ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਨੇ ਸ਼ਾਪਕੀਪਰਜ਼ ਐਸੋਸੀਏਸ਼ਨ ਨਾਲ ਕੀਤੀ ਅਹਿਮ ਮੀਟਿੰਗ
ਅਜੀਤ ਡੈਸਕ
24-04-2026
ਨਗਰ ਕੌਂਸਲ ਚੋਣਾਂ ਸਬੰਧੀ ਪੁੱਛੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਜਲਦ ਹੀ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰੇਗੀ ਅਤੇ ਇਸ ਲਈ 11 ਮੈਂਬਰੀ ਕਮੇਟੀ ਸਰਗਰਮ ਤੌਰ 'ਤੇ ਕੰਮ ਕਰ ਰਹੀ ਹੈ | ਪੰਜਾਬ ਸਰਕਾਰ ਵਲੋਂ ਲਏ ਜਾ ਰਹੇ ਕਰਜ਼ੇ 'ਤੇ ਟਿੱਪਣੀ ਕਰਦਿਆਂ ਨਾਭਾ ਨੇ ਕਿਹਾ ਕਿ ਲਗਾਤਾਰ ਕਰਜ਼ਾ ਲੈਣ ਦੀ ਨੀਤੀ ਦਾ ਸਿੱਧਾ ਅਸਰ ਆਮ ਲੋਕਾਂ 'ਤੇ ਪਵੇਗਾ | ਉਨ੍ਹਾਂ ਕਿਹਾ ਕਿ ਇਹ ਬੋਝ ਆਿਖ਼ਰਕਾਰ ਮਹਿੰਗਾਈ, ਟੈਕਸਾਂ ਅਤੇ ਹੋਰ ਆਰਥਿਕ ਦਬਾਅ ਦੇ ਰੂਪ ਵਿਚ ਹਰ ਨਾਗਰਿਕ ਦੀ ਜੇਬ 'ਤੇ ਪਵੇਗਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਚੋਣਾਂ ਵਿਚ ਸੋਚ-ਵਿਚਾਰ ਕਰਕੇ ਫ਼ੈਸਲਾ ਲੈਣ | ਇਸ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਸੰਜੀਵ ਦੱਤਾ, ਪ੍ਰਦੇਸ਼ ਸਕੱਤਰ ਡਾ. ਮਨਮੋਹਨ ਕੌਸ਼ਲ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਰਵਿੰਦ ਸਿੰਗਲਾ, ਲੱਕੀ ਸ਼ਰਮਾ, ਕਮਲਜੀਤ ਸਿੰਘ ਸੋਮਾ, ਵਿਨੈ ਸ਼ਰਮਾ ਸਮੇਤ ਐਸੋਸੀਏਸ਼ਨ ਦੇ ਚੇਅਰਮੈਨ ਪਵਨ ਸ਼ਰਮਾ, ਪ੍ਰਧਾਨ ਨਰਿੰਦਰ ਭਾਟੀਆ, ਜਨਰਲ ਸਕੱਤਰ ਡਾ. ਅਮਿੱਤ ਸੰਦਲ, ਦੀਪਕ ਖੋਸਲਾ, ਪ੍ਰਮੋਦ ਗੁਪਤਾ ਲਵਲੀ, ਤਿਲਕ ਰਾਜ ਤਲਵਾੜ, ਗੁਰਦੇਵ ਸਿੰਘ, ਸੰਜੇ ਭਾਟੀਆ, ਅਨਿਲ ਕੁਮਾਰ, ਦਰਸ਼ਨ ਲਾਲ ਭਾਟੀਆ, ਵਰੁਣ ਕਵਾਤਰਾ, ਬਲਵਿੰਦਰ ਵਰਮਾ, ਬਲਬੀਰ ਸਿੰਘ, ਸੰਦੀਪ ਸ਼ਰਮਾ, ਦੀਪਕ ਭਾਰਤੀ ਆਦਿ ਹਾਜ਼ਰ ਰਹੇ |