05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਭਗਵਾਨ ਪਰਸ਼ੂਰਾਮ ਨੇ ਸਮਾਜਿਕ ਨਿਆਂ ਤੇ ਪੀੜਤ ਵਰਗ ਦੇ ਹੱਕਾਂ ਦੀ ਰਾਖੀ ਲਈ ਸ਼ਸਤਰ ਚੁੱਕਿਆ-ਰਾਜੂ ਖੰਨਾ <br/>

Ad Position 21
No active advertisement
ਅਜੀਤ ਡੈਸਕ 20-04-2026
ਅਮਲੋਹ, 19 ਅਪ੍ਰੈਲ (ਅੰਮਿ੍ਤ ਸਿੰਘ ਸ਼ੇਰਗਿੱਲ)-ਧਰਮ ਨਾਲ ਵੈਰ ਰੱਖਣ ਵਾਲੇ ਅਨਿਆਕਾਰੀਆ ਨੂੰ ਦਬਾਉਣ ਲਈ ਅਤੇ ਜਗਤ ਦੀ ਰੱਖਿਆ ਲਈ ਭਗਵਾਨ ਪਰਸ਼ੂਰਾਮ ਨੇ ਪਰਸ਼ੂ ਨੂੰ ਧਾਰਨ ਕੀਤਾ | ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਵਲੋਂ ਅੱਜ ਪਰਸ਼ੂਰਾਮ ਜੈਅੰਤੀ ਤੇ ਭਗਵਾਨ ਪਰਸ਼ੂਰਾਮ ਵੈਲਫੈਅਰ ਸੁਸਾਇਟੀ ਅਮਲੋਹ ਵਲੋਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ | ਰਾਜੂ ਖੰਨਾ ਨੇ ਕਿਹਾ ਕਿ ਭਗਵਾਨ ਪਰਸ਼ੂਰਾਮ ਨੇ ਸਮਾਜਿਕ ਨਿਆਂ ਅਤੇ ਸਮਾਨਤਾ ਦੀ ਸਥਾਪਨਾ ਦੇ ਉਦੇਸ਼ ਨਾਲ ਅਤੇ ਸਮਾਜ ਦੇ ਸ਼ੋਸ਼ਿਤ ਤੇ ਪੀੜਤ ਵਰਗ ਦੇ ਹੱਕਾਂ ਦੀ ਰਾਖੀ ਲਈ ਸ਼ਸਤਰ ਚੁੱਕਿਆ, ਜਿਨ੍ਹਾਂ ਦੀ ਸਿੱਖਿਆਵਾਂ ਅੱਜ ਦੀ ਪੀੜ੍ਹੀ ਲਈ ਪ੍ਰੇਰਣਾ ਸਰੋਤ ਹਨ | ਉਨ੍ਹਾਂ ਕਿਹਾ ਕਿ ਸਮੁੱਚੀ ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਹੈ ਜਿਨ੍ਹਾਂ ਵਲੋਂ ਹਰ ਸਾਲ ਇਹ ਸਮਾਗਮ ਕਰਵਾ ਕੇ ਸਮੁੱਚੀਆਂ ਸੰਗਤਾਂ ਤੇ ਸਮਾਜ ਨੂੰ ਚੰਗੀ ਤੇ ਉਚਿੱਤ ਸੇਧ ਦੇਣ ਦਾ ਕਾਰਜ ਕੀਤਾ ਜਾਂਦਾ ਹੈ | ਇਸ ਮੌਕੇ ਤੇ ਸੁਸਾਇਟੀ ਦੇ ਸਰਪ੍ਰਸਤ ਪ੍ਰੇਮ ਚੰਦ ਸ਼ਰਮਾ, ਰਾਣਾ ਅਜ਼ਾਦ ਸ਼ਰਮਾ, ਪ੍ਰਧਾਨ ਰਾਜੀਵ ਕਿ੍ਸ਼ਨ ਸ਼ਰਮਾ, ਸਕੱਤਰ ਡਾ. ਯਾਦਵਿੰਦਰ ਸ਼ਰਮਾ ਤੇ ਖ਼ਜ਼ਾਨਚੀ ਮੋਹਿਤ ਛਿੱਬਾ ਦੀ ਅਗਵਾਈ ਵਿਚ ਸਮੁੱਚੇ ਸੁਸਾਇਟੀ ਮੈਂਬਰਾਂ ਵਲੋਂ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ ਤੇ ਐਸ.ਸੀ. ਵਿੰਗ ਦੇ ਸ਼ਹਿਰੀ ਪ੍ਰਧਾਨ ਬਲਤੇਜ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਇਸ ਸਮਾਗਮ ਵਿਚ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਗਰਗ, ਮਾਨਵ ਭਲਾਈ ਮੰਚ ਦੇ ਪ੍ਰਧਾਨ ਮਾਸਟਰ ਮਨੋਹਰ ਲਾਲ, ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ. ਅਰਜੁਨ ਸਿੰਘ ਅਮਲੋਹ, ਚੇਅਰਮੈਨ ਕੁਲਭੂਸ਼ਨ ਸ਼ਰਮਾ, ਸੀਨੀਅਰ ਆਗੂ ਸੁਖਵਿੰਦਰ ਸਿੰਘ ਕਾਲਾ ਅਰੋੜਾ, ਐਂਡ ਦੇਵਰਤਨ ਸ਼ਰਮਾ, ਐਂਡ ਸੀਤਲ ਸ਼ਰਮਾ, ਹਿਤੇਸ਼ ਸ਼ਰਮਾ ਭੱਦਲਥੂਹਾ, ਅਸ਼ੋਕ ਕੁਮਾਰ ਬਾਤਿਸ਼, ਗੌਤਮ ਸ਼ਰਮਾ, ਪਰਮਿੰਦਰ ਸਿੰਘ ਨੀਟਾ ਸੰਧੂ, ਮਨਦੀਪ ਸ਼ਰਮਾ, ਕੁਲਦੀਪ ਸ਼ਰਮਾ, ਐਂਡ ਮੇਅੰਕ ਸ਼ਰਮਾ, ਪੰਡਿਤ ਸੁਰਿੰਦਰ ਕੁਮਾਰ, ਪ੍ਰਮੋਦ ਵਸ਼ਿਸ਼ਟ, ਧਰਮਪਾਲ ਭੜੀ ਪੀ.ਏ ਰਾਜੂ ਖੰਨਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਬ੍ਰਾਹਮਣ ਭਾਈਚਾਰੇ ਦੇ ਆਗੂ ਸਾਹਿਬਾਨ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਬਣਾਏ ਕਾਨੂੰਨ ਲਈ ਧੰਨਵਾਦ-ਸੰਤ ਮਹਿੰਦਰ ਸਿੰਘ ਖਾਲਸਾ ਅਗਲੀ ਖ਼ਬਰ ਭਗਵਾਨ ਪਰਸ਼ੂਰਾਮ ਨੇ ਸਾਨੂੰ ਜ਼ੁਲਮ ਦੇ ਖ਼ਿਲਾਫ਼ ਲੜਨ ਤੇ ਸੱਚ 'ਤੇ ਪਹਿਰਾ ਦੇਣ ਲਈ ਪ੍ਰੇਰਿਤ ਕੀਤਾ-ਸਿੱਧੂਪੁਰ <br/>
Ad Position 24