ਬਹਾਦਰਗੜ੍ਹ, 23 ਅਪ੍ਰੈਲ (ਕੁਲਵੀਰ ਸਿੰਘ ਧਾਲੀਵਾਲ)-ਕਮਾਂਡੋ ਕੰਪਲੈਕਸ ਕਿਲ੍ਹਾ ਬਹਾਦਰਗੜ੍ਹ ਵਿਖੇ ਅੱਜ ਸਵੇਰੇ ਇਕ ਦੁਖਦਾਈ ਘਟਨਾ ਵਾਪਰ ਜਾਣ ਦੀ ਖ਼ਬਰ ਹੈ | ਜਿਸ ਦੌਰਾਨ ਸਬ ਇੰਸਪੈਕਟਰ ਗੁਲਸ਼ਨ ਕੌਰ ਦੀ ਕਸਰਤ ਕਰਦੇ ਸਮੇਂ ਪੈਰ ਫਿਸਲਣ ਕਾਰਨ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਗੁਲਸ਼ਨ ਕੌਰ ਸਾਲ 2023 ਵਿਚ ਭਰਤੀ ਹੋਈ ਸੀ ਅਤੇ 17 ਮਾਰਚ 2026 ਤੋਂ ਤਿੰਨ ਮਹੀਨੇ ਦੀ ਕਮਾਂਡੋ ਟਰੇਨਿੰਗ ਲਈ ਕਮਾਂਡੋ ਕੰਪਲੈਕਸ ਵਿਖੇ ਆਈ ਸੀ | ਚੌਂਕੀ ਮੁਖੀ ਬਹਾਦਰਗੜ੍ਹ ਜਨਕ ਰਾਜ ਨੇ ਜਾਣਕਾਰੀ ਦਿੱਤੀ ਗਈ ਕਿ ਸਵੇਰੇ ਚਾਰ ਤੋਂ ਪੰਜ ਵਜੇ ਦੇ ਵਿਚਕਾਰ ਆਪਣੇ ਤੌਰ 'ਤੇ ਕਸਰਤ ਕਰਦੇ ਸਮੇਂ ਕਪੂਰਥਲਾ ਵਾਸੀ ਇਸ ਸਬ-ਇੰਸਪੈਕਟਰ ਦੀ ਮੌਤ ਹੋ ਗਈ | ਜਿਸ ਉਪਰੰਤ ਪੋਸਟਮਾਰਟਮ ਕਰਵਾ ਕੇ ਮਿ੍ਤਕਦੇਹ ਉਸ ਦੇ ਵਾਰਸਾਂ ਨੂੰ ਸੌਂਪ ਦਿੱਤੀ ਗਈ |