ਫ਼ਤਹਿਗੜ੍ਹ ਸਾਹਿਬ, 19 ਅਪ੍ਰੈਲ (ਮਨਪ੍ਰੀਤ ਸਿੰਘ)-ਪਸ਼ੂਆਂ ਨੂੰ ਮੂੰਹਖੁਰ ਦੀ ਬਿਮਾਰੀ ਤੋਂ ਸੁਰੱਖਿਅਤ ਰੱਖਣ ਲਈ ਪਸ਼ੂ ਪਾਲਣ ਵਿਭਾਗ ਵਲੋਂ ਲਗਾਤਾਰ ਟੀਕਾਕਰਣ ਮੁਹਿੰਮਾਂ ਜਾਰੀ ਹਨ, ਇਸੇ ਲੜੀ ਤਹਿਤ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ 1,56,102 ਪਸ਼ੂਆਂ ਨੂੰ ਮੂੰਹ ਖੋਰ ਦੀ ਬਿਮਾਰੀ ਤੋਂ ਬਚਾਉਣ ਲਈ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ 29 ਮਈ 2026 ਤੱਕ ਚੱਲੇਗੀ | ਇਹ ਜਾਣਕਾਰੀ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ: ਜਗਦੀਪ ਸਿੰਘ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਟੀਕਾਕਰਣ ਮੁਹਿੰਮ ਨੂੰ ਨੇਪਰੇ ਚੜਾਉਣ ਲਈ ਪਸ਼ੂ ਪਾਲਣ ਵਿਭਾਗ ਦੀਆਂ 31 ਟੀਮਾਂ ਘਰ-ਘਰ ਜਾ ਕੇ ਮੱਝਾਂ ਅਤੇ ਗਾਵਾਂ ਨੂੰ ਮੁਫ਼ਤ ਟੀਕਾਕਰਣ ਕਰਨਗੀਆਂ | ਇਹ ਟੀਕਾਕਰਣ ਸਾਲ ਵਿਚ ਦੋ ਵਾਰ ਲਗਾਇਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਲਗਾਤਾਰ ਟੀਕਾਕਰਣ ਕਰਨ ਨਾਲ ਵੱਡੇ ਪੱਧਰ ਤੇ ਮੂੰਹਖੁਰ ਦੀ ਬਿਮਾਰੀ ਉੱਪਰ ਕੰਟਰੋਲ ਹੋਇਆ ਹੈ ਅਤੇ ਹੁਣ ਇਸ ਬਿਮਾਰੀ ਦੇ ਜੜੋਂ੍ਹ ਖ਼ਾਤਮੇ ਲਈ ਟੀਕਾਕਰਣ ਮੁਹਿੰਮਾਂ ਜਾਰੀ ਹਨ | ਉਨ੍ਹਾਂ ਦੱਸਿਆ ਕਿ ਮੂੰਹਖੁਰ ਦੀ ਬਿਮਾਰੀ ਬਹੁਤ ਹੀ ਖ਼ਤਰਨਾਕ ਛੂਤੀ ਰੋਗ ਹੈ | ਇਸ ਬਿਮਾਰੀ ਨਾਲ ਪਸੂਆਂ ਨੂੰ ਤੇਜ਼ ਬੁਖ਼ਾਰ, ਮੂੰਹ ਦੇ ਲਾਰ, ਮੂੰਹ, ਪੈਰਾਂ ਅਤੇ ਬਣਾਂ ਵਿਚ ਛਾਲੇ ਹੋ ਜਾਂਦੇ ਹਨ, ਪਸ਼ੂਆਂ ਦੀ ਦੁੱਧ ਦੀ ਉਤਪਾਦਕਤਾ ਬਹੁਤ ਘੱਟ ਜਾਂਦੀ ਹੈ, ਪਸ਼ੂਆਂ ਦੀ ਪ੍ਰਜਨਣ ਸਮਰੱਥਾ ਤੇ ਮਾੜਾ ਅਸਰ ਪੈਂਦਾ ਹੈ | ਇਹ ਬਿਮਾਰੀ ਇਕ ਬਿਮਾਰ ਪਸ਼ੂ ਤੋਂ ਦੂਜੇ ਤੰਦਰੁਸਤ ਪਸ਼ੂਆਂ ਵਿਚ ਤੇਜ਼ੀ ਨਾਲ ਫੈਲਦੀ ਹੈ | ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਪਸ਼ੂ ਪਾਲਕਾਂ ਦੇ ਸਹਿਯੋਗ ਨਾਲ ਸਾਰੇ ਯੋਗ ਪਸ਼ੂਆਂ ਦੇ ਟੀਕਾਕਰਣ ਕੀਤੇ ਜਾਣ ਨਾਲ ਇਸ ਬਿਮਾਰੀ ਤੋਂ ਹੋਣ ਵਾਲੇ ਆਰਥਿਕ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ, ਜਿਸ ਨਾਲ ਪਸ਼ੂ ਪਾਲਣ ਦੇ ਕਿੱਤੇ ਨੂੰ ਹੋਰ ਹੁਲਾਰਾ ਮਿਲਦਾ ਹੈ ਅਤੇ ਪਸੂ ਪਾਲਕਾਂ ਦੀ ਆਮਦਨ ਵਿਚ ਵਾਧਾ ਹੁੰਦਾ ਹੈ | ਉਨ੍ਹਾਂ ਵਲੋਂ ਜ਼ਿਲੇ੍ਹ ਦੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਹੈ ਕਿ ਵਿਭਾਗ ਦੀਆਂ ਟੀਮਾਂ ਦਾ ਸਹਿਯੋਗ ਕਰਨ ਅਤੇ 100