23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਜੀ.ਪੀ.ਐੱਸ. ਦੇ ਵਿਦਿਆਰਥੀ ਪਰਮੀਸ਼ ਸ਼ਰਮਾ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 26-04-2026
ਮੰਡੀ ਗੋਬਿੰਦਗੜ੍ਹ, 25 ਅਪ੍ਰੈਲ (ਇਕਬਾਲਦੀਪ ਸੰਧੂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜੀ.ਪੀ.ਐੱਸ ਦੇ ਗਿਆਰ੍ਹਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਪਰਮੀਸ਼ ਸ਼ਰਮਾ ਨੂੰ ਉਸ ਦੀ ਸਾਹਿਤਕ ਪ੍ਰਤਿਭਾ ਲਈ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਹੈ | ਇਹ ਸਨਮਾਨ ਉਸ ਨੂੰ ਬੋਰਡ ਦੇ ਮਾਸਿਕ ਮੈਗਜ਼ੀਨ ਪ੍ਰਾਇਮਰੀ ਸਿੱਖਿਆ ਪੰਜਾਬ ਵਿਚ ਲਗਾਤਾਰ ਪ੍ਰਕਾਸ਼ਿਤ ਹੋ ਰਹੀਆਂ, ਉਸ ਦੀਆਂ ਰਚਨਾਵਾਂ ਦੇ ਆਧਾਰ 'ਤੇ ਪ੍ਰਾਪਤ ਹੋਇਆ ਹੈ | ਦੱਸ ਦਈਏ ਕਿ ਪਰਮੀਸ਼ ਸ਼ਰਮਾ ਦਾ ਲਿਖਣ ਦਾ ਸਫ਼ਰ ਕੋਰੋਨਾ ਮਹਾਂਮਾਰੀ ਦੌਰਾਨ ਲੱਗੇ ਲਾਕਡਾਊਨ ਸਮੇਂ ਤੋਂ ਸ਼ੁਰੂ ਹੋਇਆ, ਜਦੋਂ ਪੂਰੀ ਦੁਨੀਆ ਘਰਾਂ ਵਿਚ ਸੀ, ਉਸ ਸਮੇਂ ਇਸ ਹੋਣਹਾਰ ਵਿਦਿਆਰਥੀ ਨੇ ਆਪਣੇ ਵਿਚਾਰਾਂ ਨੂੰ ਲਿਖਤ ਰੂਪ ਵਿਚ ਪ੍ਰਗਟ ਕਰਨਾ ਸ਼ੁਰੂ ਕੀਤਾ | ਸਾਲ 2023 ਅਤੇ 2025 ਵਿਚ ਉਸ ਦੀਆਂ ਤਿੰਨ ਰਚਨਾਵਾਂ ਬੋਰਡ ਦੇ ਪ੍ਰਾਇਮਰੀ ਸਿੱਖਿਆ ਮਾਸਿਕ ਮੈਗਜ਼ੀਨ ਵਿਚ ਪ੍ਰਕਾਸ਼ਿਤ ਹੋਈਆਂ-ਲੇਖ ਮੇਰੀ ਲਾਇਬ੍ਰੇਰੀ, ਕਹਾਣੀ ਮੇਰੀ ਦਾਦੀ ਜੀ ਅਤੇ ਕਵਿਤਾ ਜਨਮ ਦਿਨ | ਪਰਮੀਸ਼ ਦੇ ਪਿਤਾ ਸਰਕਾਰੀ ਸਕੂਲ ਵਿਚ ਲੈਕਚਰਾਰ ਹਨ ਅਤੇ ਮਾਤਾ ਸਰਕਾਰੀ ਪ੍ਰਾਇਮਰੀ ਅਧਿਆਪਕਾ ਹਨ | ਘਰੇਲੂ ਸਾਹਿਤਕ ਮਾਹੌਲ ਅਤੇ ਮਾਪਿਆਂ ਦੀ ਪ੍ਰੇਰਣਾ ਨੇ ਉਸ ਦੇ ਅੰਦਰਲੇ ਲੇਖਕ ਨੂੰ ਨਿਖਾਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ | ਇਸ ਉਪਲਬਧੀ 'ਤੇ ਸਕੂਲ ਪਿ੍ੰਸੀਪਲ ਡਾ. ਨੀਰੂ ਅਰੋੜਾ ਵਲੋਂ ਵੀ ਪਰਮੀਸ਼ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਅਤੇ ਉਸ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ | ਪਿ੍ੰਸੀਪਲ ਨੇ ਕਿਹਾ ਕਿ ਪਰਮੀਸ਼ ਦੀ ਇਹ ਸਫਲਤਾ ਨਾ ਕੇਵਲ ਸਕੂਲ ਲਈ ਮਾਣ ਦੀ ਗੱਲ ਹੈ, ਸਗੋਂ ਹੋਰ ਵਿਦਿਆਰਥੀਆਂ ਲਈ ਵੀ ਪੇ੍ਰਰਣਾ ਸਰੋਤ ਹੈ | ਇਹ ਸਨਮਾਨ ਨਾ ਸਿਰਫ਼ ਪਰਮੀਸ਼ ਦੇ ਪਰਿਵਾਰ ਅਤੇ ਸਕੂਲ ਲਈ ਮਾਣ ਵਾਲੀ ਗੱਲ ਹੈ, ਬਲਕਿ ਪੰਜਾਬ ਦੇ ਉਨ੍ਹਾਂ ਨੌਜਵਾਨਾਂ ਲਈ ਵੀ ਪੇ੍ਰਰਣਾ ਹੈ, ਜੋ ਸਾਹਿਤ ਅਤੇ ਲਿਖਣ ਨਾਲ ਜੁੜੇ ਹੋਏ ਹਨ | ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਜਿਹੇ ਉਪਰਾਲੇ ਵਿਦਿਆਰਥੀਆਂ ਵਿਚ ਰਚਨਾਤਮਿਕਤਾ ਅਤੇ ਸੋਚ ਨੂੰ ਉਤਸ਼ਾਹਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਸ਼ਹਿਰਾਂ ਦੀ ਤਰਜ਼ 'ਤੇ ਪਿੰਡਾਂ ਦੇ ਲੋਕਾਂ ਨੂੰ ਬਣਦੀਆਂ ਸੁੱਖ ਸਹੂਲਤਾਂ ਦੇਣ ਲਈ ਵਚਨਬੱਧ-ਜੱਲ੍ਹਾ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਨੇ ਨਵਾਂ ਵਾਟਰ-ਕੂਲਰ ਲਗਾਇਆ
Ad Position 24