ਫ਼ਤਹਿਗੜ੍ਹ ਸਾਹਿਬ, 16 ਅਪ੍ਰੈਲ (ਮਨਪ੍ਰੀਤ ਸਿੰਘ)-ਬਾਬਾ ਦਿਆਲਪੁਰੀਂ ਸੀਨੀਅਰ ਸੈਕੰਡਰੀ ਸਕੂਲ ਦਸ਼ਨਾਮੀ ਅਖਾੜਾ ਵਿਖੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਐੱਚ.ਐਸ. ਸਪੋਰਟਸ ਅਕੈਡਮੀ ਦੀ ਸ਼ੁਰੂਆਤ ਕਰਵਾਈ ਗਈ | ਜਿਸ ਦਾ ਉਦਘਾਟਨ ਸਕੂਲ ਪ੍ਰਧਾਨ ਸ੍ਰੀ ਸ੍ਰੀ 1008 ਮਹਾਂ ਮੰਡਲੇਸ਼ਵਰ ਸੁਆਮੀ ਈਸ਼ਵਰਾਨੰਦ ਗਿਰ ਮਹਾਰਾਜ ਨੇ ਕੀਤਾ ਤੇ ਇਸ ਦੌਰਾਨ ਜ਼ਿਲ੍ਹੇ ਦੇ ਡੀ.ਐਮ ਸਪੋਰਟਸ ਜਸਵੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਜਿਨ੍ਹਾਂ ਦੇ ਨਾਲ ਹੀ ਸਤਬੀਰ ਸਿੰਘ ਫੁੱਟਬਾਲ ਕੋਚ, ਰਾਜਦੀਪ ਸਿੰਘ ਸਾਨੀਪੁਰ, ਜ਼ਿਲ੍ਹਾ ਸਿੱਖਿਆ ਕੋਆਰਡੀਨੇਟਰ ਨੌਰੰਗ ਸਿੰਘ, ਸਾਬਕਾ ਕੌਂਸਲਰ ਗੁਰਵਿੰਦਰ ਸਿੰਘ ਸੋਹੀ, ਸਾਬਕਾ ਡਿਪਟੀ ਡਾਇਰੈਕਟਰ ਵੈਟਰਨਰੀ ਸਕੂਲ ਮੈਨੇਜਰ ਡਾ. ਸੁਦੇਸ਼ ਕੁਮਾਰ ਚੋਪੜਾ, ਸੁਖਲਾਲ, ਪ੍ਰਵੇਸ਼ ਸ਼ਰਮਾ, ਅੰਮਿ੍ਤ ਪਾਲ ਕੌਰ, ਕੁਲਵਿੰਦਰ ਸਿੰਘ (ਵਿੱਕੀ) ਵੀ ਵਿਸ਼ੇਸ਼ ਤੌਰ ਤੇ ਪਹੁੰਚੇ | ਸਕੂਲ ਦੀ ਪਿ੍ੰਸੀਪਲ ਕੁਲਦੀਪ ਕੌਰ ਨੇ ਦੱਸਿਆ ਕਿ ਬਾਬਾ ਦਿਆਲਪੁਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਐੱਚ.ਐਸ. ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਵਾਲੀਬਾਲ ,ਬੈਡਮਿੰਟਨ, ਜੁੱਡੋ ਕਰਾਟੇ, ਮਾਰਸ਼ਲ ਆਰਟਸ ਅਤੇ ਫਿਜੀਕਲ ਫਿਟਨਸ ਦੀ ਟਰੇਨਿੰਗ ਵੀ ਸਕੂਲ ਕੈਂਪਸ ਵਿਚ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਕੋਚਿੰਗ ਦੇਣ ਲਈ ਪ੍ਰੋਫੈਸ਼ਨਲ ਐਨ ਆਈ ਐਸ. ਕੋਚ ਗੋਲਡ ਮੈਡਲਿਸਟ ਜਗਦੀਪ ਸਿੰਘ ਅਤੇ ਅਰਮਾਨ ਬੱਚਿਆਂ ਨੂੰ ਟਰੇਨਿੰਗ ਦੇਣਗੇ | ਇਸ ਰਾਹੀਂ ਬੱਚਿਆਂ ਦੇ ਭਵਿੱਖ ਨੂੰ ਮੋਬਾਈਲਾਂ ਦੀ ਜ਼ਿੰਦਗੀ ਤੋਂ ਬਾਹਰ ਕੱਢ ਕੇ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇਗਾ | ਹਰਪ੍ਰੀਤ ਅਤੇ ਸਕੂਲ ਸਟਾਫ਼ ਦੇ ਰਾਹੀਂ ਮੁੱਖ ਮਹਿਮਾਨ ਅਤੇ ਬਾਬਾ ਜੀ ਦਾ ਨਿੱਘਾ ਸਵਾਗਤ ਕਰਨ ਉਪਰੰਤ ਅਕੈਡਮੀ ਦੇ ਵਿਚ ਅੰਡਰ-19, ਅੰਡਰ-17 ਅਤੇ ਅੰਡਰ-14 ਮੁੰਡੇ ਕੁੜੀਆਂ ਦੇ ਮੈਚ ਕਰਵਾਏ ਗਏ ਅਤੇ ਜੇਤੂ ਟੀਮਾਂ ਨੂੰ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੁਖਵਿੰਦਰ ਸਿੰਘ ਡੀ.ਪੀ.ਈ., ਸ਼ਰਨਜੀਤ ਸਿੰਘ ਡੀ.ਪੀ.ਈ., ਪਿ੍ੰਸੀਪਲ ਵਿਕਾਸ ਸ਼ਰਮਾ, ਗੁਰਮੀਤ ਸਿੰਘ ਟੌਹੜਾ, ਹਰਭਜਨ ਸਿੰਘ ਲਚਕਾਣੀ, ਹਰਪ੍ਰੀਤ ਸਿੰਘ ਗੁੱਜਰਵਾਲ, ਬਲਵਿੰਦਰ ਸਿੰਘ ਸੰਘੋਵਾਲ, ਅਮਰਿੰਦਰ ਸਿੰਘ ਪਟਿਆਲਾ, ਹਰਿੰਦਰ ਸਿੰਘ ਖੱਟੜਾ, ਪਰਵਿੰਦਰ ਸਿੰਘ ਭਗੜਾਣਾ, ਕਮਲਜੀਤ ਸਿੰਘ ਸਾਨੀਪੁਰ, ਰਾਜਵੀਰ ਸਿੰਘ ਸਾਨੀਪੁਰ, ਪਿ੍ੰਸੀਪਲ ਕਮਲਦੀਪ ਸਿੰਘ ਬੈਨੀਪਾਲ, ਗੁਰਤੇਜ ਸਿੰਘ ਬਾਲਪੁਰ, ਗੁਰਜੰਟ ਸਿੰਘ ਖਾਲਸਾ, ਜੀਵਨ ਮਾਨ, ਬੂਟਾ ਸਿੰਘ, ਰਮਨਦੀਪ ਬਦੇਸ਼ਾ, ਪਿ੍ਤਪਾਲ ਬਦੇਸ਼ਾ ਹਾਜ਼ਰ ਰਹੇ | ਇਸ ਮੌਕੇ ਅੰਡਰ-14 ਵਾਲੀਬਾਲ ਵਿਜੇਤਾ ਟੀਮ ਸਾਨੀਪੁਰ ਰਹੀ ਅਤੇ ਕੁੜੀਆਂ ਵਿਚ ਅੰਡਰ-14 ਸੀ.ਐਸ. ਇੰਟਰਨੈਸ਼ਨਲ ਸਕੂਲ ਕੁੰਭ ਮੰਡੀ ਗੋਬਿੰਦਗੜ੍ਹ ਰਹੀ | ਇਸ ਤੋਂ ਇਲਾਵਾ ਅੰਡਰ-17 ਵਿਚ ਬਾਬਾ ਦਿਆਲਪੁਰੀ ਸੀਨੀਅਰ ਸੈਕੰਡਰੀ ਸਕੂਲ ਨੇ ਪਹਿਲਾ ਅਤੇ ਮੰਡੀ ਗੋਬਿੰਦਗੜ੍ਹ ਵਾਲੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਸਕੂਲ ਕੋਆਰਡੀਨੇਟਰ ਸਨੀ ਕੁਮਾਰ, ਸਮਤਾ ਵਿਨਾਇਕ, ਅੰਜੂ ਸੂਦ, ਸੁਨੀਤਾ ਸ਼ਰਮਾ ਅਤੇ ਬਾਕੀ ਸਟਾਫ਼ ਮੈਂਬਰ ਵੀ ਮੌਜੂਦ ਸਨ |