ਅੱਜ ਚੌਰਵਾਲਾ ਗਰਿੱਡ ਦੀ ਬਿਜਲੀ ਸਪਲਾਈ ਬੰਦ ਰਹੇਗੀ
ਅਜੀਤ ਡੈਸਕ
25-04-2026
ਜਖਵਾਲੀ, 24 ਅਪ੍ਰੈਲ (ਨਿਰਭੈ ਸਿੰਘ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਸਬ ਡਿਵੀਜ਼ਨ ਗਰਿੱਡ ਚੌਰਵਾਲਾ ਤੋਂ ਚੱਲਣ ਵਾਲੇ ਫੀਡਰਾਂ ਦੀ ਸਪਲਾਈ 25 ਅਪ੍ਰੈਲ ਨੂੰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਬੰਦ ਰਹੇਗੀ | ਇਸ ਸਬੰਧੀ ਇੰਜੀਨੀਅਰ ਜਸਵਿੰਦਰ ਰਾਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬ ਡਿਵੀਜ਼ਨ ਚੌਰਵਾਲਾ ਦੀ ਬਿਲਡਿੰਗ ਵਿਚ ਵਾਧਾ ਹੋਣ ਕਰਕੇ 11ਕੇ.ਵੀ. ਯੂ.ਪੀ.ਐਸ. ਫੀਡਰ ਨਰਾਇਣਗੜ੍ਹ, ਨਲੀਨਾਂ, ਸ੍ਰੀ ਜੀ ਆਇਲ, ਟਿਵਾਣਾ ਆਇਲ , ਪਿੰਡ ਨਲੀਨੀ, ਮੂਲੇਪੁਰ, ਜਖਵਾਲੀ, ਸੈਫਲਪੁਰ, ਕੋਟਲਾ ਜੱਟਾਂ, ਮੁਕੰਦਪੁਰਾ, ਬੂਲੇਵਾਸ, ਸੇਖੂਪੁਰ, ਤਾਣਾ, ਝਿੰਜਰਾਂ, ਬੈਂ ਸਾਧਾ, ਪੰਜੋਲੀ ਕਲਾਂ, ਪੰਜੌਲਾ, ਪੰਜੋਲੀ ਖ਼ੁਰਦ, ਨਲੀਨਾਂ, ਬਹਿਲੋਲਪੁਰ, ਮਾਜਰਾ ਆਦਿ ਪਿੰਡਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ |