ਸੰਘੋਲ, 15 ਅਪ੍ਰੈਲ (ਪਰਮਵੀਰ ਸਿੰਘ)-ਦਿ ਹਿਊਮਨ ਰਾਈਟਸ ਐਂਡ ਐਂਟੀ ਕਰੱਪਸ਼ਨ ਫ਼ਰੰਟ ਪੰਜਾਬ ਵਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ 136ਵੇਂ ਜਨਮ ਦਿਨ ਨੂੰ ਸਮਰਪਿਤ ਸਟੇਸ਼ਨਰੀ ਵੰਡ ਸਮਾਰੋਹ ਪਿੰਡ ਸੰਘੋਲ ਵਿਖੇ ਸੂਬਾ ਪ੍ਰਧਾਨ ਡਾ. ਐਮ.ਐਸ. ਰੋਹਟਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਯੋਜਿਤ ਕੀਤਾ ਗਿਆ | ਫ਼ਰੰਟ ਦੇ ਅਹੁਦੇਦਾਰਾਂ ਅਤੇ ਸਕੂਲ ਸਟਾਫ਼ ਵਲੋਂ ਬਾਬਾ ਸਾਹਿਬ ਦੀ ਫ਼ੋਟੋ 'ਤੇ ਫੁੱਲ ਮਾਲਾ ਅਰਪਿਤ ਕਰਕੇ ਉਨ੍ਹਾਂ ਨੂੰ ਸਤਿਕਾਰ ਭੇਟ ਕੀਤਾ ਗਿਆ | ਸਮਾਰੋਹ ਦੌਰਾਨ ਸਕੂਲ ਦੇ 140 ਵਿਦਿਆਰਥੀਆਂ ਨੂੰ ਕਾਪੀਆਂ, ਕਿਤਾਬਾਂ ਅਤੇ ਹੋਰ ਸਟੇਸ਼ਨਰੀ ਸਮੱਗਰੀ ਵੰਡੀ ਗਈ | ਸਮਾਗਮ ਵਿਚ ਡਾ. ਰੋਹਟਾ ਨੇ ਬਾਬਾ ਸਾਹਿਬ ਦੇ ਜੀਵਨ ਤੇ ਉਨ੍ਹਾਂ ਦੀਆਂ ਸਿੱਖਿਆਵਾਂ, ਨੇਕ ਕਾਰਜਾਂ ਨੂੰ ਯਾਦ ਕਰਦਿਆਂ ਆਪਣੇ ਸੰਦੇਸ਼ ਵਿਚ ਕਿਹਾ ਕਿ ਬਾਬਾ ਸਾਹਿਬ ਦਾ ਜੀਵਨ ਸਾਡੇ ਲਈ ਪੇ੍ਰਰਨਾ ਦਾ ਸ੍ਰੋਤ ਹੈ | ਸਿੱਖਿਆ ਹੀ ਉਹ ਹਥਿਆਰ ਹੈ, ਜਿਸ ਨਾਲ ਸਮਾਜ ਵਿਚ ਬਦਲਾਅ ਲਿਆਂਦਾ ਜਾ ਸਕਦਾ ਹੈ | ਇਸ ਮੌਕੇ ਫ਼ਰੰਟ ਦੇ ਚੇਅਰਮੈਨ ਵੈਦ ਧਰਮ ਸਿੰਘ ਸੈਣੀ, ਗੁਰਸੇਵਕ ਜਮੀਤਗੜ੍ਹ, ਸੇਵਾ ਮੁਕਤ ਕੈਪਟਨ ਐਚ.ਐਸ. ਚੀਮਾ, ਵਿੱਕੀ ਰਾਏ, ਹੰਸਰਾਜ ਤਲਾਣੀਆਂ, ਡਾ. ਕੁਲਦੀਪ ਮੁੱਲਾਂਪੁਰ, ਕਿ੍ਸ਼ਨ ਗੋਪਾਲ, ਸ਼ੰਕਰ ਸਿੰਘ ਫ਼ੌਜੀ, ਜਸਵਿੰਦਰ ਸਿੰਘ ਲਾਲੀ, ਜਾਗੀਰ ਸਿੰਘ, ਓਮ ਪ੍ਰਕਾਸ਼ ਸਾਬਕਾ ਇਨਕਮ ਟੈਕਸ ਅਫ਼ਸਰ, ਗੁਰਨੈਲ ਸਿੰਘ ਭੱਟੀਆਂ, ਕੁਲਵਿੰਦਰ ਸਿੰਘ, ਮਨਜੀਤ ਸਿੰਘ, ਤੇਜਵੰਤ ਸਿੰਘ, ਲਵਪ੍ਰੀਤ ਸਿੰਘ, ਰਮਨਦੀਪ ਸਿੰਘ, ਸਤਿੰਦਰ ਸਿੰਘ, ਚਰਨਜੀਤ ਕੌਰ, ਸਤਿੰਦਰ ਕੌਰ, ਮਨਦੀਪ ਕੌਰ ਅਤੇ ਮਨਜੀਤ ਕੌਰ ਆਦਿ ਹਾਜ਼ਰ ਸਨ |