27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਸ਼੍ਰੋ.ਅ.ਦਲ ਨੇ ਐਸ.ਸੀ. ਭਾਈਚਾਰੇ ਨੂੰ ਹਮੇਸ਼ਾ ਵੱਡੇ ਮਾਣ ਸਨਮਾਨ ਦਿੱਤੇ-ਰਾਜੂ ਖੰਨਾ, ਡਾ. ਅਰਜਨ ਸਿੰਘ

Ad Position 21
No active advertisement
ਅਜੀਤ ਡੈਸਕ 24-04-2026
ਅਮਲੋਹ, 23 ਅਪ੍ਰੈਲ (ਕੇਵਲ ਸਿੰਘ, ਅੰਮਿ੍ਤ ਸ਼ੇਰਗਿੱਲ)-ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਸਰਕਾਰ ਅਤੇ ਪਾਰਟੀ ਵਿਚ ਐਸ.ਸੀ ਭਾਈਚਾਰੇ ਨੂੰ ਸੇਵਾ ਕਰਨ ਦਾ ਮਾਣ ਦਿੱਤਾ, ਕਿਉਂਕਿ ਐਸ.ਸੀ ਸਮਾਜ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਸਮੇਂ ਸਮੇਂ ਤੇ ਡਟ ਕੇ ਖੜਿ੍ਹਆ ਹੈ | ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਅਤੇ ਐਸ.ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ. ਅਰਜਨ ਸਿੰਘ ਨੇ ਪਾਰਟੀ ਦਫ਼ਤਰ ਅਮਲੋਹ ਵਿਖੇ ਐਸ.ਸੀ ਵਿੰਗ ਦੇ ਨਵ-ਨਿਯੁਕਤ ਸਰਕਲ ਪ੍ਰਧਾਨਾਂ ਦਾ ਸਨਮਾਨ ਕਰਨ ਸਮੇਂ ਕੀਤਾ | ਰਾਜੂ ਖੰਨਾ ਤੇ ਡਾ. ਅਰਜਨ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਜੋ ਸਹੂਲਤਾਂ ਲੋੜਵੰਦਾਂ ਪਰਿਵਾਰਾਂ ਤੇ ਐਸ.ਸੀ ਸਮਾਜ ਨੂੰ ਮਿਲਿਆ, ਉਹ ਅਜੇ ਤੱਕ ਹੋਰ ਕਿਸੇ ਵੀ ਸਰਕਾਰ ਨੇ ਨਹੀਂ ਦਿੱਤੀਆਂ | ਜਦੋਂ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਇਸ ਸਮਾਜ ਦਾ ਸ਼ੋਸ਼ਣ ਕਰਨ ਤੋਂ ਸਿਵਾਏ ਕੁਝ ਨਹੀਂ ਕੀਤਾ | ਰਾਜੂ ਖੰਨਾ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਆਟਾ ਦਾਲ ਸਕੀਮ ਤਹਿਤ 30 ਕਿੱਲੋ ਕਣਕ ਲਗਾਈ ਸੀ | ਉਸ ਵਿਚ 'ਆਪ' ਸਰਕਾਰ ਨੇ ਵੱਡੀ ਕਟੌਤੀ ਕਰਦਿਆਂ 5 ਕਿੱਲੋ ਪ੍ਰਤੀ ਵਿਅਕਤੀ ਕਰਕੇ ਲੋੜਵੰਦ ਪਰਿਵਾਰਾਂ ਦੇ ਮੰੂਹੋਂ ਰੋਟੀ ਖੋਹੀ ਹੈ | ਰਾਜੂ ਖੰਨਾ ਨੇ ਸਮੁੱਚੇ ਐਸ.ਸੀ ਸਮਾਜ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੇ ਕੰਮਾਂ ਨੂੰ ਦੇਖਦੇ ਹੋਏ ਪਾਰਟੀ ਦੇ ਝੰਡੇ ਹੇਠ ਇਕੱਠੇ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨ | ਇਸ ਮੌਕੇ ਸੁਖਬੀਰ ਸਿੰਘ ਸਰਕਲ ਪ੍ਰਧਾਨ ਡਡਹੇੜੀ ਦਿਹਾਤੀ, ਹਰਜੀਤ ਸਿੰਘ ਸਰਕਲ ਪ੍ਰਧਾਨ ਮੰਡੀ ਗੋਬਿੰਦਗੜ੍ਹ, ਚਰਨਜੀਤ ਚੰਨਾ ਸਰਕਲ ਪ੍ਰਧਾਨ ਮੰਡੀ ਗੋਬਿੰਦਗੜ੍ਹ, ਰਾਮ ਸਿੰਘ ਸ਼ਹਿਰੀ ਪ੍ਰਧਾਨ, ਗੁਰਸੇਵਕ ਸਿੰਘ ਸਰਕਲ ਪ੍ਰਧਾਨ ਦਿਹਾਤੀ, ਕਰਨੈਲ ਸਿੰਘ ਤੂਰਾਂ, ਗੁਰਵਿੰਦਰ ਸਿੰਘ ਸਰਕਲ ਪ੍ਰਧਾਨ ਸਲਾਣਾ ਦਿਹਾਤੀ, ਜਗਤਾਰ ਸਿੰਘ ਜੱਗੀ ਸਰਕਲ ਪ੍ਰਧਾਨ ਦਿਹਾਤੀ ਬੁੱਗਾ ਤੇ ਬਲਤੇਜ ਸਿੰਘ ਅਮਲੋਹ ਸ਼ਹਿਰੀ ਪ੍ਰਧਾਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਤੇ ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਕੈਪਟਨ ਜਸਵੰਤ ਸਿੰਘ ਬਾਜਵਾ, ਹਰਬੰਸ ਸਿੰਘ ਬਡਾਲੀ, ਹਰਿੰਦਰ ਸਿੰਘ ਦੀਵਾ, ਜਰਨੈਲ ਸਿੰਘ ਮਾਜਰੀ, ਹਰਵਿੰਦਰ ਸਿੰਘ ਬਿੰਦਾ ਮਾਜਰੀ, ਬਲਜਿੰਦਰ ਸਿੰਘ ਸੇਖੋਂ, ਨਾਜ਼ਰ ਸਿੰਘ ਸੰਤ ਨਗਰ, ਕੁਲਵਿੰਦਰ ਸਿੰਘ ਭੰਗੂ, ਸੋਮਨਾਥ ਅਜਨਾਲੀ, ਬਲਜਿੰਦਰ ਸਿੰਘ ਅੰਬੇਮਾਜਰਾ, ਦਿਲਾਵਰ ਸਿੰਘ ਅਜਨਾਲੀ, ਸਿਮਰਨਜੀਤ ਸਿੰਘ ਡਿਪਟੀ, ਗੁਰਮੇਲ ਸਿੰਘ ਅਮਲੋਹ, ਹਰਤੇਜਪਾਲ ਸਿੰਘ ਅੰਬੇਮਾਜਰਾ, ਦਵਿੰਦਰ ਸਿੰਘ ਤੂਰਾਂ, ਕੁਲਵਿੰਦਰ ਸਿੰਘ ਰੈਹਿਲ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਅੱਜ ਰਾਤ 8 ਵਜੇ ਸਿਵਲ ਡਿਫੈਂਸ ਵਲੋਂ ਮਾਡਰਨ ਵੈਲੀ ਫ਼ਤਹਿਗੜ੍ਹ ਸਾਹਿਬ ਕੀਤੀ ਜਾਵੇਗੀ ਮੌਕ ਡਰਿੱਲ-ਡੀ.ਸੀ. ਅਗਲੀ ਖ਼ਬਰ ਪੁਲਿਸ ਨੂੰ ਬਿਮਾਰ ਹਾਲਤ ਵਿਚ ਮਿਲੇ ਅਣਪਛਾਤੇ ਵਿਅਕਤੀ ਦੀ ਇਲਾਜ ਦੌਰਾਨ ਹੋਈ ਮੌਤ
Ad Position 24