ਬਸੀ ਪਠਾਣਾਂ, 22 ਅਪ੍ਰੈਲ (ਐਚ.ਐਸ. ਗੌਤਮ)-ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬਸੀ ਪਠਾਣਾਂ ਤੋਂ ਵਿਧਾਇਕ ਰੁਪਿੰਦਰ ਸਿੰਘ ਹੈਪੀ ਵਲੋਂ ਵਾਰਡ ਨੰ. 5 ਤੋਂ ਸ਼ਰਧਾਲੂਆਂ ਦੀ 25ਵੀਂ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਵਿਧਾਇਕ ਹੈਪੀ ਨੇ ਦੱਸਿਆ ਕਿ ਇਹ ਸ਼ਰਧਾਲੂ ਇਸ ਯਾਤਰਾ ਦੌਰਾਨ ਸ੍ਰੀ ਦਰਬਾਰ ਸਾਹਿਬ (ਸ੍ਰੀ ਅੰਮਿ੍ਤਸਰ ਸਾਹਿਬ), ਵਾਘਾ ਬਾਰਡਰ, ਜਲਿਆਂਵਾਲਾ ਬਾਗ, ਸ੍ਰੀ ਦੁਰਗਿਆਨਾ ਮੰਦਰ ਅਤੇ ਰਾਮ ਤੀਰਥ ਵਾਲਮੀਕੀ ਮੰਦਰ ਦੇ ਦਰਸ਼ਨ ਕਰਨਗੇ | ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਸ਼ਰਧਾਲੂਆਂ ਵਲੋਂ ਰਜਿਸਟ੍ਰੇਸ਼ਨ ਦਾ ਦੌਰ ਲਗਾਤਾਰ ਤੇਜ਼ ਹੋ ਰਿਹਾ ਹੈ, ਜੋ ਕਿ ਬਹੁਤ ਹੀ ਸੰਤੋਖਜਨਕ ਗੱਲ ਹੈ | ਉਨ੍ਹਾਂ ਦੱਸਿਆ ਕਿ ਹਰ ਬੱਸ ਨਾਲ ਗਾਈਡ ਅਤੇ ਮੈਡੀਕਲ ਟੀਮ ਮੌਜੂਦ ਰਹਿੰਦੀ ਹੈ, ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ ਸ਼ਰਧਾਲੂਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਯੋਜਨਾ ਸ਼ਰਧਾਲੂਆਂ ਲਈ ਬਹੁਤ ਹੀ ਲਾਭਕਾਰੀ ਸਾਬਤ ਹੋ ਰਹੀ ਹੈ | ਉਨ੍ਹਾਂ ਵਿਧਾਇਕ ਰੁਪਿੰਦਰ ਸਿੰਘ ਹੈਪੀ ਦਾ ਵੀ ਧੰਨਵਾਦ ਕੀਤਾ | ਇਸ ਮੌਕੇ ਰਾਜ ਪੁਰੀ, ਇੰਦਰਜੀਤ ਸਿੰਘ, ਸੰਜੀਵ ਸਚਦੇਵਾ, ਜਸਵਿੰਦਰ ਸਿੰਘ ਪਿੰਕਾ, ਅਮਰੀਕ ਸਿੰਘ ਤੋਂ ਇਲਾਵਾ 'ਆਪ' ਆਗੂ ਅਤੇ ਇਲਾਕੇ ਦੇ ਨੁਮਾਇੰਦੇ ਮੌਜੂਦ ਸਨ |