12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਡਾ. ਅੰਬੇਡਕਰ ਮਹਾਂ ਸਭਾ ਨੇ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਉਤਸ਼ਾਹ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 15-04-2026
ਫ਼ਤਹਿਗੜ੍ਹ ਸਾਹਿਬ, 14 ਅਪ੍ਰੈਲ (ਬਲਜਿੰਦਰ ਸਿੰਘ)-ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਵਸ ਡਾ. ਅੰਬੇਦਕਰ ਮਹਾਂ ਸਭਾ ਵਲੋਂ ਇਸਲਾਮੀ ਸਕੂਲ ਸਰਹਿੰਦ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ | ਜਿਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਬਾਬਾ ਸਾਹਿਬ ਦੇ ਜੀਵਨ ਫ਼ਲਸਫ਼ੇ, ਉਨ੍ਹਾਂ ਦੇ ਸੰਘਰਸ਼, ਲਿਖਤ ਸੰਵਿਧਾਨ ਅਤੇ ਸੰਵਿਧਾਨਕ ਹੱਕਾਂ ਬਾਰੇ ਚਾਨਣਾ ਪਾਇਆ | ਆਗੂਆਂ ਨੇ ਕਿਹਾ ਕਿ ਬਾਬਾ ਸਾਹਿਬ ਨੇ ਜਿਸ ਸਿਆਣਪ ਨਾਲ ਸੰਵਿਧਾਨ ਦੀ ਰਚਨਾ ਕੀਤੀ, ਉਹ ਆਪਣੇ ਆਪ ਵਿਚ ਅਦਭੁਤ ਕਾਰਜ ਹੈ | ਇਸ ਮੌਕੇ ਡਾ. ਅੰਬੇਦਕਰ ਮਹਾਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਲਟੌਰ, ਅਮਰ ਸਿੰਘ ਤਲਾਣੀਆਂ ਮੀਤ ਪ੍ਰਧਾਨ, ਖ਼ਜ਼ਾਨਚੀ ਰਾਜਵਿੰਦਰ ਸਿੰਘ ਭੱਲ ਮਾਜਰਾ, ਪ੍ਰਚਾਰ ਸਕੱਤਰ ਜਸਪਾਲ ਸਿੰਘ ਹਰਲਾਲਪੁਰ, ਐਡਵੋਕੇਟ ਰਾਮ ਸਿੰਘ, ਸੁਰਿੰਦਰ ਕੌਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਸਵਰਨ ਸਿੰਘ ਮੁਸਤਫਾਬਾਦ, ਬਲਵੀਰ ਸਿੰਘ ਪਟਵਾਰੀ, ਮੋਹਨ ਸਿੰਘ ਕੰਗ, ਐਡਵੋਕੇਟ ਇੰਦਰਜੀਤ ਸਿੰਘ, ਅਮਰਜੀਤ ਲਾਲ, ਬਹਾਲ ਸਿੰਘ ਪੋਲਾ, ਯੁਗਵਿੰਦਰ ਸਿੰਘ ਧਾਲੀਵਾਲ, ਬਹਾਦਰ ਸਿੰਘ ਮੋਗਾ, ਹਰਚੰਦ ਸਿੰਘ ਨਸਰਾਲੀ, ਨਾਜਰ ਸਿੰਘ, ਜਗਤਾਰ ਸਿੰਘ ਤੇ ਮੈਂਬਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਅਤੇ ਸੰਵਿਧਾਨਕ ਅਧਿਕਾਰਾਂ ਨਾਲ ਹੀ ਸਮਾਜਿਕ ਤਰੱਕੀ ਸੰਭਵ-ਵਿਧਾਇਕ ਰਾਏ ਅਗਲੀ ਖ਼ਬਰ ਡਾ. ਅੰਬੇਡਕਰ ਦੇ ਦੱਸੇ ਰਾਹ 'ਤੇ ਚੱਲਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ-ਬੱਲ
Ad Position 24