07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਰੇਲ ਗੱਡੀ ਹੇਠ ਆਉਣ ਕਾਰਨ ਅਣਪਛਾਤੇ ਵਿਅਕਤੀ ਦੀ ਮੌਤ

Ad Position 21
No active advertisement
ਅਜੀਤ ਡੈਸਕ 25-04-2026
ਰਾਜਪੁਰਾ, 24 ਅਪ੍ਰੈਲ (ਜੀ.ਪੀ. ਸਿੰਘ)- ਰਾਜੁਪਰਾ-ਅੰਬਾਲਾ ਰੇਲ ਮਾਰਗ 'ਚ ਨਿਊ ਸ਼ੰਭੂ ਰੇਲਵੇ ਸਟੇਸ਼ਨ ਦੇ ਨੇੜੇ ਕਿਸੇ ਅਣਪਛਾਤੇ ਵਿਅਕਤੀ ਦੀ ਇਕ ਅਣਪਛਾਤੇ ਰੇਲ ਗੱਡੀ ਹੇਠ ਆਉਣ ਕਾਰਨ ਮੌਤ ਹੋ ਗਈ | ਜਾਣਕਾਰੀ ਦਿੰਦਿਆਂ ਰੇਲਵੇ ਪੁਲਿਸ ਦੇ ਸਹਾਇਕ ਥਾਣੇਦਾਰ ਸੁਖਚੈਨ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਸੂਚਨਾ ਮਿਲੀ ਕਿ ਪਿੰਡ ਨਿਊ ਸ਼ੰਭੂ ਰੇਲਵੇ ਸਟੇਸ਼ਨ ਨੇੜੇ ਇਕ ਵਿਅਕਤੀ ਦੀ ਲਾਸ਼ ਪਾਈ ਹੈ | ਜਿਸ 'ਤੇ ਸ਼ੰਭੂ ਰੇਲਵੇ ਪੁਲਿਸ ਨੇ ਮੌਕੇ 'ਤੇ ਜਾ ਕੇ ਲਾਸ਼ ਨੂੰ ਆਪਣੇ ਕਬਜੇ ਵਿਚ ਲੈ ਕੇ ਸਥਾਨਕ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰੱਖਵਾ ਦਿੱਤਾ | ਉਨ੍ਹਾਂ ਦੱਸਿਆ ਕਿ ਦੇਖਣ ਨੂੰ ਮਿ੍ਤਕ ਦੀ ਉਮਰ 40-45 ਸਾਲ ਦੀ ਲੱਗਦੀ ਹੈ ਤੇ ਉਹ ਸਿਰੋਂ ਮੋਨਾ ਤੇ ਪ੍ਰਵਾਸੀ ਮੰਗਤਾ ਲੱਗਦਾ ਹੈ | ਉਸ ਨੇ ਸਫੇਦ ਬੁਨੈਣ, ਸਫੇਦ ਕਮੀਜ ਅਤੇ ਫਿੱਕੇ ਅਸਮਾਨੀ ਰੰਗ ਦੀ ਪੈਂਟ ਪਹਿਣੀ ਹੋਈ ਹੈ | ਪੁਲਿਸ ਨੇ 72 ਘੰਟਿਆਂ ਲਈ ਲਾਸ਼ ਨੂੰ ਸ਼ਨਾਖ਼ਤ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰੱਖਵਾ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਪੰਚਾਇਤੀ ਚਰਾਂਦ 'ਚ ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਮਾਮਲਾ ਦਰਜ ਅਗਲੀ ਖ਼ਬਰ ਫ਼ੀਸ ਨਾ ਭਰਨ ਕਾਰਨ ਪੰਜਾਬੀ ਯੂਨੀਵਰਸਿਟੀ ਨੇ ਰੋਲ ਨੰਬਰ ਰੋਕੇ • ਅਨੁਸੂਚਿਤ ਜਾਤੀ ਸ਼੍ਰੇਣੀ ਦੇ ਵੱਡੀ ਗਿਣਤੀ ਵਿਦਿਆਰਥ...
Ad Position 24
No active advertisement