ਬਸੀ ਪਠਾਣਾਂ, 19 ਅਪ੍ਰੈਲ (ਐਸ.ਐਸ. ਗੌਤਮ)-ਭਾਰਤੀ ਗਊ ਰੱਖਿਆ ਸੰਘ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਨਾਮਧਾਰੀ ਅਤੇ ਪੰਜਾਬ ਪ੍ਰਧਾਨ ਸਿਕੰਦਰ ਸਿੰਘ ਵਲੋਂ ਭਾਜਪਾ ਐਸ.ਸੀ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਵਿੱਕੀ ਰਾਏ ਨੂੰ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਵਿੱਕੀ ਰਾਏ ਨੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਨਾਮਧਾਰੀ ਅਤੇ ਪੰਜਾਬ ਪ੍ਰਧਾਨ ਸਿਕੰਦਰ ਸਿੰਘ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਗਊ ਮਾਤਾ ਦੀ ਰੱਖਿਆ ਲਈ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਦਿਨ ਰਾਤ ਸੇਵਾ ਕਰਕੇ ਗਊ ਰੱਖਿਆ ਲਈ ਆਪਣੀ ਜਿੰਮੇਵਾਰੀ ਨਿਭਾਉਣਗੇ |