25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਬੱਸ ਹਾਦਸੇ 'ਚ ਜ਼ਖ਼ਮੀ ਮਹਿਲਾ ਸ਼ਰਧਾਲੂ ਨੇ ਦਮ ਤੋੜਿਆ, ਮਿ੍ਤਕਾਂ ਦੀ ਗਿਣਤੀ 9 ਹੋਈ

Ad Position 21
No active advertisement
ਅਜੀਤ ਡੈਸਕ 18-04-2026
ਬਸੀ ਪਠਾਣਾਂ, 17 ਅਪ੍ਰੈਲ (ਪੱਤਰ ਪ੍ਰੇਰਕ)-ਖ਼ਾਲਸਾ ਸਾਜਨਾ ਦਿਵਸ ਮੌਕੇ ਸ੍ਰੀ ਆਨੰਦਪੁਰ ਸਾਹਿਬ ਤੋਂ ਵਾਪਸ ਪਰਤੇ ਰਹੇ ਸ਼ਰਧਾਲੂਆਂ ਦੀ ਬੱਸ ਨਾਲ 14 ਅਪੈ੍ਰਲ ਦੀ ਰਾਤ ਨੂੰ ਵਾਪਰੇ ਹਾਦਸੇ ਵਿਚ ਜ਼ਖਮੀ ਹੋਈ ਪਿੰਡ ਮੈਣ ਮਾਜਰੀ ਦੀ ਵਸਨੀਕ ਬਜ਼ੁਰਗ ਮਹਿਲਾ ਸ਼ਰਧਾਲੂ ਦਲਜੀਤ ਕੌਰ ਨੇ ਵੀ ਦਮ ਤੋੜ ਦਿੱਤਾ ਹੈ | ਜਿਸ ਨਾਲ ਇਸ ਹਾਦਸੇ ਵਿਚ ਮਾਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ ਵੱਧ ਕੇ 9 ਹੋ ਗਈ ਹੈ | ਪਿੰਡ ਮੈਣ ਮਾਜਰੀ ਦੇ ਵਸਨੀਕ ਸਰਬਜੀਤ ਸਿੰਘ ਨੇ ਦੱਸਿਆ ਕਿ ਲਗਭਗ 70 ਸਾਲਾ ਬਜ਼ੁਰਗ ਮਹਿਲਾ ਦਲਜੀਤ ਕੌਰ ਜੋ ਕਿ ਇਸ ਬੱਸ ਹਾਦਸੇ ਵਿਚ ਜ਼ਖਮੀ ਹੋਏ ਸਨ, ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ ਸੀ, ਜਿਨ੍ਹਾਂ ਦੀ ਉੱਥੋਂ ਤਬੀਅਤ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਗਈ ਸੀ | ਉਨ੍ਹਾਂ ਦੱਸਿਆ ਕਿ ਬੀਤੀ ਦੇਰ ਰਾਤ ਦਲਜੀਤ ਕੌਰ ਪਤਨੀ ਲੇਟ ਭਜਨ ਸਿੰਘ ਦੀ ਤਬੀਅਤ ਖ਼ਰਾਬ ਹੋਣ ਤੇ ਉਸ ਨੂੰ ਮੁਹਾਲੀ 6 ਫੇਸ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਅੱਜ ਤੜਕੇ ਉਨ੍ਹਾਂ ਦੀ ਮੌਤ ਹੋ ਗਈ ਹੈ | ਦੱਸਣਯੋਗ ਹੈ ਕਿ ਹਲਕਾ ਬਸੀ ਪਠਾਣਾਂ ਅਧੀਨ ਪੈਂਦੇ ਪਿੰਡ ਮੈਣ ਮਾਜਰੀ ਤੋਂ ਸ਼ਰਧਾਲੂਆਂ ਨਾਲ ਭਰੀ ਇੱਕ ਬੱਸ ਵਿਸਾਖੀ ਵਾਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਹੋਈ ਸੀ, ਉਸੇ ਰਾਤ ਨੂੰ ਵਾਪਸ ਪਰਤਦੇ ਸਮੇਂ ਉਕਤ ਬੱਸ ਪਿੰਡ ਹਿੰਮਤਪੁਰਾ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ ਸੀ, ਜਿਸ ਵਿਚ ਦੋ ਮਹਿਲਾ ਸ਼ਰਧਾਲੂਆਂ ਸਮੇਤ 8 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ ਤੇ ਮਿ੍ਤਕਾਂ ਵਿਚ ਗ੍ਰੰਥੀ ਸਮੇਤ 7 ਸ਼ਰਧਾਲੂ ਪਿੰਡ ਮੈਣ ਮਾਜਰੀ ਦੇ ਸਨ | ਜਦੋਂਕਿ ਇਕ ਸ਼ਰਧਾਲੂ ਪਿੰਡ ਕੱਜਲ ਮਾਜਰਾ ਦਾ ਰਹਿਣ ਵਾਲਾ ਸੀ | ਬੱਸ ਹਾਦਸੇ ਦੌਰਾਨ 20 ਤੋਂ ਵੱਧ ਸ਼ਰਧਾਲੂ ਜ਼ਖਮੀ ਹੋ ਗਏ ਸਨ, ਜਿਨ੍ਹਾਂ ਵਿਚ ਦਲਜੀਤ ਕੌਰ ਵੀ ਸ਼ਾਮਿਲ ਸੀ |
Ad Position 22
No active advertisement
ਪਿਛਲੀ ਖ਼ਬਰ ਰੇਹੜੀ ਪਲਟਣ ਕਾਰਨ ਮਹਿਲਾ ਤੇ 2 ਬੱਚੇ ਟੋਭੇ 'ਚ ਡਿੱਗੇ, ਅÏਰਤ ਸਮੇਤ 12 ਸਾਲਾ ਬੱਚੇ ਦੀ ਮੌਤ ਅਗਲੀ ਖ਼ਬਰ ਹਲਕਾ ਫ਼ਤਹਿਗੜ੍ਹ ਸਾਹਿਬ 'ਚ 'ਆਪ' ਨੂੰ ਵੱਡਾ ਝਟਕਾ, ਦੋ ਸੀਨੀਅਰ ਆਗੂਆਂ ਨੇ ਦਿੱਤੇ ਅਸਤੀਫ਼ੇ
Ad Position 24