ਸੰਘੋਲ, 16 ਅਪ੍ਰੈਲ (ਪਰਮਵੀਰ ਸਿੰਘ)-ਪੁਲਿਸ ਨੇ ਨੌਜਵਾਨ ਨੂੰ ਨਸ਼ੇ ਵਜੋਂ ਵਰਤੀਆਂ ਜਾਂਦੀਆਂ ਗੋਲੀਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਚੌਂਕੀ ਪੁਲਿਸ ਇੰਚਾਰਜ ਸੰਘੋਲ ਹਰਜੀਤ ਸਿੰਘ ਅਨੁਸਾਰ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਪਿੰਡ ਕਾਲੇਵਾਲ-ਝਲੀਆਂ ਰਜਬਾਹੇ ਨੇੜੇ ਸ਼ੱਕੀ ਨੌਜਵਾਨ ਦੀ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ਵਿਚੋਂ 100 ਗੋਲੀਆਂ ਬਰਬਾਦ ਹੋਈਆਂ | ਨੌਜਵਾਨ ਦੀ ਪਛਾਣ ਸੁਨੀਲ ਵਾਸੀ ਪਿੰਡ ਸੈਦਪੁਰਾ ਥਾਣਾ ਚਮਕੌਰ ਸਾਹਿਬ ਜ਼ਿਲ੍ਹਾ ਰੋਪੜ ਵਜੋਂ ਹੋਈ ਹੈ | ਮਾਮਲੇ 'ਚ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਬਣਦੀ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |