28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਐਂਜਲ ਭਗੜਾਣਾ ਨੇ 10ਵੀਂ ਸੀ.ਬੀ.ਐਸ.ਈ. ਪ੍ਰੀਖਿਆ 'ਚ 94 ਪ੍ਰਤੀਸ਼ਤ ਅੰਕ ਹਾਸਲ ਕਰਕੇ ਕੀਤਾ ਪਰਿਵਾਰ ਦਾ ਨਾਮ ਰੌਸ਼ਨ

Ad Position 21
No active advertisement
ਅਜੀਤ ਡੈਸਕ 17-04-2026
ਅਮਲੋਹ, 16 ਅਪ੍ਰੈਲ (ਕੇਵਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕਰਮਜੀਤ ਸਿੰਘ ਭਗੜਾਣਾ ਦੀ ਪੋਤੀ ਅਤੇ ਬਾਰ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ ਸਤਨਾਮ ਸਿੰਘ ਭਗੜਾਣਾ ਦੀ ਬੇਟੀ ਐਂਜਲ ਭਗੜਾਣਾ ਨੇ 10ਵੀਂ ਸੀ.ਬੀ.ਐਸ.ਈ. ਬੋਰਡ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 94 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ | ਇਸ ਪ੍ਰਾਪਤੀ 'ਤੇ ਪਰਿਵਾਰ ਵਲੋਂ ਐਂਜਲ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਗਈ | ਪਿਤਾ ਸਤਨਾਮ ਸਿੰਘ ਭਗੜਾਣਾ ਨੇ ਦੱਸਿਆ ਕਿ ਐਂਜਲ ਨੇ ਦੇਸ਼ ਭਗਤ ਗਲੋਬਲ ਸਕੂਲ ਵਿਚ ਆਪਣੀ ਕਲਾਸ ਵਿਚ ਪਹਿਲਾ ਸਥਾਨ ਹਾਸਲ ਕਰਕੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ | ਐਂਜਲ ਦਾ ਸੁਪਨਾ ਭਵਿੱਖ ਵਿਚ ਯੂ.ਪੀ.ਐਸ.ਸੀ. ਦੀ ਤਿਆਰੀ ਕਰਕੇ ਡਿਪਟੀ ਕਲੈਕਟਰ ਬਣਨਾ ਹੈ | ਇਸ ਦੇ ਨਾਲ ਹੀ ਉਹ ਆਪਣੀ ਦਾਦੀ ਪਰਮਜੀਤ ਕੌਰ ਭਗੜਾਣਾ ਸਾਬਕਾ ਚੇਅਰਪਰਸਨ, ਮਾਰਕੀਟ ਕਮੇਟੀ ਅਮਲੋਹ ਅਤੇ ਆਪਣੀ ਮਾਤਾ ਐਡਵੋਕੇਟ ਮਨਪ੍ਰੀਤ ਕੌਰ ਭਗੜਾਣਾ ਦੇ ਸੁਪਨਿਆਂ ਨੂੰ ਵੀ ਪੂਰਾ ਕਰੇਗੀ | ਇਸ ਮੌਕੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਵਲੋਂ ਐਂਜਲ ਭਗੜਾਣਾ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਬੱਸ ਹਾਦਸੇ ਦੇ ਮਿ੍ਤਕਾਂ ਦੇ ਪਰਿਵਾਰਾਂ ਨੂੰ ਕਰੋੜ-ਕਰੋੜ ਰੁਪਏ ਦੇਵੇ ਸਰਕਾਰ-ਢੋਲੇਵਾਲ ਅਗਲੀ ਖ਼ਬਰ ਅਨਾਜ ਮੰਡੀਆਂ ਵਿਚ ਖ਼ਰੀਦ ਦੀ ਸੁਸਤ ਰਫ਼ਤਾਰ ਕਾਰਨ ਫ਼ਸਲ ਦੇ ਲੱਗੇ ਅੰਬਾਰ, ਲਿਫਟਿੰਗ ਨਾਮਾਤਰ
Ad Position 24