ਖਮਾਣੋਂ, 16 ਅਪ੍ਰੈਲ (ਮਨਮੋਹਣ ਸਿੰਘ ਕਲੇਰ)-ਵਿਸਾਖੀ ਦੇ ਸ਼ੁੱਭ ਦਿਹਾੜੇ ਮੌਕੇ ਸਮੂਹ ਸ਼ਹਿਰ ਨਿਵਾਸੀਆਂ, ਪ੍ਰਵਾਸੀ ਭਾਰਤੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਖਮਾਣੋਂ ਵਿਖੇ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ | ਜਾਣਕਾਰੀ ਦਿੰਦੇ ਹੋਏ ਵਰਿੰਦਰ ਸਿੰਘ, ਹਰਪ੍ਰੀਤ ਸਿੰਘ ਲਾਲੀ, ਦਲਜੀਤ ਸਿੰਘ ਨੰਬਰਦਾਰ ਨੇ ਦੱਸਿਆ ਕਿ ਝੰਡੀ ਦੀ ਕੁਸ਼ਤੀ ਕਮਲਜੀਤ ਡੂਮਛੇੜੀ ਅਤੇ ਧਰਮਿੰਦਰ ਕੁਹਾਲੀ ਦਰਮਿਆਨ ਹੋਈ | ਦੋਨਾਂ ਪਹਿਲਵਾਨਾਂ ਵਿਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ, ਅਖੀਰ ਤੱਕ ਕੋਈ ਨਤੀਜਾ ਸਾਹਮਣੇ ਨਾ ਆਉਂਦਾ ਦੇਖ ਪ੍ਰਬੰਧਕਾਂ ਨੇ ਦੋਨਾਂ ਪਹਿਲਵਾਨਾਂ ਨੂੰ ਸਾਂਝੇ ਤੌਰ 'ਤੇ ਜੇਤੂ ਕਰਾਰ ਦੇ ਦਿੱਤਾ ਅਤੇ ਹੋਰ ਮੁਕਾਬਲਿਆਂ ਵਿਚ ਚੈਨਾ ਡੂਮਛੇੜੀ ਨੇ ਗਿੰਦੀ ਚਮਕੌਰ ਸਾਹਿਬ ਨੂੰ , ਕਾਨ੍ਹਾ ਰੌਣੀ ਨੇ ਮਨਦੀਪ ਨੂੰ , ਗੁਰਵਿੰਦਰ ਗੱਗੜਵਾਲ ਨੇ ਸੁਰਜੀਤ ਚਮਕੌਰ ਸਾਹਿਬ ਨੂੰ , ਜਸਕੀਰਤ ਡੂਮਛੇੜੀ ਨੇ ਨਿਆਜ ਹੱਲਾ ਨੂੰ ਕ੍ਰਮਵਾਰ ਚਿੱਤ ਕੀਤਾ | ਇਸ ਤੋਂ ਇਲਾਵਾ ਪੂਰਨ ਚੌਂਤਾ ਤੇ ਹੀਰਾ ਚਮਕੌਰ ਸਾਹਿਬ, ਬਾਬਾ ਰਾਜਗੜ੍ਹ ਤੇ ਪਰਮ ਮਾਣੇ ਮਾਜਰਾ ਕ੍ਰਮਵਾਰ ਬਰਾਬਰ ਰਹੇ | ਇਸ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ ਮੁੱਖ ਮਹਿਮਾਨ ਧੰਮਾ ਆਸਟੇ੍ਰਲੀਆ, ਜਗਤਾਰ ਸਿੰਘ ਇਟਲੀ, ਹਰਨੇਕ ਸਿੰਘ ਕੈਨੇਡਾ, ਡਾ. ਰਣਜੀਤ ਸਿੰਘ ਰਾਮ ਹਸਪਤਾਲ, ਠੇਕੇਦਾਰ ਰਣਧੀਰ ਸਿੰਘ ਰੁਪਾਲ, ਬਲਬੀਰ ਸਿੰਘ ਸਿੱਧੂ, ਪਾਲ ਸਿੰਘ ਭੁੱਟਾ, ਮਨਮੋਹਣ ਸਿੰਘ ਕੰਗ ਸੀਨੀ. ਕਾਂਗਰਸੀ ਆਗੂ, ਰਣਧੀਰ ਸਿੰਘ ਬਿੱਲਾ, ਪਰਮ ਆਸਟੇ੍ਰਲੀਆ, ਕੁਲਵਿੰਦਰ ਭੁੱਟਾ ਅਤੇ ਮੇਜਰ ਸਿੰਘ ਨੰਬਰਦਾਰ ਆਦਿ ਤੋਂ ਇਲਾਵਾ ਸ਼ਹਿਰ ਅਤੇ ਇਲਾਕੇ ਦੀਆਂ ਹੋਰ ਵੀ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ | ਇਸ ਦੰਗਲ ਮੇਲੇ ਦੇ ਪੁੱਜੇ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਛਿੰਝ ਮੇਲੇ ਨੂੰ ਨੇਪਰੇ ਚਾੜ੍ਹਨ ਲਈ ਪ੍ਰਮੁੱਖ ਤੌਰ 'ਤੇ ਵਰਿੰਦਰ ਸਿੰਘ, ਰਣਧੀਰ ਸਿੰਘ, ਦਲਜੀਤ ਸਿੰਘ ਨੰਬਰਦਾਰ, ਹਰਪਾਲ ਸਿੰਘ, ਠੇਕੇਦਾਰ ਰਣਧੀਰ ਸਿੰਘ, ਨਰਿੰਦਰ ਸਿੰਘ, ਨਿਰਮਲ ਸਿੰਘ, ਹਰਪ੍ਰੀਤ ਸਿੰਘ ਲਾਲੀ, ਗੁਰਜੋਤ ਸਿੰਘ, ਮਨਮੋਹਣ ਸਿੰਘ ਕੰਗ, ਹਰਜਿੰਦਰ ਸਿੰਘ, ਵਿਜੈ ਪਹਿਲਵਾਨ ਅਤੇ ਸੋਨੂੰ ਨੇ ਭਰਪੂਰ ਸਹਿਯੋਗ ਦਿੱਤਾ | ਇਸ ਛਿੰਝ ਮੇਲੇ ਦੀ ਕੁਮੈਂਟਰੀ ਕੁਲਵੀਰ ਸਿੰਘ ਸਮਰੋਲੀ ਨੇ ਕੀਤੀ |