ਫ਼ਤਹਿਗੜ੍ਹ ਸਾਹਿਬ, 19 ਅਪ੍ਰੈਲ (ਬਲਜਿੰਦਰ ਸਿੰਘ)-ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਅੱਜ ਹਲਕਾ ਫ਼ਤਹਿਗੜ੍ਹ ਸਾਹਿਬ ਦੀਆਂ ਵੱਖ-ਵੱਖ ਅਨਾਜ ਮੰਡੀਆਂ ਪਿੰਡ ਬਰਾਸ, ਪੀਰ ਜੈਨ ਅਤੇ ਬਡਾਲੀ ਆਲਾ ਸਿੰਘ ਦਾ ਦੌਰਾ ਕਰਕੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ | ਡਾ. ਹਰਬੰਸ ਲਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਕਿਸਾਨਾਂ ਨੂੰ ਮੰਡੀਆਂ ਵਿਚ ਆਪਣੀ ਕਣਕ ਦੀ ਫ਼ਸਲ ਵੇਚਣ ਵਿਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਿਉਂਕਿ ਨਾ ਤਾਂ ਸਮੇਂ ਸਿਰ ਫ਼ਸਲ ਦੀ ਖ਼ਰੀਦ ਹੋ ਰਹੀ ਹੈ ਅਤੇ ਨਾ ਹੀ ਲਿਫ਼ਟਿੰਗ | ਜਿਸ ਕਰਕੇ ਅਨਾਜ ਮੰਡੀਆਂ ਵਿਚ ਫ਼ਸਲ ਦੇ ਅੰਬਾਰ ਲੱਗ ਚੁੱਕੇ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ, ਵਜੀਰ ਅਤੇ ਵਿਧਾਇਕ ਰੋਜ਼ਾਨਾ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦ ਕਰਨ ਦੇ ਦਾਅਵੇ ਕਰਦੇ ਰਹਿੰਦੇ ਹਨ ਪਰ ਜ਼ਮੀਨੀ ਹਕੀਕਤ ਇਸ ਦੇ ਬਿਲਕੁਲ ਉਲਟ ਹੈ | ਇਸ ਮੌਕੇ 'ਤੇ ਸੁਰਜੀਤ ਸਿੰਘ ਚੀਮਾ, ਰੁਪਿੰਦਰ ਸਿੰਘ ਨਰੈਣਗੜ੍ਹ, ਪਵਿੱਤਰ ਸਿੰਘ ਖੇੜੀ ਭਾਈਕੀ, ਸਤਵੰਤ ਸਿੰਘ ਬਰਾਸ, ਆੜ੍ਹਤੀ ਗੁਰਿੰਦਰ ਸਿੰਘ ਧਨੋਆ, ਸੁਰਿੰਦਰ ਪਾਲ ਵਰਮਾ, ਅਮਿਤ ਵਰਮਾ, ਜਸਵਿੰਦਰ ਸਿੰਘ ਚੀਮਾ, ਅਜੀਤ ਸਿੰਘ, ਗੁਰਮੇਲ ਸਿੰਘ ਲੋਹਾ ਖੇੜੀ, ਪ੍ਰੀਤਮ ਸਿੰਘ ਢੋਲਾ, ਰੇਸ਼ਮ ਸਿੰਘ, ਮਹਿੰਦਰ ਸਿੰਘ, ਦਰਸ਼ਨ ਸਿੰਘ ਕੋਟਲਾ ਬਜਵਾੜਾ, ਸੁੱਚਾ ਖਾਨ ਮਹੱਦੀਆਂ, ਰਣਧੀਰ ਸਿੰਘ ਧੀਰਾ, ਜਗਵੀਰ ਸਿੰਘ ਤਰਖੇੜੀ, ਦਰਸ਼ਨ ਸਿੰਘ ਚੀਮਾ ਵੀ ਹਾਜ਼ਰ ਸਨ |