ਫ਼ਤਹਿਗੜ੍ਹ ਸਾਹਿਬ, 16 ਅਪ੍ਰੈਲ (ਬਲਜਿੰਦਰ ਸਿੰਘ)-ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਦੀ ਅਗਵਾਈ ਹੇਠ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਪਾਤਸ਼ਾਹੀ ਛੇਵੀਂ ਹਮਾਯੂੰਪੁਰ ਸਰਹਿੰਦ ਦੇ ਬਾਹਰ ਪਾਰਕ ਵਿਚ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦਾ 35ਵਾਂ ਸਥਾਪਨਾ ਦਿਵਸ, ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਦਿਹਾੜਾ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ | ਜਿਸ ਦੌਰਾਨ ਸਾਬਕਾ ਮੰਤਰੀ ਡਾ. ਹਰਬੰਸ ਲਾਲ ਵਲੋਂ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਗੁਰੂ ਰਵਿਦਾਸ ਜੀ ਮਹਾਰਾਜ ਅਤੇ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਅਵਾਰਡ ਨਾਲ ਸਨਮਾਨ ਕੀਤਾ ਗਿਆ | ਇਸ ਮੌਕੇ ਡਾ. ਲਾਲ ਨੇ ਸਮੁੱਚੀਆਂ ਸੰਗਤਾਂ ਨੂੰ ਖ਼ਾਲਸਾ ਸਾਜਨਾ ਦਿਵਸ ਅਤੇ ਜ਼ਿਲ੍ਹੇ ਦੇ 35ਵੇਂ ਸਥਾਪਨਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਜਦੋਂ ਉਹ 1992 ਵਿਚ ਹਲਕਾ ਸਰਹਿੰਦ ਤੋਂ ਪਹਿਲੀ ਵਾਰ ਵਿਧਾਇਕ ਚੁਣ ਕੇ ਵਿਧਾਨ ਸਭਾ ਵਿਚ ਪੁੱਜੇ ਤਾਂ ਉਨ੍ਹਾਂ ਪੰਜਾਬ ਵਿਧਾਨ ਸਭਾ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਦੇ ਨਾਮ 'ਤੇ ਫ਼ੌਰੀ ਜ਼ਿਲ੍ਹਾ ਬਣਾਉਣ ਦੀ ਮੰਗ ਰੱਖੀ ਸੀ ਤਾਂ ਉਸ ਵੇਲੇ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੇ ਮੰਗ ਨੂੰ ਪ੍ਰਵਾਨ ਕਰਦਿਆਂ ਫ਼ਤਹਿਗੜ੍ਹ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾ ਸੀ | ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਅਤੇ ਪੂਰੀ ਦੁਨੀਆ ਵਿਚ ਵਸਦੇ ਲੋਕ ਸਿੱਖ ਕੌਮ ਦਾ ਪੂਰਾ ਸਤਿਕਾਰ ਕਰਦੇ ਹਨ | ਡਾ. ਲਾਲ ਨੇ ਅੰਮਿ੍ਤਸਰ ਸਾਹਿਬ ਵਿਖੇ ਅੰਗਰੇਜ਼ ਹਕੂਮਤ ਵੇਲੇ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਵਾਲੇ ਦਿਨ ਸੰਗਤਾਂ ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਹਜ਼ਾਰਾਂ ਲੋਕਾਂ ਨੂੰ ਸ਼ਹੀਦ ਕਰਨ ਦੇ ਸਾਕੇ ਨੂੰ ਵੀ ਯਾਦ ਕੀਤਾ ਅਤੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕੀਤੀ | ਅੰਤ ਵਿਚ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਪੰਜਾਬੀ ਗਾਇਕ ਮਹਿੰਦਰ ਮਿੰਦੀ ਨੇ ਧਾਰਮਿਕ ਗੀਤਾਂ, ਕਵਿਤਾਵਾਂ ਅਤੇ ਵਾਰਾਂ ਗਾ ਕੇ ਖ਼ਾਲਸਾ ਸਾਜਨਾ ਦਿਵਸ ਦੀ ਲੋਕਾਂ ਨੂੰ ਮੁਬਾਰਕਬਾਦ ਦਿੱਤੀ | ਸਨਮਾਨਿਤ ਸ਼ਖ਼ਸੀਅਤਾਂ ਵਿਚ ਭਾਰਤ ਵਿਕਾਸ ਪਰਿਸ਼ਦ ਸਰਹਿੰਦ ਦੇ ਪ੍ਰਧਾਨ ਮਨੀਸ਼ ਵਰਮਾ, ਗੁਰਮੀਤ ਸਿੰਘ ਚੀਮਾ, ਸ਼ਸ਼ੀ ਉੱਪਲ ਪ੍ਰਧਾਨ ਸ੍ਰੀ ਹਨੂਮਾਨ ਸੇਵਾ ਦਲ, ਦਲੇਰ ਸਿੰਘ ਖ਼ਾਲਸਾ, ਰਾਜਵਿੰਦਰ ਕੌਰ ਖ਼ਾਲਸਾ, ਗੁਰਨਾਮ ਸਿੰਘ ਸੋਢੀ, ਬਾਬਾ ਮਨਪ੍ਰੀਤ ਸਿੰਘ ਖ਼ਾਲਸਾ, ਭਾਜਪਾ ਆਗੂ ਜਗਬੀਰ ਸਿੰਘ ਤਰਖੇੜੀ, ਸਾਬਕਾ ਕੌਂਸਲ ਪ੍ਰਧਾਨ ਤਰਲੋਕ ਸਿੰਘ ਬਾਜਵਾ, ਮਨਮੋਹਨ ਸਿੰਘ ਸਿੱਬਲ, ਨਰਿੰਦਰ ਸਿੰਘ ਰਸੀਦਪੁਰਾ, ਬਾਬਾ ਦਲਬੀਰ ਸਿੰਘ ਬੁੱਢਾ ਦਲ, ਕਿਸਾਨ ਆਗੂ ਰੁਪਿੰਦਰ ਸਿੰਘ ਬੋਰਾਂ, ਡਾ: ਗੁਰਪ੍ਰੀਤ ਸਿੰਘ ਬੱਦੋਵਾਲ, ਆਰ.ਐਸ.ਐਸ ਦੇ ਪ੍ਰਚਾਰਕ ਸਾਹਿਲ ਦੱਤਾ, ਡਾ: ਸੋਮ ਨਾਥ ਡੰਘੇੜੀਆਂ, ਕਿਰਨ ਸ਼ਰਮਾ, ਹਰਜੀਤ ਕੌਰ ਰਾਣੀ, ਸੁਰਿੰਦਰ ਕੌਰ, ਲਿਖਾਰੀ ਸੰਤ ਸਿੰਘ ਸੋਹਲ, ਕੁਲਦੀਪ ਸਿੰਘ ਸਿੱਧੂਪੁਰ, ਰਾਜਿੰਦਰ ਕੌਰ, ਅਮਨ ਪੰਚ ਦੇਦੜਾਂ, ਜਗਦੇਵ ਸਿੰਘ ਮਲਕੋ ਮਾਜਰਾ, ਪਰਵਿੰਦਰ ਸਿੰਘ ਦਾਦੂਮਾਜਰਾ, ਸੁਸ਼ੀਲ ਕੁਮਾਰ, ਵਿਪਨ ਵਰਮਾ ਬੱਬੂ, ਸੁਨੀਲ ਵਰਮਾ ਸੋਨੂੰ ਓ.ਪੀ. ਜਿਊਲਰਜ਼, ਸੰਦੀਪ ਸਿੰਘ ਲਵਲੀ, ਸੁਰਜੀਤ ਸਿੰਘ ਚੀਮਾ, ਬਾਲ ਕਿ੍ਸ਼ਨ ਬਰਾਸ, ਸੁੱਚਾ ਖ਼ਾਨ ਮਹਾਦੀਆਂ, ਗੁਰਤੇਜ ਸਿੰਘ ਭਾਗਨਪੁਰ, ਗੁਰਦੇਵ ਸਿੰਘ ਡੇਰਾ ਮੀਰ ਮੀਰਾ, ਸੁਖਦੇਵ ਸਿੰਘ ਮਹਿਰਾ, ਦਰਸ਼ਨ ਸਿੰਘ ਕੋਟਲਾ ਬਜਵਾੜਾ, ਲਖਵੀਰ ਸਿੰਘ ਮਹਿਰਾ, ਮਨਜੀਤ ਸਿੰਘ ਅਤੇ ਗਗਨਦੀਪ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਸ਼ਾਮਿਲ ਸਨ |