ਔਰਤ ਅਫ਼ੀਮ ਸਮੇਤ ਕਾਬੂ, ਪਰਚਾ ਦਰਜ
ਅਜੀਤ ਡੈਸਕ
25-04-2026
ਰਾਜਪੁਰਾ, 24 ਅਪ੍ਰੈਲ (ਰਣਜੀਤ ਸਿੰਘ)-ਸ਼ੰਭੂ ਪੁਲਿਸ ਨੇ ਇਕ ਔਰਤ ਨੂੰ ਅਫ਼ੀਮ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਥਾਣੇਦਾਰ ਗੁਰਮੀਤ ਸਿੰਘ ਸਮੇਤ ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਦੀ ਭਾਲ ਵਿਚ ਮਹਿਮਦਪੁਰ ਬੈਰੀਅਰ ਨੇੜੇ ਹਾਜ਼ਰ ਸੀ | ਪੁਲਿਸ ਪਾਰਟੀ ਨੇ ਇਕ ਔਰਤ ਦੇ ਕਬਜ਼ੇ ਵਿਚ ਇਕ ਕਿੱਲੋ 50 ਗਰਾਮ ਅਫ਼ੀਮ ਬਰਾਮਦ ਕੀਤੀ | ਪੁਲਿਸ ਨੂੰ ਉਸ ਔਰਤ ਨੇ ਆਪਣੀ ਪਹਿਚਾਣ ਸਰਿਤਾ ਦੇਵੀ ਦੱਸੀ | ਪੁਲਿਸ ਨੇ ਉਸ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ |