25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਡਾ. ਭੀਮ ਰਾਓ ਅੰਬੇਡਕਰ ਕਰਕੇ ਹੀ ਅੱਜ ਦੱਬੇ ਕੁਚਲੇ ਲੋਕਾਂ ਨੂੰ ਉਨ੍ਹਾਂ ਦਾ ਹੱਕ ਮਿਲਿਆ- ਚੰਨੀ, ਸੋਨੀ <br/>

Ad Position 21
No active advertisement
ਅਜੀਤ ਡੈਸਕ 18-04-2026
ਖਮਾਣੋਂ, 17 ਅਪ੍ਰੈਲ (ਜੋਗਿੰਦਰ ਪਾਲ)-ਡਾ. ਭੀਮ ਰਾਓ ਅੰਬੇਦਕਰ ਦੇ ਯਤਨਾਂ ਸਦਕਾ ਸੰਵਿਧਾਨ ਲਿਖਣ ਉਪਰੰਤ ਦੱਬੇ ਕੁਚਲੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਮਿਲੇ ਅਤੇ ਜੇਕਰ ਡਾ. ਭੀਮ ਰਾਓ ਅੰਬੇਦਕਰ ਸੰਵਿਧਾਨ ਨਾ ਲਿਖਦੇ ਤਾਂ ਅੱਜ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਹੀ ਨਹੀਂ, ਸਗੋਂ ਆਮ ਵਰਗ ਦੇ ਲੋਕਾਂ ਨੂੰ ਵੀ ਉਨ੍ਹਾਂ ਦੇ ਹੱਕ ਨਹੀਂ ਸੀ ਮਿਲਣੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਅੰਬੇਦਕਰ ਦਾ ਖਮਾਣੋਂ ਵਿਖੇ ਜਨਮ ਦਿਵਸ ਮਨਾਉਣ ਮੌਕੇ ਸਾਬਕਾ ਸਰਪੰਚ ਤੇ ਕਾਂਗਰਸ ਸੇਵਾ ਦਲ ਤੋਂ ਹਲਕਾ ਇੰਚਾਰਜ ਹਰਪਿੰਦਰ ਸਿੰਘ ਸੋਨੀ ਤੇ ਸੇਵਾ ਦਲ ਦੇ ਬਲਾਕ ਪ੍ਰਧਾਨ ਗੁਰਚਰਨ ਸਿੰਘ ਚੰਨੀ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ਦੋਵੇਂ ਆਗੂਆਂ ਨੇ ਕਿਹਾ ਕਿ ਕਿਸੇ ਸਮੇਂ ਸਮਾਜ ਦੇ ਲੋਕ ਆਪਣੇ ਹੱਕਾਂ ਤੋਂ ਵਾਂਝੇ ਸਨ, ਜਿਨ੍ਹਾਂ ਦੀ ਡਾ. ਅੰਬੇਦਕਰ ਨੇ ਉੱਠ ਕੇ ਬਾਂਹ ਫੜੀ ਅਤੇ ਦੱਬੇ ਕੁਚਲੇ ਲੋਕਾਂ ਨੂੰ ਇਨਸਾਫ਼ ਦਵਾਇਆ, ਉਨ੍ਹਾਂ ਕਿਸੇ ਵਿਸ਼ੇਸ਼ ਫ਼ਿਰਕੇ ਦੇ ਲੋਕਾਂ ਨੂੰ ਨਹੀਂ, ਸਗੋਂ ਹਰ ਧਰਮ ਫ਼ਿਰਕੇ ਜਾਤ ਮਜ਼•ਬ ਤੋਂ ਉੱਪਰ ਉੱਠ ਕੇ ਹਰ ਇਨਸਾਨ ਨੂੰ ਬਣਦੇ ਹੱਕ ਦਿੱਤੇ | ਇਸ ਸਮਾਗਮ ਮੌਕੇ ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਲਾਲ ਸਿੰਘ ਲਾਲੀ, ਸੁਰਿੰਦਰ ਸਿੰਘ ਰਾਮਗੜ੍ਹ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਤੇ ਮਹਿਲਾ ਵਿੰਗ ਦੇ ਸੀਨੀਅਰ ਆਗੂ ਪੂਨਮ ਸਿੰਘ ਨੇ ਵੀ ਵਿਸ਼ੇਸ਼ ਤੌਰ 'ਤੇ ਪ੍ਰੋਗਰਾਮ 'ਚ ਸ਼ਮੂਲੀਅਤ ਕੀਤੀ | ਇਸ ਪ੍ਰੋਗਰਾਮ ਵਿਚ ਸੁਰਿੰਦਰ ਸਿੰਘ, ਸਰਬਜੀਤ ਸਿੰਘ ਜੀਤੀ, ਅਮੀ ਚੰਦ ਭਟੇੜੀ ਬਲਾਕ ਪ੍ਰਧਾਨ ਬਸੀ ਪਠਾਣਾਂ, ਲਾਲ ਸਿੰਘ ਲਾਲੀ, ਹਰਬੰਸ ਸਿੰਘ ਪੰਧੇਰ, ਸਾਬਕਾ ਚੇਅਰਮੈਨ ਰਣਜੀਤ ਸਿੰਘ ਤਰਖਾਣ ਮਾਜਰਾ, ਸੰਮਤੀ ਮੈਂਬਰ ਮਨਪ੍ਰੀਤ ਕੌਰ ਖੰਟ, ਸੰਮਤੀ ਮੈਂਬਰ ਰਣਜੀਤ ਸਿੰਘ ਅਮਰਾਲਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਪ੍ਰੀਤ ਕੌਰ ਜੱਸੜ, ਧਰਮ ਸਿੰਘ ਲਖਣਪੁਰ ਤੇ ਮਨਪ੍ਰੀਤ ਕੌਰ ਫਰੌਰ (ਦੋਵੇਂ ਸੰਮਤੀ ਮੈਂਬਰ) ਅਤੇ ਉੱਘੇ ਲੇਖਕ ਭਗਤ ਸਿੰਘ ਸਰੋਆ ਦਾ ਵਿਸ਼ੇਸ਼ ਤੌਰ 'ਤੇ ਸਿਰੋਪਾਉ ਪਾ ਕੇ ਸਨਮਾਨ ਕੀਤਾ | ਇਸ ਮੌਕੇ ਡਾ. ਅਮਰਜੀਤ ਸੋਹਲ ਸਾਬਕਾ ਪ੍ਰਧਾਨ ਨਗਰ ਪੰਚਾਇਤ, ਸ਼ਸ਼ੀ ਰਾਜ ਰਾਣਾ, ਹਰਪ੍ਰੀਤ ਸਿੰਘ ਸੋਨੀ ਬੇਲਾ, ਅਸ਼ੋਕ ਗੌਤਮ ਤੇ ਪ੍ਰੀਤਮ ਸਿੰਘ ਬਾਜਵਾ, ਡਾ. ਨਰੇਸ਼ ਚੌਹਾਨ, ਨੱਥੂ ਰਾਮ ਨੰਗਲਾਂ, ਰਵਿੰਦਰ ਸਿੰਘ ਮਨੈਲਾ, ਗੁਰਮੇਲ ਸਿੰਘ ਮਨਸੂਰਪੁਰ, ਗੁਰਮੀਤ ਸਿੰਘ ਭੜੀ, ਪੰਡਿਤ ਨਰੇਸ਼ ਫਰੌਰ, ਹਰਪਾਲ ਸਿੰਘ ਭੁੱਟਾ, ਇੰਦਰਜੀਤ ਸਿੰਘ ਦੀਵਾਨਾ, ਪਰਮਜੀਤ ਸਿੰਘ ਬਾਗੜੀ, ਦਵਿੰਦਰ ਸਿੰਘ ਭੁੱਟਾ, ਮੋਹਨਜੀਤ ਸਿੰਘ ਕੰਗ, ਪੂਨਮ ਸਿੰਘ, ਮਨਪ੍ਰੀਤ ਕੌਰ ਖੰਟ, ਐਨ.ਕੇ ਸ਼ਰਮਾ, ਗੁਰਪ੍ਰੀਤ ਸਿੰਘ ਨਾਨੋਵਾਲ, ਗਿਆਨੀ ਬਲਵਿੰਦਰ ਸਿੰਘ, ਬਹਾਦਰ ਸਿੰਘ, ਰਾਣਾ ਭਗਵਾਨਪੁਰੀ, ਸਵਰਨ ਸਿੰਘ ਮਨਸੂਰਪੁਰ, ਬੂਟਾ ਸਿੰਘ, ਗੁਰਪ੍ਰੀਤ ਸਿੰਘ ਸੰਧਾਰੀ ਮਾਜਰਾ, ਜਰਨੈਲ ਸਿੰਘ ਭੰਗੂਆਂ, ਗਗਨਦੀਪ ਸਿੰਘ ਹਰਗਣਾ, ਗੁਰਮੁੱਖ ਸਿੰਘ ਫ਼ੌਜੀ, ਕੁਲਦੀਪ ਸਿੰਘ ਭਾਮੀਆ, ਕੌਂਸਲਰ ਗੁਰਿੰਦਰ ਸਿੰਘ ਸੋਨੀ, ਗਾਇਕ ਬੁੱਗਾ ਖਮਾਣੋਂ, ਗੁਰਨਾਮ ਸਿੰਘ ਖੰਟ, ਤਰਲੋਚਨ ਸਿੰਘ ਫਰੌਰ, ਦਲਜੀਤ ਕੌਰ, ਸਿਮਰਨ ਕੌਰ, ਰਵਿੰਦਰਪਾਲ ਕੌਰ, ਕੌਂਸਲਰ ਸੁਖਵਿੰਦਰ ਕੌਰ, ਪਰਮਿੰਦਰ ਕੌਰ ਕੰਗ ਅਤੇ ਦਵਿੰਦਰਪਾਲ ਕੌਰ ਤੋਂ ਇਲਾਵਾ ਵੱਡੀ ਗਿਣਤੀ 'ਚ ਪਾਰਟੀ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਿਮਟ 'ਵਰਸਿਟੀ ਨੇ ਸੁਰੱਖਿਅਤ ਪ੍ਰਵਾਸ ਲਈ ਜਾਗਰੂਕਤਾ ਸਿੱਖਿਆ ਅਧੀਨ ਵਿਸ਼ੇ 'ਤੇ ਵਰਕਸ਼ਾਪ ਅਗਲੀ ਖ਼ਬਰ ਜਥੇ. ਰਿਆ ਨੇ ਬਜ਼ੁਰਗ ਅਕਾਲੀ ਵਰਕਰ ਦਰਬਾਰਾ ਸਿੰਘ ਦਾ ਹਾਲ ਜਾਣਿਆ <br/>
Ad Position 24