07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਪੁਲਿਸ ਵਲੋਂ ਪੰਚਾਇਤੀ ਚਰਾਂਦ 'ਚ ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 25-04-2026
ਨੰਗਲ, 24 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਨੈਸ਼ਨਲ ਗਰੀਨ ਟਿ੍ਬਿਊਨਲ ਦੀਆਂ ਹਦਾਇਤਾਂ ਉਪਰੰਤ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਗੈਰ ਕਾਨੂੰਨੀ ਮਾਈਨਿੰਗ ਖ਼ਿਲਾਫ਼ ਕਾਰਵਾਈ ਕਰਦੀਆਂ ਨੰਗਲ ਪੁਲਿਸ ਵਲੋਂ ਮਾਮਲਾ ਦਰਜ ਕਰਨ ਦਾ ਸਮਾਚਾਰ ਹੈ | ਐਸ.ਡੀ.ਐਮ ਨੰਗਲ ਸਚਿਨ ਪਾਠਕ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ.ਡੀ.ਐਮ. ਨੰਗਲ ਦੀ ਦੇਖ-ਰੇਖ ਹੇਠ ਡੀ.ਐਸ.ਪੀ ਨੰਗਲ ਅਤੇ ਐਕਸੀਅਨ ਮਾਈਨਿੰਗ ਸ੍ਰੀ ਅਨੰਦਪੁਰ ਸਾਹਿਬ ਦੇ ਪੂਰਨ ਸਹਿਯੋਗ ਨਾਲ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਇੱਕ ਤਾਲਮੇਲ ਮੁਹਿੰਮ ਚਲਾਈ ਗਈ | ਉਨ੍ਹਾਂ ਦੱਸਿਆ ਕਿ ਜਦੋਂ ਕੁੱਝ ਮੀਡੀਆ ਦੇ ਹਿੱਸੇ ਵਲੋਂ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਭਲਾਣ ਗ੍ਰਾਮ ਪੰਚਾਇਤ ਦੀ ਚਰਾਂਦ ਵਿਚ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਤਾਂ ਪੁਲਿਸ ਨੇ ਐਫ.ਆਈ.ਆਰ. ਬੀ.ਡੀ.ਪੀ.ਓ. ਨੰਗਲ ਵਲੋਂ ਐਸ.ਡੀ.ਓ. ਮਾਈਨਿੰਗ ਨੰਗਲ ਦੇ ਸਹਿਯੋਗ ਨਾਲ ਤੇਜ਼ ਅਤੇ ਸੰਖੇਪ ਜਾਂਚ ਤੋਂ ਬਾਅਦ ਦਰਜ ਕੀਤੀ ਹੈ | ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਅਨੰਦਪੁਰ ਸਾਹਿਬ ਈਸ਼ਾਨ ਚੌਧਰੀ ਨੇ ਇਸ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਨੰਗਲ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ | ਦੱਸਿਆ ਗਿਆ ਕਿ ਜਿਸ ਜਗਾ 'ਤੇ ਨਾਜਾਇਜ਼ ਮਾਈਨਿੰਗ ਹੋਈ ਹੈ, ਉਹ ਪੰਚਾਇਤੀ ਚਰਾਂਦ ਹੈ ਅਤੇ ਮਾਈਨਿੰਗ ਵਿਭਾਗ ਦੀ ਰਿਪੋਰਟ ਅਨੁਸਾਰ ਮੌਕੇ 'ਤੇ ਕਰੀਬ 257 ਫੁੱਟ ਚੌੜੀ 232 ਫੁੱਟ ਚੌੜੀ 4 ਫੁੱਟ ਉੱਚੀ ਬਜਰੀ/ਗਰੈਵਲ ਦੀ ਖ਼ੁਦਾਈ ਕੀਤੀ ਗਈ ਹੈ | ਪਰ ਮੌਕੇ 'ਤੇ ਕੋਈ ਵੀ ਮਸ਼ੀਨਰੀ ਨਹੀਂ ਮਿਲੀ | ਇਸ ਸਬੰਧੀ ਸ਼ਿਕਾਇਤ ਦੇ ਆਧਾਰ 'ਤੇ ਨੰਗਲ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਈਨ ਐਂਡ ਮਿਨਰਲਜ਼ ਐਕਟ 1957 ਦੀ ਧਾਰਾ 21 (1), 4 (1) ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਕੀ ਕਹਿੰਦੇ ਹਨ ਥਾਣਾ ਮੁਖੀ ਨੰਗਲ-:ਇਸ ਸਬੰਧੀ ਪੁਲਿਸ ਥਾਣਾ ਮੁਖੀ ਨੰਗਲ ਇੰਸਪੈਕਟਰ ਸਿਮਰਨਜੀਤ ਸਿੰਘ ਸੈਣੀ ਨੇ ਕਿਹਾ ਕਿ ਪੁਲਿਸ ਵਲੋਂ ਉਕਤ ਮਾਮਲਾ ਦਰਜ ਕਰ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਜਲਦ ਹੀ ਗੈਰ ਕਾਨੂੰਨੀ ਮਾਈਨਿੰਗ ਵਿਚ ਵਰਤੀ ਗਈ ਮਸ਼ੀਨਰੀ ਅਤੇ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲੇ ਲੋਕਾਂ ਦੀ ਸ਼ਨਾਖ਼ਤ ਕਰਕੇ ਸਖ਼ਤ ਤੋਂ ਸਖ਼ਤ ਕਾਰਵਾਈ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ | ਥਾਣਾ ਮੁਖੀ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਗੈਰ ਕਾਨੂੰਨੀ ਮਾਈਨਿੰਗ ਪੁਲਿਸ ਅਤੇ ਪ੍ਰਸ਼ਾਸਨ ਵਲੋਂ ਨਹੀਂ ਕਰਨ ਦਿੱਤੀ ਜਾਵੇਗੀ ਭਾਵੇਂ ਕਿ ਉਹ ਕਿੰਨਾ ਹੀ ਪਰਿਵਾਰ ਸ਼ੈਲੀ ਹੀ ਵਿਅਕਤੀ ਕਿਉਂ ਨਾ ਹੋਵੇ |
Ad Position 22
No active advertisement
ਪਿਛਲੀ ਖ਼ਬਰ ਔਰਤ ਅਫ਼ੀਮ ਸਮੇਤ ਕਾਬੂ, ਪਰਚਾ ਦਰਜ ਅਗਲੀ ਖ਼ਬਰ ਰੇਲ ਗੱਡੀ ਹੇਠ ਆਉਣ ਕਾਰਨ ਅਣਪਛਾਤੇ ਵਿਅਕਤੀ ਦੀ ਮੌਤ
Ad Position 24
No active advertisement