31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਸਕਾਲਰਜ ਪਬਲਿਕ ਸਕੂਲ ਨੇ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿਚ ਜਿੱਤੇ 13 ਤਗਮੇ

Ad Position 21
No active advertisement
ਅਜੀਤ ਡੈਸਕ 23-04-2026
ਰਾਜਪੁਰਾ, 22 ਅਪ੍ਰੈਲ (ਜੀ.ਪੀ. ਸਿੰਘ)-ਸਥਾਨਕ ਸਕਾਲਰਜ਼ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਚੰਡੀਗੜ੍ਹ ਵਿਖੇ ਹੋਏ ਰੋਲਰ ਸਕੇਟਿੰਗ ਮੁਕਾਬਲਿਆਂ 'ਚ 13 ਤਗਮੇ ਜਿੱਤ ਕੇ ਰਾਜਪੁਰਾ ਸ਼ਹਿਰ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ ਨੇ ਦੱਸਿਆ ਕਿ ਸਕਾਲਰਜ਼ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਚੰਡੀਗੜ੍ਹ ਦੇ ਸੈਕਟਰ 10 ਵਿਚ ਦਸਵੇਂ ਆਲ ਇੰਡੀਆ ਓਪਨ ਚੈਂਪੀਅਨਸ਼ਿਪ ਮੁਕਾਬਲੇ ਦੇ 'ਚ ਹਿੱਸਾ ਲਿਆ | ਇਸ ਮੁਕਾਬਲਿਆਂ 'ਚ ਸਿਰਸਾ, ਪਟਿਆਲਾ, ਨਾਭਾ, ਚੰਡੀਗੜ੍ਹ, ਮੋਗਾ ਆਦਿ ਸ਼ਹਿਰਾਂ ਤੋਂ 450 ਖਿਡਾਰੀਆਂ ਨੇ ਹਿੱਸਾ ਲਿਆ ਸੀ | ਇਸੇ ਤਰ੍ਹਾਂ ਦੌੜ ਵਿਚ ਹੀਰਤ ਸੈਣੀ ਨੇ 2, ਐਂਜਲ ਤਮੰਗ ਅਤੇ ਅਰਸ਼ਪ੍ਰੀਤ ਸਿੰਘ ਨੇ ਇਕ ਇਕ ਸੋਨ ਤਗਮਾ ਜਿੱਤਿਆ | ਇਸ ਤਰ੍ਹਾਂ ਐਂਜਲ ਤਮੰਗ, ਅਰਸ਼ਪ੍ਰੀਤ ਸਿੰਘ, ਅਭੀਜਾਤ, ਮਨਮੀਤ ਸਿੰਘ, ਦਿਲਜਾਨ ਅਤੇ ਪੰਖੀ ਰਾਣਾ ਨੇ ਇਕ ਇਕ ਚਾਂਦੀ ਦਾ ਤਗਮਾ ਜਿੱਤਿਆ | ਇਸ ਤਰ੍ਹਾਂ ਅਭੀਜਾਤ, ਮਨਮੀਤ ਸਿੰਘ ਅਤੇ ਪੰਖੀ ਰਾਣਾ ਨੇ ਇਕ ਇਕ ਕਾਂਸੇ ਦਾ ਤਗਮਾ ਵੀ ਜਿੱਤਿਆ | ਵਿਦਿਆਰਥੀਆਂ ਦੀ ਇਸ ਜਿੱਤ 'ਤੇ ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ, ਡਾਇਰੈਕਟਰ ਸੁਦੇਸ਼ ਜੋਸ਼ੀ ਅਤੇ ਪਿ੍ੰਸੀਪਲ ਭਾਰਤੀ ਆਸ਼ੂਤੋਸ਼ ਨੇ ਇਸ ਸਫਲਤਾ ਦਾ ਸਿਹਰਾ ਦਿੰਦੇ ਹੋਏ ਸਕੇਟਿੰਗ ਕੋਚ ਗੁਰਦੀਪ ਸਿੰਘ ਅਤੇ ਸੰਦੀਪ ਕੁਮਾਰ ਨੂੰ ਵਧਾਈਆਂ ਦਿੱਤੀਆਂ ਅਤੇ ਖਿਡਾਰੀਆਂ ਨੂੰ ਵਧਾਈਆਂ ਦਿੰਦਿਆਂ ਹੋਇਆਂ ਭਵਿੱਖ ਵਿਚ ਇਸੇ ਤਰ੍ਹਾਂ ਅੱਗੇ ਵਧਦੇ ਰਹਿਣ ਦੇ ਲਈ ਉਤਸ਼ਾਹਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪੁਰਾਣੇ ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ ਵਲੋਂ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਅਗਲੀ ਖ਼ਬਰ ਕੋਹਿਨੂਰ ਸਕੂਲ ਦੇ ਵਿਦਿਆਰਥੀਆਂ ਨੇ ਪੋਲੀਥੀਨ ਵਿਰੁੱਧ ਰੈਲੀ ਕੱਢੀ
Ad Position 24