04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਸੂਬੇ ਵਿਚੋਂ ਨਸ਼ੇ ਜਿਹੀਆਂ ਅਲਾਮਤਾਂ ਨੂੰ ਕੱਢਣਾ ਹੈ ਤਾਂ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਸਾਥ ਦੇਈਏ-ਚਾਟੀਵਿੰਡ

Ad Position 21
No active advertisement
ਅਜੀਤ ਡੈਸਕ 20-04-2026
ਚੱਬਾ, 19 ਅਪ੍ਰੈਲ (ਜੱਸਾ ਅਣਜਾਣ)-ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪਾਰਲੀਮੈਂਟ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਦੀ ਨਜ਼ਰਬੰਦੀ ਖਤਮ ਹੋਣ ਦੇ ਬਾਵਜੂਦ ਉਨ੍ਹਾਂ ਨਾਲ ਸੰਬੰਧਿਤ ਕੇਸ਼ਾ ਤਹਿਤ ਅਸਾਮ ਦੀ ਡਿਬਰੂਗੜ ਜੇਲ੍ਹ 'ਚ ਰੱਖਣ ਦਾ ਜੋ ਫ਼ੈਸਲਾ ਪੰਜਾਬ ਸਰਕਾਰ ਵਲੋਂ ਕੀਤਾ ਗਿਆ ਹੈ ਉਹ ਅਤੀ ਨਿੰਦਣਯੋਗ ਹੈ | ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਵਾਰਿਸ ਪੰਜਾਬ ਜਥੇਬੰਦੀ ਦੇ ਹਲਕਾ ਦੱਖਣੀ ਤੋਂ ਸੇਵਾਦਾਰ ਤੇ ਸਾਬਕਾ ਸਰਪੰਚ ਬਲਜੀਤ ਸਿੰਘ ਚਾਟੀਵਿੰਡ ਨੇ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀ ਹੈ | ਉਨ੍ਹਾਂ ਕਿਹਾ ਭਾਈ ਅੰਮਿ੍ਤਪਾਲ ਸਿੰਘ 'ਤੇ ਧੱਕੇ ਨਾਲ ਆਪ ਸਰਕਾਰ ਨੇ ਪਹਿਲਾਂ ਐੱਨ. ਐੱਸ. ਏ. ਲਗਵਾਈ ਤੇ ਫਿਰ ਕੇਂਦਰ ਸਰਕਾਰ ਨਾਲ ਘਿਓ ਖਿੱਚੜੀ ਹੋ ਕੇ ਉਨ੍ਹਾਂ ਨੂੰ ਤਿੰਨ ਸਾਲ ਤੋ ਜੇਲ੍ਹ ਵਿਚ ਬੰਦ ਕੀਤਾ ਹੋਇਆ ਹੈ | ਪਰ ਅੱਜ ਪੰਜਾਬ ਦੇ ਲੋਕ ਜਾਗ ਚੁੱਕੇ ਹਨ ਤੇ ਭਾਈ ਅੰਮਿ੍ਤਪਾਲ ਸਿੰਘ ਦੇ ਹੱਕ ਵਿਚ ਆਪਣੀ ਆਵਾਜ ਨੂੰ ਬੁਲੰਦ ਕਰਨ ਵਿਚ ਤੁਰੇ ਤਾਂ ਆਪ ਸਰਕਾਰ ਲੋਕਾਂ ਦੇ ਰੋਹ ਅੱਗੇ ਝੁਕਦਿਆਂ ਮਜਬੂਰੀ ਵੱਸ ਐੱਨ. ਐੱਸ. ਏ. ਹਟਾਉਣੀ ਪਈ ਜੋ ਪੰਜਾਬੀਆਂ ਦੀ ਏਕਤਾ ਦਾ ਸਬੂਤ ਤੇ ਇਕ ਇਤਿਹਾਸਕ ਜਿੱਤ ਹੈ | ਚਾਟੀਵਿੰਡ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਪੰਜਾਬ ਵਿਚੋਂ ਨਸ਼ੇ ਜਿਹੀਆਂ ਅਲਾਮਤਾਂ ਨੂੰ ਦੂਰ ਕਰਨਾ ਹੈ ਤਾਂ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਸਾਥ ਦੇ ਕੇ ਭਾਈ ਅੰਮਿ੍ਤਪਾਲ ਸਿੰਘ ਅੱਗੇ ਲਿਆਈਏ ਤਾਂ ਜੋ ਸੂਬੇ ਵਿਚ ਰੋਜ਼ਾਨਾ ਹੀ ਨਸ਼ੇ ਨਾਲ ਮਰ ਰਹੇ ਨੌਜਵਾਨਾਂ ਨੂੰ ਬਚਾਇਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਗਊ ਰੱਖਿਆ ਸੰਘ ਨੇ ਵਿੱਕੀ ਰਾਏ ਨੂੰ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਅਗਲੀ ਖ਼ਬਰ ਸੁਖਬੀਰ ਦੀ ਲਗਾਤਾਰ ਮਿਹਨਤ ਨਾਲ ਅਕਾਲੀ ਦਲ ਹੋਇਆ ਹੋਰ ਮਜ਼ਬੂਤ-ਰਣੀਕੇ
Ad Position 24