨਾ ਕੌਸ਼ਲ, ਡਾਇਰੈਕਟਰ ਵਿਕਾਸ ਕੌਸ਼ਲ ਦੀ ਅਗਵਾਈ ਅਤੇ ਪਿ੍ੰਸੀਪਲ ਨੀਤੂ ਕੁਮਾਰ ਦੇ ਸਹਿਯੋਗ ਨਾਲ 11ਵੀਂ ਦੇ ਵਿਦਿਆਰਥੀ ਅਬੀਰ ਨੇ ਦੋ ਪ੍ਰਸਿੱਧ ਸ਼ਤਰੰਜ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਲਈ ਇਨਾਮ ਜਿੱਤੇ | ਇਹ ਹਰਿਆਣਾ ਕੱਪ ਬੀਲੋ 1900 ਰੈਪਿਡ ਸ਼ਤਰੰਜ ਟੂਰਨਾਮੈਂਟ 2026 ਨੂੰ ਪਾਨੀਪਤ ਵਿਚ ਆਯੋਜਿਤ ਕੀਤਾ ਗਿਆ ਸੀ, ਜਿਸ ਵਿਚ ਅਬੀਰ ਨੇ 17ਵਾਂ ਸਥਾਨ ਹਾਸਲ ਕੀਤਾ ਅਤੇ 1,500 ਦੀ ਨਕਦੀ ਅਤੇ ਤਗਮਾ ਜਿੱਤਿਆ | ਇਸ ਦੇ ਨਾਲ ਅਬੀਰ ਨੇ 17ਵੀਂ ਚੰਡੀਗੜ੍ਹ ਸ਼ਤਰੰਜ ਅਕੈਡਮੀ ਓਪਨ ਸ਼ਤਰੰਜ ਚੈਂਪੀਅਨਸ਼ਿਪ ਵਿਚ ਭਾਗ ਲਿਆ ਅਤੇ 7ਵਾਂ ਸਥਾਨ ਹਾਸਲ ਕਰਕੇ ਨਕਦੀ ਅਤੇ ਟਰਾਫੀ ਪ੍ਰਾਪਤ ਕੀਤੀ | ਸਕੂਲ ਦੇ ਪ੍ਰਬੰਧਕ, ਪਿ੍ੰਸੀਪਲ ਨੀਤੂ ਕੁਮਾਰ ਅਤੇ ਅਧਿਆਪਕਾਵਾਂ ਨੇ ਇਸ ਪ੍ਰਦਰਸ਼ਨ ਲਈ ਉਸ ਨੰੂ ਵਧਾਈ ਦਿੱਤੀ ਅਤੇ ਉਸ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਮੰਡੀ 'ਚ ਕਣਕ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ ਅਗਲੀ ਖ਼ਬਰ ਭਾਰਤ ਮਾਲਾ ਪ੍ਰੋਜੈਕਟ ਤਹਿਤ ਰੋਡਾਂ 'ਤੇ ਲਗਾਏ ਸਾਈਨ ਬੋਰਡਾਂ 'ਤੇ ਫ਼ਤਹਿਗੜ੍ਹ ਸਾਹਿਬ ਨਾ ਲਿਖਣਾ ਮੰਦਭਾਗਾ-ਚੇਅਰਮੈਨ ਢਿੱ...
Ad Position 24