25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਰਿਮਟ 'ਵਰਸਿਟੀ ਨੇ ਸੁਰੱਖਿਅਤ ਪ੍ਰਵਾਸ ਲਈ ਜਾਗਰੂਕਤਾ ਸਿੱਖਿਆ ਅਧੀਨ ਵਿਸ਼ੇ 'ਤੇ ਵਰਕਸ਼ਾਪ

Ad Position 21
No active advertisement
ਅਜੀਤ ਡੈਸਕ 18-04-2026
ਫ਼ਤਹਿਗੜ੍ਹ ਸਾਹਿਬ, 17 ਅਪ੍ਰੈਲ (ਮਨਪ੍ਰੀਤ ਸਿੰਘ)-ਰਿਮਟ ਯੂਨੀਵਰਸਿਟੀ ਦੇ ਸਕੂਲ ਆਫ਼ ਲਿਬਰਲ ਆਰਟਸ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਨੇ ਅੰਤਰਰਾਸ਼ਟਰੀ ਪ੍ਰਵਾਸ ਸੰਗਠਨ ਦੇ ਸਹਿਯੋਗ ਨਾਲ ਸੁਰੱਖਿਅਤ ਪ੍ਰਵਾਸ ਜਾਗਰੂਕਤਾ ਵਿਸ਼ੇ ਤੇ ਵਰਕਸ਼ਾਪ ਕਰਵਾਈ, ਜਿਸ ਦਾ ਉਦੇਸ਼ ਵਿਦਿਆਰਥੀਆਂ ਅਤੇ ਚਾਹਵਾਨ ਪ੍ਰਵਾਸੀਆਂ ਨੂੰ ਸੁਰੱਖਿਅਤ, ਕਾਨੂੰਨੀ ਅਤੇ ਅੰਤਰਰਾਸ਼ਟਰੀ ਪ੍ਰਵਾਸ ਦੀ ਮਹੱਤਤਾ ਬਾਰੇ ਸੰਵੇਦਨਸ਼ੀਲਤਾ ਨੂੰ ਦਰਸਾਉਣਾ ਸੀ | ਸਮਾਗਮ ਵਿਚ ਅਨਿਯਮਿਤ ਪ੍ਰਵਾਸ ਨਾਲ ਜੁੜੇ ਜੋਖਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਪ੍ਰਸਤੁਤ ਲੋਕਾਂ ਨੂੰ ਪ੍ਰਵਾਸ ਬਾਰੇ ਜਾਗਰੂਕ ਕਰਦਿਆਂ ਫ਼ੈਸਲੇ ਲੈਣ ਸਮੇਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ | ਇਸ ਸੈਸ਼ਨ ਵਿਚ ਸਲਾਹਕਾਰ ਵਿਜੇ ਚਿਖਲੇ ਸਮੇਤ ਕਈ ਮਾਹਿਰ ਸ਼ਾਮਿਲ ਹੋਏ, ਜਿਨ੍ਹਾਂ ਨੇ ਵਿਸ਼ਵ-ਵਿਆਪੀ ਪ੍ਰਵਾਸ ਰੁਝਾਨਾਂ, ਪ੍ਰਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ, ਚੁਣੌਤੀਆਂ ਅਤੇ ਸੁਰੱਖਿਆ ਅਤੇ ਕਾਨੂੰਨੀ ਨੀਤੀਆਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਸ਼ੋਸ਼ਣ ਅਤੇ ਮਨੁੱਖੀ ਤਸਕਰੀ ਨੂੰ ਰੋਕਣ ਵਿਚ ਭਰੋਸੇਯੋਗ ਜਾਣਕਾਰੀ ਅਤੇ ਸਰਕਾਰ ਦੁਆਰਾ ਪ੍ਰਵਾਨਿਤ ਚੈਨਲਾਂ ਦੀ ਭੂਮਿਕਾ 'ਤੇ ਚਾਨਣਾ ਪਾਇਆ | ਮਾਹਿਰ ਰਿਪੁਦਮਨ ਸਿੰਘ ਜੋ ਕਿ ਚਿਤਕਾਰਾ ਯੂਨੀਵਰਸਿਟੀ ਵਿਚ ਸਹਾਇਕ ਪ੍ਰੋਫੈਸਰ ਅਤੇ 2013 ਤੋਂ ਆਲ ਇੰਡੀਆ ਰੇਡੀਉ ਵਿਚ ਰੇਡੀਉ ਵਕਤਾ ਹੈ, ਨੇ ਪ੍ਰਵਾਸ ਮੁੱਦਿਆਂ ਬਾਰੇ ਜਾਗਰੂਕਤਾ ਅਧਾਰਿਤ ਭਾਸ਼ਣ ਦਿੱਤਾ | ਉਨ੍ਹਾਂ ਮੀਡੀਆ ਦੀ ਭੂਮਿਕਾ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ | ਵਰਕਸ਼ਾਪ ਵਿਚ ਵਿਦਿਆਰਥੀਆਂ ਨੇ ਅਰਥਪੂਰਨ ਵਿਚਾਰ-ਵਟਾਂਦਰੇ ਵਿਚ ਹਿੱਸਾ ਲਿਆ ਅਤੇ ਸੁਰੱਖਿਅਤ ਪ੍ਰਵਾਸ ਲਈ ਦਸਤਾਵੇਜ਼ੀ ਕਰਨ, ਕਾਨੂੰਨੀ ਪ੍ਰਕਿਰਿਆਵਾਂ ਤੇ ਸਾਵਧਾਨੀ ਵਾਲੇ ਕਦਮਾਂ ਬਾਰੇ ਵਿਹਾਰਕ ਗਿਆਨ ਪ੍ਰਾਪਤ ਕੀਤਾ | ਬਾਅਦ ਵਿਚ ਪ੍ਰਬੰਧਕਾਂ ਨੇ ਮਾਹਿਰ ਵਿਦਵਾਨਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਗਾਂਧੀ ਨਗਰ ਵਾਰਡ ਨੰਬਰ-17 'ਚ ਕਾਂਗਰਸ ਦੀ ਜਨਤਕ ਮੀਟਿੰਗ ਹੋਈ ਅਗਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਕਰਕੇ ਹੀ ਅੱਜ ਦੱਬੇ ਕੁਚਲੇ ਲੋਕਾਂ ਨੂੰ ਉਨ੍ਹਾਂ ਦਾ ਹੱਕ ਮਿਲਿਆ- ਚੰਨੀ, ਸੋਨੀ <br/>
Ad Position 24